Birthday Special: ਕਪੂਰ ਖਾਨਦਾਨ ‘ਚ ਨਹੀਂ ਸੀ ਕੁੜੀਆਂ ਨੂੰ ਫਿਲਮਾਂ ‘ਚ ਕੰਮ ਕਰਨ ਦੀ ਇਜਾਜ਼ਤ, ਕਰਿਸ਼ਮਾ ਨੇ ਤੋੜੀ ਰਵਾਇਤ
Download ABP Live App and Watch All Latest Videos
View In Appਉੱਥੇ ਹੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਰਿਸ਼ਮਾ ਨੇ ਸਾਲ 2003 ਵਿੱਚ ਕਾਰੋਬਾਰੀ ਸੰਜੇ ਕਪੂਰ ਨਾਲ ਵਿਆਹ ਕਰਵਾ ਲਿਆ ਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ। ਹਾਲਾਂਕਿ, ਉਨ੍ਹਾਂ ਦਾ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ ਤੇ ਸਾਲ 2016 ਵਿੱਚ ਦੋਵਾਂ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ।
ਇੱਕ ਫਿਲਮੀ ਪਰਿਵਾਰ ਤੋਂ ਹੋਣ ਦੇ ਬਾਵਜੂਦ ਕਪੂਰ ਪਰਿਵਾਰ ਦੀਆਂ ਕੁੜੀਆਂ ਨੂੰ ਫਿਲਮਾਂ ਵਿੱਚ ਆਉਣ 'ਤੇ ਮਨਾਹੀ ਸੀ। ਕਰਿਸ਼ਮਾ ਕਪੂਰ ਨੂੰ ਆਪਣੇ ਪਰਿਵਾਰ ਨੂੰ ਯਕੀਨ ਦਿਵਾਉਣਾ ਪਿਆ ਸੀ, ਫਿਰ ਫਿਲਮੀ ਪਰਦੇ ਤੱਕ ਦਾ ਸਫਰ ਸੌਖਾ ਹੋ ਸਕਿਆ। ਬਾਅਦ ‘ਚ ਕਰਿਸ਼ਮਾ ਹੀ ਨਹੀਂ ਬਲਕਿ ਛੋਟੀ ਭੈਣ ਕਰੀਨਾ ਕਪੂਰ ਨੇ ਵੀ ਵੱਡਾ ਨਾਮ ਕਮਾਇਆ।
ਬੀਤੇ ਜ਼ਮਾਨੇ ਕਰਿਸ਼ਮਾ ਆਪਣੇ ਲੁੱਕ ਤੇ ਫੈਸ਼ਨ ਸਟਾਈਲ ਲਈ ਕਾਫੀ ਚਰਚਾ ਵਿੱਚ ਰਹੀ ਸੀ। ਉਨ੍ਹਾਂ ਦੇ ਪਹਿਰਾਵੇ ਨੂੰ ਲੈ ਕੇ ਲੋਕਾਂ ‘ਚ ਕਾਫੀ ਕ੍ਰੇਜ਼ ਸੀ। ਹਰ ਕੁੜੀ ਉਨ੍ਹਾਂ ਦੇ ਲੁੱਕ ਨੂੰ ਕਾਪੀ ਕਰਦੀ ਦਿਖਾਈ ਦਿੱਤੀ।
ਗੋਵਿੰਦਾ ਨਾਲ ਉਨ੍ਹਾਂ ਦੀ ਜੋੜੀ ਬਹੁਤ ਵਧੀਆ ਰਹੀ। ਨਿਰਦੇਸ਼ਕ ਡੇਵਿਡ ਧਵਨ ਨੇ ਗੋਵਿੰਦਾ ਤੇ ਕਰਿਸ਼ਮਾ ਨਾਲ ਕਈ ਫਿਲਮਾਂ ਬਣਾਈਆਂ।
ਅੱਜ ਕਰਿਸ਼ਮਾ ਆਪਣਾ 46 ਵਾਂ ਜਨਮ ਦਿਨ ਮਨਾ ਰਹੀ ਹੈ। ਕਰਿਸ਼ਮਾ ਨੇ ਨੱਬੇ ਦੇ ਦਹਾਕੇ ਵਿੱਚ ਫਿਲਮ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ।
ਨੱਬੇ ਦੇ ਦਹਾਕੇ ਵਿੱਚ ਕਈ ਹਿੱਟ ਫਿਲਮਾਂ ਦੇਣ ਵਾਲੀ ਤੇ ਫਿਲਮਫੇਅਰ ਐਵਾਰਡ ਤੇ ਨੈਸ਼ਨਲ ਐਵਾਰਡ ਨਾਲ ਸਨਮਾਨਤ ਲੋਲੋ ਯਾਨੀ ਕਰਿਸ਼ਮਾ ਕਪੂਰ ਦਾ ਅੱਜ ਜਨਮ ਦਿਨ ਹੈ। ਅਭਿਨੇਤਾ ਨਿਰਦੇਸ਼ਕ ਰਾਜ ਕਪੂਰ ਦੀ ਪੋਤੀ ਤੇ ਸਿਨੇਮਾ ਅਦਾਕਾਰ ਰਣਧੀਰ ਕਪੂਰ ਤੇ ਬਬੀਤਾ ਦੀ ਧੀ ਕਰਿਸ਼ਮਾ ਕਪੂਰ ਦਾ ਜਨਮ 25 ਜੂਨ, 1974 ਨੂੰ ਹੋਇਆ ਸੀ। ਕਰਿਸ਼ਮਾ ਨੂੰ ਪਿਆਰ ਨਾਲ ਲੋਲੋ ਕਿਹਾ ਜਾਂਦਾ ਹੈ।
- - - - - - - - - Advertisement - - - - - - - - -