ਫ਼ਿਲਮਾਂ ਫਲਾਪ ਪਰ ਫਿਰ ਵੀ ਐਸ਼ ਕਰਦੀਆਂ ਬਾਲੀਵੁੱਡ ਦੀਆਂ ਇਹ ਹੁਸੀਨਾਵਾਂ

ਬਾਲੀਵੁੱਡ ਵਿੱਚ ਸਫ਼ਲਤਾ ਤੇ ਮਕਬੂਲੀਅਤ ਹਾਸਲ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਅਦਾਕਾਰ ਸਖ਼ਤ ਮਿਹਨਤ ਦੇ ਬਾਵਜੂਦ ਸਿਰਫ ਕੁਝ ਹੀ ਫ਼ਿਲਮਾਂ ਤੱਕ ਸੀਮਤ ਰਹਿ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਅਦਾਕਾਰਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀਆਂ ਫ਼ਿਲਮਾਂ ਫਲਾਪ ਰਹੀਆਂ ਪਰ ਅੱਜ ਵੀ ਉਹ ਲਗ਼ਜ਼ਰੀ ਜ਼ਿੰਦਗੀ ਦਾ ਆਨੰਦ ਮਾਣਦੀਆਂ ਹਨ।
Download ABP Live App and Watch All Latest Videos
View In App
ਸਾਲ 1994 ਵਿੱਚ ਫੇਮਿਨਾ ਮਿਸ ਇੰਡੀਆ ਯੂਨੀਵਰਸ ਬਣ ਚੁੱਕੀ ਸੁਸ਼ਮਿਤਾ ਸੇਨ ਅਦਾਕਾਰੀ ਦੇ ਖੇਤਰ ਵਿੱਚ ਬਹੁਤ ਪ੍ਰਾਪਤੀ ਨਹੀਂ ਕਰ ਸਕੀ। ਪਰ ਉਸ ਦਾ ਅੰਦਾਜ਼ ਕੁਝ ਵੱਖਰਾ ਹੈ। ਇਸੇ ਕਰਕੇ ਹੀ ਉਹ ਛੋਟਾ ਜਿਹਾ ਰੋਲ ਨਿਭਾਉਣ ਲਈ ਵੀ 3 ਕਰੋੜ ਰੁਪਏ ਦੀ ਮੋਟੀ ਫੀਸ ਵਸੂਲਦੀ ਹੈ। ਹਾਲ ਹੀ ਵਿੱਚ ਆਪਣੀ ਵੈੱਬ ਸੀਰੀਜ਼ ਆਰਿਆ ਕਰਕੇ ਵੀ ਸੁਸ਼ਮਿਤਾ ਚਰਚਾ ਵਿੱਚ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦੁਬਈ ਵਿੱਚ ਆਪਣਾ ਗਹਿਣਿਆਂ ਦਾ ਬਰਾਂਡ ਚਲਾਉਂਦੀ ਹੈ ਤੇ ਰੀਅਲ ਅਸਟੇਟ ਬਾਂਡਸ ਨੂੰ ਵੀ ਪ੍ਰੋਮੋਟ ਕਰਦੀ ਹੈ।

ਪ੍ਰਸਿੱਧ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਭੈਣ ਸ਼ਮਿਤਾ ਸ਼ੈਟੀ ਵੱਡੇ ਪਰਦੇ ਉੱਪਰ ਕੁਝ ਖਾਸ ਨਹੀਂ ਕਰ ਸਕੀ। ਇਸੇ ਲਈ ਉਸ ਨੇ ਛੇਤੀ ਹੀ ਮਾਇਆ ਨਗਰੀ ਨੂੰ ਅਲਵਿਦਾ ਕਹਿ ਦਿੱਤਾ ਅਤੇ ਅੱਜ ਕੱਲ੍ਹ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕਰਦੀ ਹੈ। ਉਸ ਦੇ ਗਾਹਕਾਂ ਵਿੱਚ Aldo ਤੇ Audi ਜਿਹੇ ਕੌਮਾਂਤਰੀ ਬਰਾਂਡ ਵੀ ਸ਼ਾਮਲ ਹਨ।
