Birthay Special: ਖ਼ੂਬਸੂਰਤ ਮਾਡਲ ਤੋਂ ਇੰਝ ਸਿਆਸਤਦਾਨ ਬਣੀ Smriti Irani
ਮਾਡਲਿੰਗ ਤੋਂ ਅਦਾਕਾਰੀ ਤੇ ਫਿਰ ਸਿਆਸਤ ਵਿੱਚ ਆਪਣਾ ਜਲਵਾ ਬਿਖੇਰਨ ਵਾਲੀ ਸਮ੍ਰਿਤੀ ਇਰਾਨੀ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਮਿਸ ਇੰਡੀਆ ਮੁਕਾਬਲੇ ਦੇ ਦਿਨਾਂ ਤੋਂ ਅੱਜ ਦੀ ਸਮ੍ਰਿਤੀ ਇਰਾਨੀ ਕਾਫੀ ਬਦਲੀ ਹੋਈ ਹੈ।
Download ABP Live App and Watch All Latest Videos
View In Appਸਾਲ 1998 ਵਿੱਚ ਸਮ੍ਰਿਤੀ ਇਰਾਨੀ ਨੇ ਫੇਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ ਸੀ।
ਇਸ ਮੁਕਾਬਲੇ ਸਮੇਂ ਉਹ ਸਿਰਫ 21 ਸਾਲਾਂ ਦੀ ਸੀ। ਸੁੰਦਰਤਾ ਮੁਕਾਬਲੇ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਦੀ ਦਿਲਚਸਪੀ ਸਿਆਸਤ ਵੱਲ ਵੀ ਹੈ ਤੇ ਅੱਜ ਉਹ ਸਿਆਸਤ ਵਿੱਚ ਚੰਗਾ ਨਾਮਣਾ ਖੱਟ ਰਹੀ ਹੈ।
ਸਮ੍ਰਿਤੀ ਇਰਾਨੀ ਨੂੰ ਏਕਤਾ ਕਪੂਰ ਦੇ ਟੈਲੀਵਿਜ਼ਨ ਸੀਰੀਅਲ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਿੱਚ ਨਿਭਾਏ ਤੁਲਸੀ ਦੇ ਕਿਰਦਾਰ ਤੋਂ ਬੇਹੱਦ ਪ੍ਰਸਿੱਧੀ ਮਿਲੀ ਸੀ।
ਟੈਲੀਵਿਜ਼ਨ ਤੋਂ ਪਹਿਲਾਂ ਸਮ੍ਰਿਤੀ ਨੇ ਕੁਝ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕੀਤਾ ਸੀ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਮ੍ਰਿਤੀ ਇਰਾਨੀ ਨੇ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕੇ ਅਮੇਠੀ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਾਤ ਦਿੱਤੀ ਸੀ।
ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਦੇ ਮੁਕਾਬਲੇ ਸਮ੍ਰਿਤੀ ਇਰਾਨੀ ਕਿੰਨਾ ਬਦਲ ਚੁੱਕੀ ਹੈ।
ਇਸ ਗੱਲ ਨੂੰ ਸਮ੍ਰਿਤੀ ਖ਼ੁਦ ਵੀ ਮੰਨਦੀ ਹੈ ਅਤੇ ਇੱਕ ਵਾਰ ਉਸ ਨੇ ਆਪਣੀ ਪੁਰਾਨੀ ਤਸਵੀਰ ਸਾਂਝੀ ਕਰਦਿਆਂ ਸੋਸ਼ਲ ਮੀਡੀਆ ਉੱਪਰ ਲਿਖਿਆ ਸੀ ਕਿ ਕੀ ਤੋਂ ਕੀ ਹੋ ਗਿਆ...।
ਸਮ੍ਰਿਤੀ ਇਰਾਨੀ ਸੋਸ਼ਲ ਮੀਡੀਆ ਉੱਪਰ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਂਝੀਆਂ ਕਰਦੀ ਰਹਿੰਦੀ ਹੈ।