Daler Mehandi: ਦਲੇਰ ਮਹਿੰਦੀ ਨੇ ਸੰਗੀਤ ਦੀ ਪੜ੍ਹਾਈ ਲਈ ਛੱਡ ਦਿੱਤਾ ਸੀ ਘਰ, ਨਾਮ ਦੇ ਪਿੱਛੇ ਦੀ ਦਿਲਚਸਪ ਕਹਾਣੀ
ਦਲੇਰ ਮਹਿੰਦੀ ਇੱਕ ਪੌਪ ਗਾਇਕ ਹੈ ਜੋ ਆਪਣੀ ਦਮਦਾਰ ਆਵਾਜ਼ ਲਈ ਮਸ਼ਹੂਰ ਹੈ। ਉਸ ਨੇ 'ਨਾ ਨਾ ਨਾ ਨਾ ਨਾ ਰੇ ਨਾ ਰੇ ਨਾ' ਅਤੇ 'ਬੋਲੋ ਤਾ ਰਾ ਰਾ ਰਾ' ਵਰਗੇ ਖੂਬਸੂਰਤ ਗੀਤ ਗਾਏ ਹਨ। ਗਾਇਕ ਸਾਲ 1995 ਵਿੱਚ ਰਿਲੀਜ਼ ਹੋਈ ਆਪਣੀ ਪਹਿਲੀ ਐਲਬਮ ਤੋਂ ਮਸ਼ਹੂਰ ਹੋ ਗਿਆ ਸੀ। ਇਸ ਤੋਂ ਬਾਅਦ ਵੀ ਦਲੇਰ ਮਹਿੰਦੀ ਕਈ ਸ਼ਾਨਦਾਰ ਗੀਤ ਲੈ ਕੇ ਆਏ। ਆਓ, ਅੱਜ 18 ਅਗਸਤ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਬਾਰੇ।
Download ABP Live App and Watch All Latest Videos
View In Appਦਲੇਰ ਮਹਿੰਦੀ ਨਾ ਸਿਰਫ਼ ਇੱਕ ਗਾਇਕ ਹੈ ਸਗੋਂ ਇੱਕ ਗੀਤਕਾਰ, ਰਿਕਾਰਡ ਨਿਰਮਾਤਾ ਅਤੇ ਲੇਖਕ ਵੀ ਹੈ। ਉਨ੍ਹਾਂ ਦਾ ਜਨਮ 18 ਅਗਸਤ 1967 ਨੂੰ ਪਟਨਾ, ਬਿਹਾਰ ਵਿੱਚ ਹੋਇਆ ਸੀ। ਅੱਜ ਜਿੱਥੇ ਉਹ ਹੈ, ਉਸ ਤੱਕ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ। ਉਹ ਸਭ ਤੋਂ ਪਹਿਲਾਂ ‘ਤਾਰਾ ਰਾ ਰਾ’ ਗਾ ਕੇ ਮਸ਼ਹੂਰ ਹੋਇਆ। ਲੋਕ ਉਸ ਦੀ ਉੱਚੀ ਆਵਾਜ਼ ਦੇ ਕਾਇਲ ਹੋ ਗਏ। ਇਸ ਤੋਂ ਬਾਅਦ ਉਸ ਕੋਲ ਕੰਮ ਦੀ ਕੋਈ ਕਮੀ ਨਹੀਂ ਰਹੀ।
ਦਲੇਰ ਮਹਿੰਦੀ ਨੂੰ ਕਈ ਵੱਡੀਆਂ ਐਲਬਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਦਲੇਰ ਮਹਿੰਦੀ ਦੇ ਮਾਪਿਆਂ ਨੇ ਬੜੇ ਧਿਆਨ ਨਾਲ ਪੁੱਤਰ ਦਾ ਨਾਂ ਰੱਖਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਿੰਗਰ ਦੇ ਮਾਤਾ-ਪਿਤਾ ਦਲੇਰ ਸਿੰਘ ਨਾਂ ਦੇ ਡਾਕੂ ਤੋਂ ਕਾਫੀ ਪ੍ਰਭਾਵਿਤ ਸਨ, ਇਸ ਲਈ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਦਲੇਰ ਸਿੰਘ ਰੱਖਿਆ।
ਜਦੋਂ ਦਲੇਰ ਵੱਡਾ ਹੋਇਆ ਤਾਂ ਉਹ ਪਰਵੇਜ਼ ਮਹਿੰਦੀ ਦੇ ਪ੍ਰਭਾਵ ਵਿੱਚ ਆ ਗਿਆ, ਜਿਸ ਕਾਰਨ ਉਸ ਦੇ ਨਾਂ ਪਿੱਛੇ ਮਹਿੰਦੀ ਲਗਾ ਦਿੱਤੀ ਗਈ। ਇਸ ਤਰ੍ਹਾਂ ਇਸ ਗਾਇਕ ਦਾ ਨਾਂ ਦਲੇਰ ਮਹਿੰਦੀ ਪੈ ਗਿਆ। ਗਾਇਕਾ ਦੀ ਜ਼ਿੰਦਗੀ 'ਚ ਇੱਕ ਦੌਰ ਅਜਿਹਾ ਵੀ ਆਇਆ, ਜਦੋਂ ਵਿਆਹ-ਸ਼ਾਦੀਆਂ 'ਚ ਲੋਕ ਉਸ ਦੇ ਹੀ ਗੀਤਾਂ 'ਤੇ ਨੱਚਦੇ ਸਨ। ਉਸਨੇ ਪੰਜਾਬ ਮਿਊਜ਼ਿਕ ਇੰਡਸਟਰੀ ਲਈ ਕਈ ਮਸ਼ਹੂਰ ਗੀਤ ਗਾਏ ਹਨ।
ਦਲੇਰ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਉਹ ਉਸਤਾਦ ਰਾਹਤ ਅਲੀ ਖਾਨ ਤੋਂ ਗਾਇਕੀ ਦੀ ਸਿੱਖਿਆ ਲੈਣ ਲਈ ਘਰ ਛੱਡ ਕੇ ਚੱਲੇ ਗਏ ਸੀ। ਉਦੋਂ ਉਹ ਸਿਰਫ਼ 11 ਸਾਲਾਂ ਦਾ ਸੀ। ਇੱਕ ਸਾਲ ਦੀ ਸਿਖਲਾਈ ਨੇ ਉਸ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਇਆ। ਉਸ ਵੱਲੋਂ ਗਾਏ ਗੀਤ 'ਤੁਨਕ ਤੁਨਕ ਤੁਨ', 'ਹੋ ਜਾਏਗੀ ਬੱਲੇ ਬੱਲੇ' ਅੱਜ ਵੀ ਲੋਕਾਂ ਦੀ ਜ਼ੁਬਾਨ ਤੋਂ ਨਹੀਂ ਉਤਰਦੇ।