Aishwarya-Abhishek: ਅਭਿਸ਼ੇਕ ਬੱਚਨ ਨੇ ਇਸ ਔਰਤ ਲਈ ਐਸ਼ਵਰਿਆ ਨੂੰ ਦਿੱਤਾ ਧੋਖਾ! ਜਾਣੋ ਕਿਵੇਂ ਫੈਲੀਆਂ ਤਲਾਕ ਦੀਆਂ ਖਬਰਾਂ ?
ਹਾਲਾਂਕਿ ਦੋਵਾਂ ਵਿਚਾਲੇ ਚੱਲ ਰਹੀ ਅਣਬਣ ਨੂੰ ਲੈ ਹਾਲੇ ਤੱਕ ਉਨ੍ਹਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਵਿਚਾਲੇ ਅਦਾਕਾਰਾ ਨੂੰ ਲੈ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
Download ABP Live App and Watch All Latest Videos
View In Appਦਰਅਸਲ, ਇੱਕ Reddit ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਐਸ਼ਵਰਿਆ ਅਤੇ ਅਭਿਸ਼ੇਕ ਹੁਣ ਇਕੱਠੇ ਨਹੀਂ ਰਹਿ ਰਹੇ ਹਨ। ਪਰ ਦੋਹਾਂ ਵਿਚਕਾਰ ਤਲਾਕ ਦੀ ਸੰਭਾਵਨਾ ਬਹੁਤ ਘੱਟ ਹੈ। ਜੀ ਹਾਂ, ਇਸ ਰੈੱਡਡਿਟ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੋਵਾਂ ਵਿਚਾਲੇ ਦੂਰੀ ਦਾ ਕਾਰਨ ਅਭਿਸ਼ੇਕ ਬੱਚਨ ਵੱਲੋਂ ਐਸ਼ਵਰਿਆ ਰਾਏ ਨੂੰ ਧੋਖਾ ਦੇਣਾ ਹੈ। ਆਓ ਜਾਣਦੇ ਹਾਂ ਆਖਿਰ ਅਜਿਹਾ ਕੀ ਹੈ ਜਿਸ ਨੂੰ ਸੁਣ ਕੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ।
ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਵਿਚਾਲੇ ਦੂਰੀ ਦਾ ਕਾਰਨ ਇਸ Reddit ਯੂਜ਼ਰ ਨੇ ਆਪਣੀ ਪੋਸਟ 'ਚ ਲਿਖਿਆ ਕਿ ਉਹ ਵੱਖ ਹੋ ਗਏ ਹਨ। Reddit ਯੂਜ਼ਰ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਬਾਰੇ ਕੋਈ ਸਬੂਤ ਨਹੀਂ ਦੇ ਸਕਦਾ ਪਰ ਐਸ਼ਵਰਿਆ ਅਤੇ ਅਭਿਸ਼ੇਕ ਹੁਣ ਇਕੱਠੇ ਨਹੀਂ ਹਨ। ਐਸ਼ ਆਪਣੀ ਮਾਂ ਅਤੇ ਬੇਟੀ ਨਾਲ ਵੱਖ ਰਹਿ ਰਹੀ ਹੈ।
ਇੰਨਾ ਹੀ ਨਹੀਂ, ਯੂਜ਼ਰ ਦਾ ਕਹਿਣਾ ਹੈ ਕਿ ਅਭਿਸ਼ੇਕ ਨੇ ਅਭਿਨੇਤਰੀ ਨਿਮਰਤ ਕੌਰ ਦੇ ਕਾਰਨ ਐਸ਼ਵਰਿਆ ਨੂੰ ਧੋਖਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਵਿਚਾਲੇ ਚੀਜ਼ਾਂ ਖਰਾਬ ਹੋਣ ਲੱਗੀਆਂ। ਸਟਾਰਡਮ ਦੀ ਤਲਾਸ਼ ਵਿਚ ਅਭਿਸ਼ੇਕ ਇਕ ਤੋਂ ਬਾਅਦ ਇਕ ਫਿਲਮਾਂ ਵਿਚ ਕੰਮ ਕਰਦੇ ਰਹੇ ਪਰ ਅਸਫਲਤਾ ਤੋਂ ਬਾਅਦ ਉਹ ਟੁੱਟ ਗਏ। ਇਹੀ ਕਾਰਨ ਸੀ ਕਿ ਐਸ਼ਵਰਿਆ ਅਤੇ ਅਭਿਸ਼ੇਕ ਵਿਚਾਲੇ ਦੂਰੀਆਂ ਆਉਣ ਲੱਗੀਆਂ।
ਸਿਹਤ ਸਬੰਧੀ ਸਮੱਸਿਆ ਐਸ਼ਵਰਿਆ ਨੂੰ ਲੈ ਰੈਡਿਟ ਪੋਸਟ 'ਚ ਦਾਅਵਾ ਕੀਤਾ ਗਿਆ ਹੈ ਕਿ ਐਸ਼ਵਰਿਆ ਕਈ ਸਾਲਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਹੈ। ਜਿਸ ਕਾਰਨ ਉਹ ਬਾਲੀਵੁੱਡ ਦੀਆਂ ਹੋਰ ਅਭਿਨੇਤਰੀਆਂ ਵਾਂਗ ਆਪਣੀ ਡਾਈਟ ਨੂੰ ਫਾਲੋ ਨਹੀਂ ਕਰ ਪਾ ਰਹੀ ਹੈ ਅਤੇ ਨਾ ਹੀ ਇਸ ਸਮੱਸਿਆ ਨੂੰ ਘੱਟ ਕਰਨ ਲਈ ਕਿਸੇ ਤਰ੍ਹਾਂ ਦੀ ਦਵਾਈ ਜਾਂ ਸਪਲੀਮੈਂਟ ਲੈਣ ਦੇ ਸਮਰੱਥ ਹੈ। ਉਹ ਆਪਣੇ ਸਰੀਰ ਦੇ ਹਿਸਾਬ ਨਾਲ ਕੱਪੜੇ ਪਾਉਣਾ ਪਸੰਦ ਕਰਦੀ ਹੈ। ਅਜੇ ਤੱਕ ਐਸ਼ਵਰਿਆ ਰਾਏ ਅਤੇ ਉਸ ਦੀ ਟੀਮ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਉਸ ਦੀ ਮੈਡੀਕਲ ਸਥਿਤੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਫਿਲਹਾਲ ਐਸ਼ਵਰਿਆ ਚੁੱਪ ਹੈ ਅਤੇ ਆਪਣੀ ਪ੍ਰੋਫੈਸ਼ਨਲ ਲਾਈਫ 'ਤੇ ਧਿਆਨ ਦੇ ਰਹੀ ਹੈ।