Birthday Special: ਪੋਰਨ ਛੱਡਣ ਮਗਰੋਂ ਬਾਲੀਵੁੱਡ 'ਚ ਐਂਟਰੀ, ਆਸਾਨ ਨਹੀਂ ਸੀ ਸੰਨੀ ਲਿਓਨ ਦਾ ਸਫ਼ਰ, ਜਨਮ ਦਿਨ 'ਤੇ ਜਾਣੋ ਅਣਸੁਣੇ ਕਿੱਸੇ
ਸੰਨੀ ਲਿਓਨ ਅਕਸਰ ਵਿਵਾਦਾਂ 'ਚ ਰਹਿੰਦੀ ਹੈ। ਅੱਜ ਉਸ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਅਭਿਨੇਤਰੀ ਦੀ ਜ਼ਿੰਦਗੀ ਦੇ ਕੁਝ ਵੱਡੇ ਵਿਵਾਦਾਂ ਬਾਰੇ ਦੱਸਣ ਜਾ ਰਹੇ ਹਾਂ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਵੀਰਵਾਰ ਨੂੰ ਆਪਣਾ 39 ਵਾਂ ਜਨਮ ਦਿਨ ਮਨਾ ਰਹੀ ਹੈ। ਹਾਲਾਂਕਿ ਹਿੰਦੀ ਸਿਨੇਮਾ 'ਚ ਇਹ ਲੰਬਾ ਸਮਾਂ ਬਿਤਾ ਚੁੱਕੀ ਸੰਨੀ ਲਈ ਇਹ ਕਦੇ ਸੌਖਾ ਨਹੀਂ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਨੀ ਲਿਓਨੀ ਦੇ ਪਤੀ ਡੈਨੀਅਲ ਵੇਬਰ ਨੇ ਅਭਿਨੇਤਰੀ ਦੇ ਹੋਰ ਆਦਮੀਆਂ ਨਾਲ ਪੋਰਨ ਫਿਲਮਾਂ ਦੀ ਸ਼ੂਟਿੰਗ 'ਤੇ ਇਤਰਾਜ਼ ਜਤਾਇਆ ਸੀ। ਇਹ ਕਹਿਣ ਤੋਂ ਬਾਅਦ ਸੰਨੀ ਨੂੰ ਉਸ ਦੇ ਪਿਆਰ ਦਾ ਅਹਿਸਾਸ ਹੋਇਆ ਸੀ।
ਫਿਲਮ One Night Stand ਦੀ ਰਿਲੀਜ਼ ਤੋਂ ਪਹਿਲਾਂ ਇੱਕ ਪ੍ਰਮੋਸ਼ਨਲ ਇੰਟਰਵਿਊ ਵਿੱਚ ਸੰਨੀ ਲਿਓਨ ਨੇ ਕਿਹਾ ਕਿ One Night Stand ਕਿਸੇ ਦਾ ਵੀ ਨਿੱਜੀ ਮਾਮਲਾ ਹੁੰਦਾ ਹੈ। ਸੰਨੀ ਨੇ ਕਿਹਾ ਕਿ ਉਹ ਖ਼ੁਦ ਸਿੰਗਲ ਰਹਿੰਦਿਆਂ ਕਈ ਵਾਰ ਅਜਿਹਾ ਕਰ ਚੁੱਕੀ ਹੈ। ਉਸ ਦੇ ਬਿਆਨ 'ਤੇ ਵੀ ਕਾਫੀ ਹੰਗਾਮਾ ਹੋਇਆ ਸੀ।
ਸੰਨੀ ਲਿਓਨ ਦੀ ਕੰਡੋਮ ਐਡ ਕਾਰਨ ਗੁਜਰਾਤ ਵਿੱਚ ਕਾਫ਼ੀ ਵਿਵਾਦ ਹੋਇਆ। ਦਰਅਸਲ ਇਹ ਐਡ ਨਵਰਾਤਰੀ ਦੇ ਮੌਕੇ 'ਤੇ ਰਿਲੀਜ਼ ਕੀਤੀ ਗਈ ਸੀ ਜਿਸ 'ਚ ਸੰਨੀ ਲਿਓਨ ਦਿਖਾਈ ਗਈ ਸੀ। ਜਦੋਂ ਮਾਮਲਾ ਵਧਦਾ ਗਿਆ, ਤਾਂ ਇਹ ਪੋਸਟਰ ਹਟਾ ਦਿੱਤੇ ਗਏ।
ਜਦੋਂ ਸੰਨੀ ਲਿਓਨ ਪੋਰਨ ਦੀ ਦੁਨੀਆਂ ਨੂੰ ਛੱਡ ਕੇ ਭਾਰਤੀ ਸਿਨੇਮਾ ਦੀ ਦੁਨੀਆਂ 'ਚ ਕਦਮ ਰੱਖਣਾ ਚਾਹੁੰਦੀ ਸੀ ਤਾਂ ਉਸ ਦਾ ਸਖਤ ਵਿਰੋਧ ਕੀਤਾ ਗਿਆ। ਬਹੁਤ ਸਾਰੀਆਂ ਅਭਿਨੇਤਰੀਆਂ ਨੇ ਉਸ 'ਤੇ ਤੰਜ ਕੱਸੇ, ਪਰ ਇਸ ਸਭ ਦੇ ਬਾਵਜੂਦ ਸੰਨੀ ਨੇ ਹਿੰਦੀ ਸਿਨੇਮਾ ਵਿੱਚ ਆਪਣਾ ਸਿੱਕਾ ਸਥਾਪਤ ਕਰਨ ਵਿੱਚ ਕਾਮਯਾਬ ਹੋ ਗਈ।
ਸੰਨੀ ਲਿਓਨ