ਗਾਂ ਦੇ ਗੋਬਰ ਨਾਲ ਹੁੰਦਾ ਕੋਰੋਨਾ ਖ਼ਤਮ! ਭਾਰਤੀ ਡਾਕਟਰਾਂ ਦਿੱਤੀ ਇਹ ਚੇਤਾਵਨੀ
ਭਾਰਤ ਵਿੱਚ ਕੁੱਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਗੋਬਰ ਲਾਉਣ ਨਾਲ ਕੋਰੋਨਾ ਠੀਕ ਹੋ ਜਾਂਦਾ ਹੈ।ਸ਼੍ਰੀ ਸਵਾਮੀਨਾਰਾਇਣ ਗੁਰੂਕੁਲ ਵਿਸ਼ਵਵਿਦਿਆ ਪਰਿਸ਼ਥਨਮ ਗਉਸ਼ਾਲਾ ਵਿਖੇ ਗਾਉ ਗੋਬਰ ਦੀ ਥੈਰੇਪੀ ਕਰਦੇ ਵਕਤ ਲੋਕ ਪ੍ਰਾਰਥਨਾ ਵੀ ਕਰਦੇ ਹਨ।ਭਾਰਤ ਵਿੱਚ ਡਾਕਟਰ ਗਾਉ ਦੇ ਗੋਬਰ ਦਾ ਇਸਤਮਾਲ ਨਾਲ ਕਰਨ ਲਈ ਚੇਤਾਵਨੀ ਦੇ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਸਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਗੋਬਰ ਕੋਰੋਨਾ ਨੂੰ ਠੀਕ ਕਰਦਾ ਹੈ।ਇਸ ਨਾਲ ਹੋਰ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਹੈ।
Download ABP Live App and Watch All Latest Videos
View In Appਉਧਵ ਭਾਟੀਆ, ਇੱਕ ਫਰੰਟਲਾਈਨ ਵਰਕਰ ਹੈ, ਉਹ ਸਰੀਰ 'ਤੇ ਗੋਬਰ ਲਗਾਉਣ ਤੋਂ ਬਾਅਦ ਇੱਕ ਗਾਂ ਨੂੰ ਛੂਹ ਰਿਹਾ ਹੈ। ਕੋਰੋਨਾਵਾਇਰਸ ਮਹਾਮਾਰੀ ਨੇ ਭਾਰਤ 'ਚ ਤਬਾਹੀ ਮਚਾਈ ਹੈ।
ਮਾਹਰ ਕਹਿੰਦੇ ਹਨ ਕਿ ਅਸਲ ਗਿਣਤੀ ਪੰਜ ਤੋਂ 10 ਗੁਣਾ ਜ਼ਿਆਦਾ ਹੋ ਸਕਦੀ ਹੈ, ਅਤੇ ਦੇਸ਼ ਭਰ ਦੇ ਨਾਗਰਿਕ ਹਸਪਤਾਲ ਦੇ ਬਿਸਤਰੇ, ਆਕਸੀਜਨ ਜਾਂ ਦਵਾਈਆਂ ਲੱਭਣ ਲਈ ਜੱਦੋਜਹਿਦ ਕਰ ਰਹੇ ਹਨ ਅਤੇ ਕਈਆਂ ਦੀ ਇਲਾਜ ਦੀ ਘਾਟ ਕਾਰਨ ਮੌਤ ਹੋ ਗਈ ਹੈ।
ਗੁਜਰਾਤ ਵਿੱਚ ਕੁੱਝ ਲੋਕ ਹਫ਼ਤੇ ਵਿੱਚ ਇੱਕ ਦਿਨ ਗਉਸ਼ਾਲਾ ਜਾਂਦੇ ਹਨ ਅਤੇ ਆਪਣੇ ਪੂਰੇ ਸਰੀਰ ਤੇ ਗੋਬਰ ਲਗਾਉਂਦੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਗੋਬਰ ਅਤੇ ਗਾਂ ਦਾ ਪਿਸ਼ਾਬ ਇਮਊਨਿਟੀ ਨੂੰ ਬੂਸਟ ਕਰਦਾ ਹੈ ਅਤੇ ਕੋਰੋਨਾਵਾਇਰਸ ਨੂੰ ਠੀਕ ਕਰਦਾ ਹੈ।
