Election Results 2024
(Source: ECI/ABP News/ABP Majha)
Dharmendra: ਸੰਘਰਸ਼ ਦੇ ਦਿਨਾਂ 'ਚ ਧਰਮਿੰਦਰ ਹੋਟਲ ਨਾਲ ਉਧਾਰ ਕਰ ਖਾਂਦੇ ਸੀ ਖਾਣਾ, ਜਦੋਂ ਸਟਾਰ ਬਣੇ ਤਾਂ ਖੁਦ ਗਏ ਸੀ ਬਿੱਲ ਭਰਨ
ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੂੰ ਜਿਨ੍ਹਾਂ ਉਨ੍ਹਾਂ ਦੀ ਐਕਟਿੰਗ ਲਈ ਜਾਣਿਆ ਜਾਂਦਾ ਹੈ, ਉਨ੍ਹਾਂ ਹੀ ਉਹ ਆਪਣੇ ਨਿਮਰ ਸੁਭਾਅ ਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ। ਧਰਮਿੰਦਰ ਉਹ ਸ਼ਖਸੀਅਤ ਹਨ, ਜਿਨ੍ਹਾਂ ਨੂੰ ਸ਼ਾਇਦ ਹੀ ਕੋਈ ਨਫਰਤ ਕਰਦਾ ਹੋਵੇਗਾ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਧਰਮਿੰਦਰ ਦਾ ਇੱਕ ਪੁਰਾਣਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਕਹੋਗੇ ਕਿ ਸੱਚਮੁੱਚ ਧਰਮ ਪਾਜੀ ਵਰਗਾ ਦੁਨੀਆ 'ਚ ਦੂਜਾ ਐਕਟਰ ਨਹੀਂ ਹੋ ਸਕਦਾ।
ਇਹ ਗੱਲ 60-70 ਦੇ ਦਹਾਕਿਆਂ ਦੀ ਹੈ, ਜਦੋਂ ਧਰਮਿੰਦਰ ਬਾਲੀਵੁੱਡ ਫਿਲਮ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਸੀ। ਧਰਮਿੰਦਰ ਨੇ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਇੱਕ ਪੀਜੀ 'ਚ ਰਹਿੰਦੇ ਹੁੰਦੇ ਸੀ, ਜਿੱਥੇ ਉਨ੍ਹਾਂ ਨੂੰ 4-5 ਮੁੰਡਿਆਂ ਨਾਲ ਕਮਰਾ ਸ਼ੇਅਰ ਕਰਨਾ ਪੈਂਦਾ ਸੀ। ਇਸ ਦੇ ਨਾਲ ਨਾਲ ਉਨ੍ਹਾਂ ਕੋਲ ਇਨ੍ਹਾਂ ਦਿਨਾਂ 'ਚ ਖਾਣ ਤੱਕ ਦੇ ਪੈਸੇ ਵੀ ਨਹੀਂ ਹੁੰਦੇ ਸੀ।
ਧਰਮਿੰਦਰ ਜਿਸ ਸਟੂਡੀਓ 'ਚ ਸ਼ੂਟਿੰਗ ਕਰਦੇ ਹੁੰਦੇ ਸੀ। ਉਸ ਦੇ ਨੇੜੇ ਇੱਕ ਹੋਟਲ ਸੀ। ਉੱਥੇ ਸੰਘਰਸ਼ ਕਰਨ ਵਾਲੇ ਐਕਟਰ ਅਕਸਰ ਉਧਾਰੀ 'ਤੇ ਖਾਣਾ ਖਾਂਦੇ ਹੁੰਦੇ ਸੀ। ਧਰਮਿੰਦਰ ਵੀ ਉਨ੍ਹਾਂ ਵਿੱਚੋਂ ਇੱਕ ਸੀ। ਹੋਟਲ ਦੇ ਮਾਲਕ ਦਾ ਨਾਂ ਗੁਪਤਾ ਸੀ। ਸਭ ਉਨ੍ਹਾਂ ਨੂੰ ਪਿਆਰ ਨਾਲ ਗੁਪਤਾ ਜੀ ਕਹਿੰਦੇ ਹੁੰਦੇ ਸੀ। ਧਰਮਿੰਦਰ ਉੱਥੋਂ ਦੋਵੇਂ ਟਾਈਮ ਦਾ ਖਾਣਾ ਉਧਾਰ ਹੀ ਖਾਂਦੇ ਸੀ। ਖਾਣਾ ਖਾਂਦੇ ਖਾਂਦੇ ਬਿੱਲ 200 ਰੁਪਏ ਹੋ ਗਿਆ। ਉਸ ਸਮੇਂ 200 ਰੁਪਏ ਵੀ ਕਾਫੀ ਹੁੰਦੇ ਸੀ।
ਬਾਅਦ ਵਿੱਚ ਧਰਮਿੰਦਰ ਸਟਾਰ ਬਣੇ ਅਤੇ ਫਿਰ ਸੁਪਰਸਟਾਰ। ਪਰ ਉਹ ਗੁਪਤਾ ਜੀ ਤੇ ਉਨ੍ਹਾਂ ਦੇ ਹੋਟਲ ਬਾਰੇ ਭੁੱਲ ਗਏ। ਇੱਕ ਦਿਨ ਅਚਾਨਕ ਉਹੀ ਸਟੂਡੀਓ ਦੇ ਮੂਹਰਿਓਂ ਲੰਘਦੇ ਹੋਏ ਧਰਮ ਪਾਜੀ ਨੂੰ ਯਾਦ ਆਇਆ ਕਿ ਇਹ ਤਾਂ ਉਹੀ ਹੋਟਲ ਹੈ ਜਿੱਥੇ ਉਹ ਉਧਾਰ ਖਾਣਾ ਖਾਂਦੇ ਸੀ। ਉਨ੍ਹਾਂ ਨੂੰ ਅਫਸੋਸ ਹੋਇਆ ਕਿ ਉਨ੍ਹਾਂ ਨੇ ਹੋਟਲ ਦਾ ਬਿੱਲ ਨਹੀਂ ਚੁਕਾਇਆ।
ਫਿਰ ