ਬਾਲੀਵੁੱਡ ਅਦਾਕਾਰਾਂ ਜਿਨ੍ਹਾਂ ਦਾ ਵਿਆਹੇ ਬੰਦਿਆਂ 'ਤੇ ਆਇਆ ਦਿਲ, ਸਿਰੇ ਨਹੀਂ ਚੜ੍ਹਿਆ ਪਿਆਰ
ਬਾਲੀਵੁੱਡ 'ਚ ਕਈ ਅਜਿਹੀਆਂ ਅਦਾਕਾਰਾਂ ਹਨ ਜਿਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਕਈ ਸਨ ਪਰ ਉਨ੍ਹਾਂ ਨੇ ਕਿਸੇ ਨਾਲ ਵਿਆਹ ਨਹੀਂ ਕਰਵਾਇਆ। ਅੱਜ ਕੁਝ ਅਜਿਹੀਆਂ ਅਦਾਕਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਦਾ ਦਿਲ ਵਿਆਹ ਹੋਏ ਲੋਕਾਂ ਤੇ ਆਇਆ ਤੇ ਰਿਸ਼ਤਾ ਕਦੇ ਸਫਲ ਨਹੀਂ ਹੋ ਸਕਿਆ।
Download ABP Live App and Watch All Latest Videos
View In Appਤੱਬੂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਕਿਸੇ ਬੁਝਾਰਤ ਤੋਂ ਘੱਟ ਨਹੀਂ। ਤੱਬੂ ਸਾਜਿਦ ਨਾਡਿਆਡਵਾਲਾ ਨੂੰ ਪਿਆਰ ਕਰਦੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਅਫੇਅਰ ਸਾਊਥ ਸੁਪਰਸਟਾਰ ਨਾਗਅਰਜੁਨ ਦੇ ਨਾਲ ਵੀ ਰਿਹਾ ਤੇ ਤੱਬੂ ਨੇ ਅੱਜ ਤਕ ਵਿਆਹ ਨਹੀਂ ਕਰਵਾਇਆ।
ਪਰਵੀਨ ਬੌਬੀ ਦਾ ਨਾਂ ਇਕ ਸਮੇਂ ਕਬੀਰ ਬੇਦੀ ਨਾਲ ਖੂਬ ਚਰਚਾ 'ਚ ਸੀ ਪਰ ਉਨ੍ਹਾਂ ਦਾ ਪਿਆਰ ਵੀ ਵਿਆਹ ਤਕ ਨਹੀਂ ਪਹੁੰਚ ਸਕਿਆ।
ਅਦਾਕਾਰਾ ਨਗਮਾ ਦਾ ਨਾਂ ਵੀ ਕਈ ਲੋਕਾਂ ਨਾਲ ਜੁੜਿਆ ਹੈ। ਸਾਬਕਾ ਕ੍ਰਿਕਟਰ ਸੌਰਵ ਗਾਂਗੁਲੀ ਤੇ ਰਵੀ ਕਿਸ਼ਨ ਦੇ ਨਾਲ ਉਨ੍ਹਾਂ ਦਾ ਅਫੇਅਰ ਕਾਫੀ ਚਰਚਾ 'ਚ ਰਿਹਾ ਪਰ ਅੱਜਤਕ ਨਗਮਾ ਨੇ ਵਿਆਹ ਨਹੀਂ ਕੀਤਾ।
ਸੁਸ਼ਮਿਤਾ ਸੇਨ ਦਾ ਅਫੇਅਰ ਵਿਕਰਮ ਭੱਟ ਨਾਲ ਵੀ ਚਰਚਾ 'ਚ ਰਿਹਾ। ਰਿਪੋਰਟਾਂ ਮੁਤਾਬਕ ਵਿਕਰਮ ਨੇ ਸੁਸ਼ਮਿਤਾ ਦੇ ਕਾਰਨ ਹੀ ਆਪਣੀ ਪਤਨੀ ਨੂੰ ਤਲਾਕ ਦਿੱਤਾ ਸੀ ਪਰ ਦੋਵਾਂ ਦਾ ਵਿਆਹ ਨਹੀਂ ਹੋ ਸਕਿਆ।
ਅਦਾਕਾਰਾ ਸ਼ਮਿਤਾ ਸ਼ੈਟੀ ਵੀ ਇਕ ਅਜਿਹੀ ਅਦਾਕਾਰਾ ਹੈ ਜਿਨ੍ਹਾਂ ਨੇ ਅਜੇ ਤਕ ਵਿਆਹ ਨਹੀਂ ਕਰਵਾਇਆ। ਸ਼ਮਿਤਾ ਦਾ ਨਾਂਅ ਤਾਂ ਮਨੋਜ ਵਾਜਪਾਈ ਨਾਲ ਜੁੜਿਆ ਪਰ ਦੋਵਾਂ ਨੇ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ।
ਇੱਕ ਸਮਾਂ ਸੀ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ 'ਚੋਂ ਇਕ ਆਸ਼ਾ ਪਾਰੇਖ ਦੀ ਕਹਾਣੀ ਵੀ ਕੁਝ ਅਜਿਹੀ ਹੈ। ਆਸ਼ਾ ਦਾ ਦਿਲ ਫਿਲਮ ਮੇਕਰ ਨਾਸਿਰ ਹੁਸੈਨ 'ਤੇ ਆਇਆ ਸੀ। ਉਨ੍ਹਾਂ ਖੁਦ ਇਸ ਗੱਲ ਨੂੰ ਸਭ ਦੇ ਸਾਹਮਣੇ ਰੱਖਿਆ ਸੀ।