Death: ਮਸ਼ਹੂਰ ਹਸਤੀ ਦੀ ਅਪਾਰਟਮੈਂਟ 'ਚ ਸੜੀ ਹਾਲਤ 'ਚ ਮਿਲੀ ਲਾਸ਼, ਮੌਤ ਨੂੰ ਲੈ ਹੋਇਆ ਹੈਰਾਨੀਜਨਕ ਖੁਲਾਸਾ
ਦਰਅਸਲ, ਮਸ਼ਹੂਰ ਫਿਲਮਕਾਰ ਦੇ ਦੇਹਾਂਤ ਦੀ ਖਬਰ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਮਸ਼ਹੂਰ ਕੰਨੜ ਫਿਲਮ ਨਿਰਮਾਤਾ ਇਸ ਦੁਨੀਆ 'ਚ ਨਹੀਂ ਰਹੇ। ਗੁਰੂ ਪ੍ਰਸਾਦ ਨੇ ਖੁਦਕੁਸ਼ੀ ਕਰ ਲਈ ਹੈ। 52 ਸਾਲਾ ਕੰਨੜ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਗੁਰੂਪ੍ਰਸਾਦ ਨੇ ਆਪਣੇ ਘਰ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਹੁਣ ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਗੁਰੂਪ੍ਰਸਾਦ ਦੇ ਇਸ ਕਦਮ ਨੇ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ।
Download ABP Live App and Watch All Latest Videos
View In Appਘਰ 'ਚੋਂ ਮਿਲੀ ਡਾਇਰੈਕਟਰ ਦੀ ਲਾਸ਼ ਮੀਡੀਆ ਰਿਪੋਰਟਾਂ ਮੁਤਾਬਕ ਕੰਨੜ ਨਿਰਦੇਸ਼ਕ ਗੁਰੂਪ੍ਰਸਾਦ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਸੜੀ ਹਾਲਤ 'ਚ ਮਿਲੀ। ਉਨ੍ਹਾਂ ਦੀ ਲਾਸ਼ ਕਰਨਾਟਕ ਦੇ ਮਦਨਾਇਕਨਾਹੱਲੀ ਇਲਾਕੇ 'ਚ 'ਚੋਂ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਨਿਰਦੇਸ਼ਕ ਪਿਛਲੇ ਅੱਠ ਮਹੀਨਿਆਂ ਤੋਂ ਇਸ ਘਰ ਵਿੱਚ ਰਹਿ ਰਿਹਾ ਸੀ। ਹਾਲ ਹੀ 'ਚ ਨਿਰਦੇਸ਼ਕ ਦੇ ਗੁਆਂਢੀਆਂ ਨੂੰ ਉਸ ਦੇ ਘਰੋਂ ਬਦਬੂ ਆ ਰਹੀ ਸੀ। ਜਦੋਂ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਕਰਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ।
ਪੱਖੇ ਨਾਲ ਲਟਕਦੀ ਮਿਲੀ ਲਾਸ਼ ਜਿਵੇਂ ਹੀ ਪੁਲਿਸ ਡਾਇਰੈਕਟਰ ਦੇ ਘਰ ਪਹੁੰਚੀ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਗੁਰੂਪ੍ਰਸਾਦ ਨੇ ਕਈ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਕਿਉਂਕਿ ਉਸ ਦੀ ਲਾਸ਼ ਸੜਨ ਲੱਗੀ ਸੀ। ਹੁਣ ਉਨ੍ਹਾਂ ਨੇ ਇਹ ਵੱਡਾ ਕਦਮ ਕਿਉਂ ਚੁੱਕਿਆ ਇਸ ਬਾਰੇ ਵੀ ਕਿਆਸ ਲਗਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਸ਼ਾਇਦ ਇਸੇ ਲਈ ਨਿਰਦੇਸ਼ਕ ਨੇ ਆਪਣੀ ਜਾਨ ਲੈ ਲਈ।
ਨਿਰਦੇਸ਼ਕ ਦੀ ਖੁਦਕੁਸ਼ੀ ਦਾ ਕੀ ਕਾਰਨ ? ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਡਾਇਰੈਕਟਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਿਰਦੇਸ਼ਕ ਆਪਣੀ ਹਾਲੀਆ ਫਿਲਮ ਦੇ ਫਲਾਪ ਹੋਣ ਕਾਰਨ ਵਿੱਤੀ ਸੰਕਟ 'ਚ ਸੀ। ਇਸ ਗੱਲ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਖੁਦਕੁਸ਼ੀ ਕਰ ਲਈ। ਦੱਸ ਦੇਈਏ, ਗੁਰੂਪ੍ਰਸਾਦ ਨੇ ਸਾਲ 2006 ਵਿੱਚ ਬਤੌਰ ਨਿਰਦੇਸ਼ਕ ਡੈਬਿਊ ਕੀਤਾ ਸੀ।