Birthday Special: 23 ਸਾਲ ਦੀ ਹੋਈ ਸਾਬਾਕਾ ਮਿਸ ਵਰਲਡ ਮਾਨੁਸ਼ੀ ਛਿੱਲਰ, ਦੇਖੋ ਖ਼ਿਤਾਬ ਜਿੱਤਣ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸੀ ਮਾਨੁਸ਼ੀ
Download ABP Live App and Watch All Latest Videos
View In Appਮਾਨੁਸ਼ੀ ਛਿੱਲਰ ਜਲਦੀ ਹੀ ਵੱਡੇ ਪਰਦੇ 'ਤੇ ਡੈਬਿਊ ਕਰਨ ਜਾ ਰਹੀ ਹੈ। ਉਹ ਯਸ਼ ਰਾਜ ਬੈਨਰ ਫਿਲਮ ਪ੍ਰਿਥਵੀਰਾਜ ਨਾਲ ਬਾਲੀਵੁੱਡ ਵਿੱਚ ਕਦਮ ਰੱਖੇਗੀ। ਇਸ ਫਿਲਮ ‘ਚ ਉਹ ਸੰਯੋਗੀਤਾ ਦਾ ਕਿਰਦਾਰ ਨਿਭਾ ਰਹੀ ਹੈ। ਉਸ ਨਾਲ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਹੈ।
ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਭਾਰਤ ਦੇ 17 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ। ਪ੍ਰਿਅੰਕਾ ਚੋਪੜਾ ਨੇ ਮਾਨੁਸ਼ੀ ਤੋਂ ਪਹਿਲਾਂ ਸਾਲ 2000 ‘ਚ ਇਹ ਖਿਤਾਬ ਜਿੱਤਿਆ ਸੀ। ਮਿਸ ਵਰਲਡ ਬਣਨ ਤੋਂ ਬਾਅਦ ਮਾਨੁਸ਼ੀ ਨੂੰ ਅਕਸਰ ਪ੍ਰੋਗਰਾਮਾਂ ਅਤੇ ਐਵਾਰਡ ਸ਼ੋਅ 'ਚ ਦੇਖਿਆ ਗਿਆ।
ਮਾਨੁਸ਼ੀ ਮਿਸ ਇੰਡੀਆ ਮੁਕਾਬਲੇ ਤੋਂ ਪਹਿਲਾਂ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਇਹ ਖਿਤਾਬ ਜਿੱਤਣ ਤੋਂ ਬਾਅਦ ਉਸ ਨੇ ਇੱਕ ਸਾਲ ਲਈ ਮੈਡੀਕਲ ਕਾਲਜ ਤੋਂ ਬ੍ਰੇਕ ਲਿਆ ਸੀ।
ਮਾਨੁਸ਼ੀ ਦਾ ਜਨਮ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਹੋਇਆ ਸੀ। ਬਾਅਦ ‘ਚ ਉਸ ਦਾ ਪਰਿਵਾਰ ਹਰਿਆਣਾ ਤੋਂ ਦਿੱਲੀ ਸ਼ਿਫਟ ਹੋ ਗਿਆ। ਉਸ ਨੇ ਦਿੱਲੀ ਦੇ ਸੇਂਟ ਥਾਮਸ ਸਕੂਲ ‘ਚ ਪੜ੍ਹਾਈ ਕੀਤੀ।
ਇਨ੍ਹਾਂ ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਿਰ ‘ਤੇ ਤਾਜ ਸੱਜਣਤੋਂ ਪਹਿਲਾਂ ਮਾਨੁਸ਼ੀ ਕਿਹੋ ਜਿਹੀ ਲੱਗਦੀ ਸੀ। ਮਾਨੁਸ਼ੀ ਦੀਆਂ ਇਹ ਤਸਵੀਰਾਂ ਸਕੂਲ ਕਾਲਜ ਦੇ ਦਿਨਾਂ ਦੀਆਂ ਹਨ।
ਸਾਲ 2017 ਵਿੱਚ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਪੂਰੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਵਿਸ਼ਵ ਦੀ ਇਹ ਸਾਬਕਾ ਸੁੰਦਰੀ ਅੱਜ ਆਪਣਾ 23 ਵਾਂ ਜਨਮਦਿਨ ਮਨਾ ਰਹੀ ਹੈ। ਅਜਿਹੇ 'ਚ ਅਸੀਂ ਤੁਹਾਡੇ ਲਈ ਮਾਨੁਸ਼ੀ ਛਿੱਲਰ ਦੀਆਂ ਕੁਝ ਬਹੁਤ ਹੀ ਖ਼ਾਸ ਤਸਵੀਰਾਂ ਲੈ ਕੇ ਆਏ ਹਾਂ ਜੋ ਮਾਨੁਸ਼ੀ ਛਿੱਲਰ ਨੇ ਸੁੰਦਰਤਾ ਦਾ ਖਿਤਾਬ ਜਿੱਤਣ ਤੋਂ ਪਹਿਲਾਂ ਖਿੱਚੀਆਂ ਸੀ।
- - - - - - - - - Advertisement - - - - - - - - -