ਫ਼ਿਲਮਾਂ ਵਿੱਚ ਬੋਲਡ ਦਿੱਖ ਕਾਰਨ ਮਸ਼ਹੂਰ ਹੋਈ ਸੇਲੀਨਾ ਜੇਤਲੀ ਕਾਮਯਾਬੀ ਦੇ ਸਿਖਰ ਤੱਕ ਪਹੁੰਚਣ ਵਿੱਚ ਸਫਲ ਨਾ ਹੋ ਸਕੀ। ਉਸ ਨੇ ਆਸਟ੍ਰੀਆ ਦੇ ਪੀਟਰ ਹੌਗ ਨਾਲ ਵਿਆਹ ਕਰ ਲਿਆ ਅਤੇ ਇਨ੍ਹੀਂ ਦਿਨੀਂ ਦੁਬਈ ਵਿੱਚ ਰਹਿੰਦੀ ਹੈ। ਕਿਹਾ ਜਾਂਦਾ ਹੈ ਕਿ ਸਾਲ 2014 ਵਿੱਚ ਸੇਲੀਨਾ ਨੇ 'ਦ ਵੈਲਕਮ' ਫ਼ਿਲਮ ਵਿੱਚ ਆਪਣੀ ਆਵਾਜ਼ ਦਿੱਤੀ ਸੀ ਅਤੇ ਮੋਟੀ ਰਕਮ ਵੀ ਵਸੂਲੀ ਸੀ।
ਖ਼ੂਬਸੂਰਤ ਹੋਣ ਦੇ ਬਾਵਜੂਦ ਆਇਸ਼ਾ ਟਾਕੀਆ ਬਾਲੀਵੁੱਡ ਵਿੱਚ ਆਪਣੀ ਪਛਾਣ ਨਹੀਂ ਕਾਇਮ ਕਰ ਸਕੀ ਅਤੇ ਉਸ ਨੇ ਫਰਹਾਨ ਆਜ਼ਮੀ ਨਾਲ ਵਿਆਹ ਕਰ ਲਿਆ ਅਤੇ ਸਿਆਸਤਦਾਨ ਅਬੂ ਆਜ਼ਮੀ ਦੀ ਨੂੰਹ ਬਣ ਗਈ। ਉਨ੍ਹਾਂ ਦੇ ਪਰਿਵਾਰ ਦੇ ਕਈ ਵੱਡੇ ਹੋਟਲ ਹਨ।
ਬਾਲੀਵੁੱਡ ਵਿੱਚ ਆਪਣੀ ਫਿਟਨੈਸ ਤੇ ਆਈਟਮ ਡਾਂਸ ਕਰਕੇ ਮਸ਼ਹੂਰ ਮਲਾਇਕਾ ਅਰੋੜਾ ਬਤੌਰ ਹੀਰੋਇਨ ਕਾਮਯਾਬ ਨਹੀਂ ਹੋਈ। ਆਪਣੀ ਲਗ਼ਜ਼ਰੀ ਰੋਜ਼ੀ-ਰੋਟੀ ਲਈ ਉਹ ਰਿਐਲਿਟੀ ਸ਼ੋਅ ਦੀ ਜੱਜ ਬਣਦੀ ਹੈ। ਇਸ ਤੋਂ ਇਲਾਵਾ ਉਸ ਨੇ 'ਦਿ ਲੇਬਲ ਲਾਈਫ' ਨਾਂਅ ਦੀ ਕੰਪਨੀ ਵਿੱਚ ਹਿੱਸੇਦਾਰੀ ਵੀ ਰੱਖੀ ਹੈ। ਮਲਾਇਕਾ ਅਰੋੜਾ ਆਪਣੇ ਸਾਬਕਾ ਪਤੀ ਅਰਬਾਜ਼ ਖ਼ਾਨ ਤੋਂ ਤਲਾਕ ਲੈਣ ਅਤੇ ਅਦਾਕਾਰ ਅਰਜੁਨ ਕਪੂਰ ਨਾਲ ਪ੍ਰੇਮ ਸਬੰਧਾਂ ਕਰਕੇ ਖ਼ੂਬ ਚਰਚਾ ਵਿੱਚ ਰਹਿੰਦੀ ਹੈ।
ਫ਼ਿਲਮਾਂ ਮੁਹੱਬਤੇਂ, ਨਹਿਲੇ ਪੇ ਦਹਿਲਾ ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇ ਬਾਵਜੂਦ ਅਦਾਕਾਰਾ ਕਿਮ ਦਾ ਕਰੀਅਰ ਬਹੁਤਾ ਸਮਾਂ ਟਿਕ ਨਾ ਸਕਿਆ। ਆਪਣੇ ਡੁੱਬਦੇ ਕਰੀਅਰ ਨੂੰ ਦੇਖਦਿਆਂ ਕਿਮ ਨੇ ਕਾਰੋਬਾਰੀ ਅਲੀ ਪੰਜਾਨੀ ਨਾਲ ਵਿਆਹ ਕਰ ਲਿਆ। ਫਿਲਹਾਲ ਉਹ ਕੀਨੀਆ ਵਿੱਚ ਪੰਜਾਨੀ ਹੋਟਲਜ਼ ਦੀ ਮਾਲਕਣ ਹੈ ਅਤੇ ਸ਼ਾਨਦਾਰ ਜ਼ਿੰਦਗੀ ਜਿਊਂਦੀ ਹੈ।