Arpita Khan Eid Bash: ਅਰਪਿਤਾ ਤੇ ਆਯੂਸ਼ ਸ਼ਰਮਾ ਦੀ ਈਦ ਪਾਰਟੀ 'ਚ ਦੇਸੀ ਗਰਲ ਬਣੀ ਸੋਨਾਕਸ਼ੀ ਸਿਨਹਾ, ਮਿੰਟ ਰੰਗ ਦੀ ਸਾੜੀ 'ਚ ਲੱਗੀ ਖੂਬਸੂਰਤ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਅਤੇ ਜੀਜਾ ਆਯੂਸ਼ ਸ਼ਰਮਾ ਨੇ ਬਾਂਦਰਾ ਵਿੱਚ ਈਦ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਖਾਸ ਮੌਕੇ 'ਤੇ ਸੋਨਾਕਸ਼ੀ ਸਿਨਹਾ ਨੇ ਵੀ ਪਾਰਟੀ 'ਚ ਸ਼ਿਰਕਤ ਕੀਤੀ
Download ABP Live App and Watch All Latest Videos
View In Appਪਾਰਟੀ 'ਚ ਸ਼ਾਮਲ ਹੋਣ ਲਈ ਸੋਨਾਕਸ਼ੀ ਸਿਨਹਾ ਨੇ ਮਿੰਟ ਰੰਗ ਦੀ ਸਾੜੀ ਚੁਣੀ। ਜਿਸ ਨਾਲ ਅਦਾਕਾਰਾ ਨੇ ਆਫ ਸ਼ੋਲਡਰ ਬਲਾਊਜ਼ ਪਾਇਆ ਹੋਇਆ ਸੀ।
ਸੋਨਾਕਸ਼ੀ ਸਿਨਹਾ ਨੇ ਇਸ ਖਾਸ ਮੌਕੇ 'ਤੇ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ, ਉਨ੍ਹਾਂ ਦੀ ਕਾਤਲ ਮੁਸਕਰਾਹਟ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਪਾਰਟੀ 'ਚ ਸ਼ਿਰਕਤ ਕਰਨ ਪਹੁੰਚੀ ਸੋਨਾਕਸ਼ੀ ਸਿਨਹਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਕਿਉਂਕਿ ਸੋਨਾਕਸ਼ੀ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਬੇਹੱਦ ਕਰੀਬ ਮੰਨੀ ਜਾਂਦੀ ਹੈ।
ਇਸ ਮੌਕੇ ਸੋਨਾਕਸ਼ੀ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਹਲਕੇ ਮੇਕਅੱਪ ਦੇ ਨਾਲ-ਨਾਲ ਵੇਵੀ ਵਾਲ ਵੀ ਰੱਖੇ।
ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਦੀ ਫਿਲਮ 'ਦਬੰਗ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਹੁਣ ਤੱਕ ਸੋਨਾਕਸ਼ੀ ਦਬੰਗ ਦੇ ਤਿੰਨੋਂ ਭਾਗਾਂ ਵਿੱਚ ਸਲਮਾਨ ਨਾਲ ਨਜ਼ਰ ਆ ਚੁੱਕੀ ਹੈ।
ਇਸ ਖਾਸ ਮੌਕੇ 'ਤੇ ਜਦੋਂ ਸੋਨਾਕਸ਼ੀ ਦੀ ਮੁਲਾਕਾਤ ਹੁਮਾ ਕੁਰੈਸ਼ੀ ਨਾਲ ਹੋਈ ਤਾਂ ਦੋਵਾਂ ਨੇ ਕੈਮਰੇ ਦੇ ਸਾਹਮਣੇ ਖੂਬ ਪੋਜ਼ ਦਿੱਤੇ। ਇਸ ਦੇ ਨਾਲ ਹੀ ਦੋਵਾਂ ਦੀ ਜ਼ਬਰਦਸਤ ਬਾਂਡਿੰਗ ਵੀ ਦੇਖਣ ਨੂੰ ਮਿਲੀ।