ਖੂਬਸੂਰਤੀ 'ਚ ਬਾਲੀਵੁੱਡ ਹੀਰੋਇਨਾਂ ਨੂੰ ਵੀ ਪਛਾੜਦੀ ਬੌਬੀ ਦਿਓਲ ਦੀ ਪਤਨੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ
ਬਾਲੀਵੁੱਡ ਐਕਟਰ ਬੌਬੀ ਦਿਓਲ ਨੇ ਸਿਲਵਰ ਸਕ੍ਰੀਨ 'ਤੇ ਜ਼ਬਰਦਸਤ ਵਾਪਸੀ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਬੌਬੀ ਦਿਓਲ ਦੀ ਪੇਸ਼ੇਵਰ ਦੇ ਨਾਲ ਹੀ ਨਿੱਜੀ ਜ਼ਿੰਦਗੀ ਵੀ ਸੁਰਖੀਆਂ ਵਿੱਚ ਆ ਗਈ ਹੈ।
Download ABP Live App and Watch All Latest Videos
View In Appਲੰਬਾ ਸਮੇਂ ਫਿਲਮ ਇੰਡਸਟਰੀ ਤੋਂ ਦੂਰ ਰਹਿਣ ਤੋਂ ਬਾਅਦ ਬੌਬੀ ਨੇ ਵੈੱਬ ਸੀਰੀਜ਼, ‘ਕਲਾਸ ਆਫ਼ 83’ ਤੇ ‘ਆਸ਼ਰਮ’ ਤੋਂ ਜ਼ਬਰਦਸਤ ਵਾਪਸੀ ਕੀਤੀ ਹੈ। ਫਿਲਹਾਲ ਅਸੀਂ ਬੌਬੀ ਦਿਓਲ ਦੀ ਨਿੱਜੀ ਜ਼ਿੰਦਗੀ ਤੇ ਉਸ ਦੀ ਪਤਨੀ ਬਾਰੇ ਦੱਸਣ ਜਾ ਰਹੇ ਹਾਂ।
ਬੌਬੀ ਦਿਓਲ ਦਾ ਪ੍ਰੇਮ ਵਿਆਹ 30 ਮਈ 1996 ਨੂੰ ਤਾਨਿਆ ਆਹੂਜਾ ਨਾਲ ਹੋਇਆ ਸੀ। ਹਾਲਾਂਕਿ, ਇਹ ਵਿਆਹ ਕਿਵੇਂ ਹੋਇਆ ਇਸ ਦੇ ਪਿੱਛੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਵਾਰ ਬੌਬੀ ਦਿਓਲ ਆਪਣੇ ਦੋਸਤਾਂ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਪਹੁੰਚੇ ਸਨ। ਇਹ ਪਹਿਲੀ ਵਾਰ ਸੀ ਜਦੋਂ ਤਾਨਿਆ ਨੇ ਉਸ ਨੂੰ ਪਹਿਲੀ ਵਾਰ ਦੇਖਿਆ ਸੀ।
ਕਿਹਾ ਜਾਂਦਾ ਹੈ ਕਿ ਤਾਨਿਆ ਨੂੰ ਵੇਖਦਿਆਂ ਹੀ ਬੌਬੀ ਉਸ ਲਈ ਪਾਗਲ ਹੋ ਗਿਆ। ਹਾਲਾਂਕਿ, ਉਸ ਸਮੇਂ ਨਾ ਤਾਂ ਉਸਨੂੰ ਤਾਨਿਆ ਦਾ ਨਾਮ ਪਤਾ ਸੀ ਅਤੇ ਨਾ ਹੀ ਉਸ ਦਾ ਬੌਬੀ ਨਾਲ ਕੋਈ ਸੰਪਰਕ ਸੀ। ਬਹੁਤ ਕੋਸ਼ਿਸ਼ ਦੇ ਬਾਅਦ, ਬੌਬੀ ਨੂੰ ਤਾਨਿਆ ਦਾ ਫੋਨ ਨੰਬਰ ਮਿਲਿਆ ਪਰ ਤਾਨੀਆ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਤਾਨੀਆ ਸਹਿਮਤ ਹੋ ਗਈ ਤੇ ਦੋਵੇਂ ਜਲਦੀ ਹੀ ਪਿਆਰ ਵਿੱਚ ਪੈ ਗਏ।
ਖਬਰਾਂ ਅਨੁਸਾਰ, ਬੌਬੀ ਤਾਨਿਆ ਨੂੰ ਵਿਆਹ ਦਾ ਪ੍ਰਪੋਜ਼ ਕਰਨ ਲਈ ਉਸੇ ਰੈਸਟੋਰੈਂਟ ਵਿੱਚ ਲੈ ਗਏ ਜਿੱਥੇ ਉਸ ਨੇ ਪਹਿਲੀ ਵਾਰ ਉਸ ਨੂੰ ਵੇਖਿਆ ਸੀ। ਦੱਸਿਆ ਜਾਂਦਾ ਹੈ ਕਿ ਬੌਬੀ ਦੇ ਵਿਆਹ ਦਾ ਪ੍ਰਸਤਾਵ ਮਿਲਦੇ ਹੀ ਤਾਨੀਆ ਨੇ ਹਾਂ ਕਹਿ ਦਿੱਤੀ ਸੀ।
ਤਾਨੀਆ ਇੱਕ ਕਾਰੋਬਾਰੀ ਔਰਤ ਹੈ। ਉਸ ਦਾ ਫਰਨੀਚਰ ਤੇ ਘਰਾਂ ਦੀ ਸਜਾਵਟ ਕਰਨ ਦਾ 'ਦ ਗੁੱਡ ਅਰਥ' ਨਾਮ ਨਾਲ ਕਾਰੋਬਾਰ ਹੈ। ਤਾਨੀਆ ਦੇ ਪਿਤਾ ਦੇਵੇਂਦਰ ਆਹੂਜਾ 20th Century Finance Limited ਦੇ ਪ੍ਰਬੰਧ ਨਿਰਦੇਸ਼ਕ ਸਨ।