Ranvir Shorey: ਹੰਗਾਮਾਦਾਰ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਣਵੀਰ ਸ਼ੋਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ
ਰਣਵੀਰ ਸ਼ੋਰੀ ਨੇ ਸਾਲ 2002 ਵਿੱਚ ਮਨੀਸ਼ਾ ਕੋਇਰਾਲਾ ਦੀ ਲੀਡ ਰੋਲ ਵਾਲੀ ਫਿਲਮ 'ਏਕ ਛੋਟੀ ਸੀ ਲਵ ਸਟੋਰੀ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਰਣਵੀਰ ਦੀ ਪਹਿਲੀ ਫਿਲਮ ਨੇ ਕਾਫੀ ਹੰਗਾਮਾ ਕੀਤਾ ਸੀ, ਇਸ ਫਿਲਮ ਦੀ ਬੋਲਡ ਕਹਾਣੀ ਕਾਰਨ ਕਾਫੀ ਹੰਗਾਮਾ ਹੋਇਆ ਸੀ। ਇਸ ਤੋਂ ਬਾਅਦ ਰਣਵੀਰ ਨੇ 'ਲਕਸ਼ਯ', 'ਜਿਸਮ', 'ਟ੍ਰੈਫਿਕ ਸਿਗਨਲ', 'ਭੇਜਾ ਫਰਾਈ', 'ਅੰਗਰੇਜ਼ੀ ਮੀਡੀਅਮ' ਵਰਗੀਆਂ ਵੱਖ-ਵੱਖ ਸ਼ੈਲੀਆਂ ਦੀਆਂ ਫਿਲਮਾਂ 'ਚ ਕੰਮ ਕੀਤਾ। ਰਣਵੀਰ ਫਿਲਮਾਂ ਕਾਰਨ ਘੱਟ ਪਰ ਆਪਣੀ ਨਿੱਜੀ ਜ਼ਿੰਦਗੀ ਕਾਰਨ ਕਾਫੀ ਚਰਚਾ 'ਚ ਰਹਿੰਦੇ ਹਨ। ਰਣਵੀਰ ਦੇ 50ਵੇਂ ਜਨਮਦਿਨ 'ਤੇ ਉਨ੍ਹਾਂ ਦੀ ਫਿਲਮ ਅਤੇ ਨਿੱਜੀ ਜ਼ਿੰਦਗੀ ਦੇ ਕਿੱਸੇ ਦੱਸਦੇ ਹਾਂ।
Download ABP Live App and Watch All Latest Videos
View In App18 ਅਗਸਤ 1972 ਨੂੰ ਜਲੰਧਰ, ਪੰਜਾਬ 'ਚ ਜਨਮੇ ਰਣਵੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀਜੇ ਵਜੋਂ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ 1997 ਤੋਂ 2002 ਤੱਕ ਵੀਜੇ ਵਜੋਂ ਕੰਮ ਕੀਤਾ ਅਤੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਫ਼ਿਲਮਾਂ ਵਿੱਚ ਕੰਮ ਕਰਨ ਦਾ ਫ਼ੈਸਲਾ ਕੀਤਾ। ਰਣਵੀਰ ਨੇ ਸਾਲ 2002 'ਚ ਫਿਲਮ 'ਏਕ ਛੋਟੀ ਸੀ ਲਵ ਸਟੋਰੀ' ਨਾਲ ਡੈਬਿਊ ਕੀਤਾ ਸੀ। ਪਰ 5 ਸਾਲ ਬਾਅਦ ਰਣਵੀਰ ਨੂੰ ਸਾਲ 2007 'ਚ ਮਧੁਰ ਭੰਡਾਰਕਰ ਦੀ ਫਿਲਮ 'ਟ੍ਰੈਫਿਕ ਸਿਗਨਲ' ਤੋਂ ਪਛਾਣ ਮਿਲੀ।
