Birthday Special: ਵਿਵਾਦਾਂ ਨਾਲ ਘਿਰੀ ਰਹਿੰਦੀ Swara Bhaskar, ਅੱਜ ਮਨਾ ਰਹੀ 32ਵਾਂ ਜਨਮ ਦਿਨ
ਬਾਲੀਵੁੱਡ ਅਭਿਨੇਤਰੀ ਸਵਰਾ ਭਾਸਕਰ ਦਾ ਅੱਜ 32ਵਾਂ ਜਨਮ ਦਿਨ ਹੈ। ਉਸ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਇਆ। ਇਸ ਦੀ ਇੱਕ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਉਹ ਕਈ ਵਿਵਾਦਾਂ ਵਿੱਚ ਵੀ ਘਿਰੀ ਰਹਿੰਦੀ ਹੈ। ਇੱਥੇ ਅਸੀਂ ਉਸ ਨਾਲ ਜੁੜੇ ਕੁਝ ਵਿਵਾਦਾਂ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਸਵਰਾ ਭਾਸਕਰ ਨੇ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ ਦੌਰਾਨ ਪਾਕਿਸਤਾਨ ਨੂੰ ਇੱਕ ਅਸਫਲ ਰਾਜ ਦੱਸਿਆ ਸੀ। ਉਸ ਦੇ ਬਿਆਨ 'ਤੇ ਉਸ ਨੂੰ ਟਰੋਲ ਕੀਤਾ ਗਿਆ ਕਿਉਂਕਿ 2015 ਵਿੱਚ, ਜਦੋਂ ਉਹ ਪਾਕਿਸਤਾਨ ਗਈ ਸੀ, ਉਸ ਨੇ ਇੱਕ ਟੀਵੀ ਸ਼ੋਅ ਵਿੱਚ ਪਾਕਿਸਤਾਨ ਨੂੰ ਇੱਕ ਸਰਬੋਤਮ ਦੋਸਤ ਕਿਹਾ ਸੀ।
ਸਵਰਾ ਭਾਸਕਰ ਨੇ ਕਠੂਆ ਤੇ ਉਨਾਓ ਬਲਾਤਕਾਰ ਦੇ ਮਾਮਲੇ ਵਿੱਚ ਟਵੀਟ ਕੀਤਾ ਸੀ। ਉਸ ਨੇ ਲਿਖਿਆ, ਮੈਂ ਹਿੰਦੁਸਤਾਨੀ ਹਾਂ, ਮੈਂ ਸ਼ਰਮਿੰਦਾ ਹੈ। ਕਠੂਆ ਵਿੱਚ ਅੱਠ ਸਾਲ ਦੀ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਤੇ ਇਹ ਕਤਲ ‘ਦੇਵੀ’ ਅਸਥਾਨ ਦੇ ਵਿੱਚ ਹੋਇਆ ਸੀ।” ਇਸ ਦੌਰਾਨ ਸਵਰਾ ਭਾਸਕਰ ਐਮਾਜ਼ਾਨ ਦੇ ਇੱਕ ਮੁਹਿੰਮ ਨਾਲ ਜੁੜੀ ਹੋਈ ਸੀ। ਇਸ ਟਵੀਟ ਤੋਂ ਬਾਅਦ, ਐਮਾਜ਼ਾਨ ਬਾਈਕਾਟ ਦਾ ਟ੍ਰੇਂਡ ਸ਼ੁਰੂ ਹੋ ਗਿਆ ਸੀ।
ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਦਮਾਵਤ' ਤੋਂ ਪਹਿਲਾਂ ਵੀ ਸਵਰਾ ਵਿਵਾਦਾਂ ਵਿੱਚ ਘਿਰ ਗਈ ਸੀ। ਸਵਰਾ ਭਾਸਕਰ ਨੇ ਇੱਕ ਖੁੱਲੇ ਪੱਤਰ ਵਿੱਚ ਫਿਲਮ ਦੇ ਜੌਹਰ ਸੀਨ ਲਈ ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਨਿੰਦਾ ਕੀਤੀ ਸੀ। ਇਸ ਦੇ ਲਈ ਉਸ ਨੂੰ ਟਰੋਲ ਕੀਤਾ ਗਿਆ ਸੀ।
ਫਿਲਮ 'ਵੀਰੇ ਦੀ ਵੈਡਿੰਗ' 'ਚ ਮਾਸਟਰਬੇਸ਼ਨ ਸੀਨ ਲਈ ਵੀ ਉਸਨੂੰ ਟ੍ਰੋਲ ਕੀਤਾ ਗਿਆ ਸੀ। ਇਹ ਇਕ ਮਹਿਲਾ ਕੇਂਦ੍ਰਿਤ ਫਿਲਮ ਸੀ। ਇਸ ਵਿੱਚ ਕਰੀਨਾ ਕਪੂਰ ਤੇ ਸੋਨਮ ਕਪੂਰ ਵੀ ਮੁੱਖ ਭੂਮਿਕਾ ਵਿੱਚ ਸਨ।
ਤੰਨੂ ਵੈਡਜ਼ ਮੰਨੂ ਫਿਲਮ 'ਚ ਸਵਰਾ ਦੀ ਸਭ ਤੋਂ ਚੰਗੀ ਦੋਸਤ ਬਣਨ ਵਾਲੀ ਕੰਗਨਾ ਰਣੌਤ ਨਾਲ ਸਵਰਾ ਦਾ ਹੁਣ 36 ਦਾ ਅੰਕੜਾ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਕਈ ਮੁੱਦਿਆਂ' ਤੇ ਟਕਰਾਉਂਦੀਆਂ ਹਨ।ਕੰਗਨਾ ਨੇ ਉਸ ਨੂੰ ਬੀ ਗਰੇਡਅਭਿਨੇਤਰੀ ਵੀ ਕਿਹਾ ਸੀ।