Janhvi Kapoor ਤੋਂ ਪਹਿਲਾਂ ਇਨ੍ਹਾਂ ਅਭਿਨੇਤਰੀਆਂ ਨੇ Female ਕੇਂਦਰਿਤ ਫਿਲਮਾਂ 'ਚ ਦਿਖਾਈ ਆਪਣੀ ਅਦਾਕਾਰੀ ਦੇ ਜੌਹਰ, ਵੇਖੋ ਸੂਚੀ
ਕੰਗਨਾ ਰਣੌਤ - ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਕੰਗਨਾ ਰਣੌਤ ਦਾ ਆਉਂਦਾ ਹੈ, ਜੋ ਅਕਸਰ Female ਕੇਂਦਰਿਤ ਫਿਲਮਾਂ 'ਚ ਕੰਮ ਕਰਦੀ ਨਜ਼ਰ ਆਉਂਦੀ ਹੈ। ਉਹ ਹੁਣ ਤੱਕ 'ਕੁਈਨ', 'ਰਿਵਾਲਵਰ ਰਾਣੀ', 'ਥਲਾਈਵੀ', 'ਮਣੀਕਰਣਿਕਾ', 'ਧਾਕੜ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਜਲਦ ਹੀ ਉਹ 'ਐਮਰਜੈਂਸੀ' 'ਚ ਨਜ਼ਰ ਆਵੇਗੀ।
Download ABP Live App and Watch All Latest Videos
View In Appਪ੍ਰਿਅੰਕਾ ਚੋਪੜਾ- ਬਾਲੀਵੁੱਡ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਹਾਲੀਵੁੱਡ 'ਚ ਵੀ ਕੰਮ ਕਰ ਚੁੱਕੀ ਹੈ। ਉਹ 'ਮੈਰੀਕਾਮ', 'ਦਿ ਵ੍ਹਾਈਟ ਟਾਈਗਰ' ਵਰਗੀਆਂ Female ਕੇਂਦਰਿਤ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।
ਵਿਦਿਆ ਬਾਲਨ- ਇਸ ਲਿਸਟ 'ਚ ਵਿਦਿਆ ਬਾਲਨ ਦਾ ਨਾਂ ਵੀ ਸ਼ਾਮਲ ਹੈ। ਪ੍ਰਸ਼ੰਸਕ ਅਦਾਕਾਰਾ ਦੀ ਅਦਾਕਾਰੀ ਦੇ ਦੀਵਾਨੇ ਹਨ। ਉਹ ਹੁਣ ਤੱਕ 'ਕਹਾਨੀ', 'ਤੁਮਹਾਰੀ ਸੁਲੂ', 'ਬੇਗਮ ਜਾਨ', 'ਸ਼ਕੁੰਤਲਾ ਦੇਵੀ' ਵਰਗੀਆਂ Female ਕੇਂਦਰਿਤ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਤਾਪਸੀ ਪੰਨੂ - ਅਭਿਨੇਤਰੀ ਤਾਪਸੀ ਪੰਨੂ ਨੇ ਆਪਣੇ ਕਰੀਅਰ 'ਚ ਹੁਣ ਤੱਕ 'ਥੱਪੜ', 'ਸਾਂਦ ਕੀ ਆਂਖ' ਵਰਗੀਆਂ Female ਕੇਂਦਰਿਤ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਦੀਪਿਕਾ ਪਾਦੁਕੋਣ- ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਉਸ ਨੇ 'ਛਪਾਕ', 'ਪੀਕੂ', 'ਪਦਮਾਵਤ' ਵਰਗੀਆਂ Female ਕੇਂਦਰਿਤ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਜਾਨ੍ਹਵੀ ਕਪੂਰ- ਹਾਲ ਹੀ 'ਚ ਫਿਲਮ 'ਮਿਲੀ' 'ਚ ਨਜ਼ਰ ਆਈ ਜਾਹਨਵੀ ਇਸ ਤੋਂ ਪਹਿਲਾਂ 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ', 'ਗੁੱਡਲਕ ਜੈਰੀ' ਵਰਗੀਆਂ Female ਕੇਂਦਰਿਤ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਆਲੀਆ ਭੱਟ- ਹਾਲ ਹੀ 'ਚ ਮਾਂ ਬਣੀ ਆਲੀਆ ਭੱਟ ਨੇ ਕਈ Female ਕੇਂਦਰਿਤ ਫਿਲਮਾਂ 'ਚ ਵੀ ਕੰਮ ਕੀਤਾ ਹੈ। ਜਿਸ 'ਚ 'ਰਾਜ਼ੀ', 'ਗੰਗੂਬਾਈ ਕਾਠੀਆਵਾੜੀ' ਵਰਗੀਆਂ ਫਿਲਮਾਂ ਸ਼ਾਮਲ ਹਨ।