ਹਿੰਦੂ ਧਰਮ ਵਿੱਚ ਗਾਂ ਇੱਕ ਪਵਿੱਤਰ ਚਿੰਨ੍ਹ ਹੈ।ਹਿੰਦੂ ਗਾਂ ਦਾ ਗੋਬਰ ਘਰਾਂ ਨੂੰ ਸਾਫ ਕਰਨ ਲਈ ਅਤੇ ਪ੍ਰਾਰਥਨਾਂ ਦੀਆਂ ਰਸਮਾਂ ਲਈ ਇਸਤਮਾਲ ਕਰਦੇ ਹਨ।
ਭਾਰਤ ਅਤੇ ਦੁਨੀਆ ਭਰ ਦੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋਵੀਡ -19 ਲਈ ਵਿਕਲਪਕ ਇਲਾਜ ਕਰਨ ਦੇ ਵਿਰੁੱਧ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਉਹ ਸੁਰੱਖਿਆ ਦੀ ਗਲਤ ਭਾਵਨਾ ਪੈਦਾ ਕਰ ਸਕਦੇ ਹਨ ਅਤੇ ਸਿਹਤ ਸਮੱਸਿਆਵਾਂ ਨੂੰ ਗੁੰਝਲਦਾਰ ਬਣਾ ਸਕਦੇ ਹਨ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ. ਜੇ.ਏ. ਜੈਲਾਲ ਨੇ ਕਿਹਾ, “ਇਸ ਗੱਲ ਦਾ ਕੋਈ ਠੋਸ ਵਿਗਿਆਨਕ ਸਬੂਤ ਨਹੀਂ ਹੈ ਕਿ ਗਾਂ ਦਾ ਗੋਬਰ ਜਾਂ ਪਿਸ਼ਾਬ ਕੋਵੀਡ -19 ਦੇ ਵਿਰੁੱਧ ਲੜ੍ਹਣ ਲਈ ਲਈ ਕੰਮ ਕਰਦੇ ਹਨ, ਇਹ ਪੂਰੀ ਤਰ੍ਹਾਂ ਵਿਸ਼ਵਾਸ ਉੱਤੇ ਅਧਾਰਤ ਹੈ। ਇਸ ਨਾਲ ਹੋਰ ਬਿਮਾਰੀਆਂ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲ ਸਕਦੀਆਂ ਹਨ।
ਇਹ ਵੀ ਚਿੰਤਾਵਾਂ ਹਨ ਕਿ ਅਭਿਆਸ ਨਾਲ ਵਾਇਰਸ਼ ਫੈਲ ਸਕਦਾ ਹੈ ਕਿਉਂਕਿ ਇਸ ਵਿੱਚ ਲੋਕ ਸਮੂਹਾਂ ਵਿੱਚ ਇਕੱਠੇ ਹੁੰਦੇ ਹਨ।ਅਹਿਮਦਾਬਾਦ ਵਿੱਚ ਇੱਕ ਹੋਰ ਗਉ ਆਵਾਸ ਦੇ ਇੰਚਾਰਜ ਮਧੂਚਰਨ ਦਾਸ ਨੇ ਕਿਹਾ ਕਿ ਉਹ ਭਾਗੀਦਾਰਾਂ ਦੀ ਗਿਣਤੀ ਸੀਮਤ ਕਰ ਰਹੇ ਹਨ।
ਗੋਬਰ ਲਾਉਣ ਤੋਂ ਬਾਅਦ ਲੋਕ ਗਾਂ ਦੇ ਦੁੱਧ ਨਾਲ ਨਹਾਉਂਦੇ ਹਨ।
ਤਸਵੀਰਾਂ: REUTERS/Amit Dave