ਰਣਵੀਰ ਸ਼ੋਰੀ ਹਮੇਸ਼ਾ ਵੱਖ-ਵੱਖ ਕਿਰਦਾਰ ਨਿਭਾਉਣ 'ਚ ਵਿਸ਼ਵਾਸ ਰੱਖਦੇ ਹਨ। ਰਣਵੀਰ ਸ਼ੋਰੀ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਉਹ ਬਾਲੀਵੁੱਡ ਅਭਿਨੇਤਰੀ ਪੂਜਾ ਭੱਟ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ, ਪਰ ਉਨ੍ਹਾਂ ਦੀ ਇੱਕ ਦੂਜੇ ਦੇ ਨਾਲ ਬਣੀ ਨਹੀਂ ਅਤੇ ਇਹ ਰਿਸ਼ਤਾ ਅੱਗੇ ਵਧਦਾ ਉਸ ਤੋਂ ਪਹਿਲਾਂ ਹੀ ਉਹ ਵੱਖ ਹੋ ਗਏ। ਪਰ ਵੱਖ ਹੋਣ ਤੋਂ ਬਾਅਦ ਜਦੋਂ ਪੂਜਾ ਨੇ ਰਣਵੀਰ 'ਤੇ ਇਲਜ਼ਾਮ ਲਗਾਏ ਤਾਂ ਉਨ੍ਹਾਂ ਦੇ ਰਿਸ਼ਤੇ ਦੀ ਕਾਫੀ ਚਰਚਾ ਹੋਈ।
ਇਸ ਦੇ ਨਾਲ ਹੀ ਸਾਲ 2006 'ਚ ਕੋਂਕਣਾ ਸੇਨ ਨਾਲ ਫਿਲਮ 'ਮਿਕਸਡ ਡਬਲਜ਼' 'ਚ ਕੰਮ ਕਰਦੇ ਹੋਈ ਜਾਣ ਪਛਾਣ ਹੋਈ। ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਛੁਪਾਉਂਦੇ ਰਹੇ। ਅਚਾਨਕ ਇੱਕ ਦਿਨ ਮੰਗਣੀ ਦੀ ਖ਼ਬਰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਇਸ ਤੋਂ ਬਾਅਦ ਸਾਲ 2010 'ਚ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕਰਵਾ ਲਿਆ ਅਤੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਵਿਆਹ ਦੇ ਇੱਕ ਮਹੀਨੇ ਬਾਅਦ ਗਰਭਵਤੀ ਹੋਣ ਦੀ ਖ਼ਬਰ ਵੀ ਦਿੱਤੀ ਗਈ ਸੀ।
ਦਰਅਸਲ, ਦੋਵੇਂ ਵਿਆਹ ਤੋਂ ਪਹਿਲਾਂ ਲੰਬੇ ਸਮੇਂ ਤੱਕ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸਨ, ਉਨ੍ਹਾਂ ਦਾ ਬੇਟਾ ਹਾਰੂਨ ਸ਼ੌਰੀ ਹੈ। ਕਰੀਬ 10 ਸਾਲ ਵਿਆਹੁਤਾ ਜੀਵਨ ਜਿਉਣ ਦੇ ਬਾਵਜੂਦ ਰਣਵੀਰ ਅਤੇ ਕੋਂਕਣਾ ਦਾ ਵਿਆਹ ਨਹੀਂ ਚੱਲਿਆ। ਸਾਲ 2020 ਵਿੱਚ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ। ਹਾਲਾਂਕਿ ਦੋਵੇਂ ਮਿਲ ਕੇ ਬੇਟੇ ਨੂੰ ਪਾਲ ਰਹੇ ਹਨ। ਰਣਵੀਰ ਅਕਸਰ ਬੇਟੇ ਹਾਰੂਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸ਼ੋਰੀ ਨੇ 'ਟਬਰ', 'RK/RKAY' 'ਰੰਗਬਾਜ਼', 'ਸੀਕ੍ਰੇਟ ਗੇਮਜ਼', 'ਲੁਟਕੇਸ', 'ਸਨਫਲਾਵਰ' ਵੈੱਬ ਸੀਰੀਜ਼ 'ਚ ਕੰਮ ਕੀਤਾ ਹੈ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਟਾਈਗਰ 3' ਅਤੇ 'ਮੁੰਬਈਕਰ' 'ਚ ਨਜ਼ਰ ਆਉਣਗੇ।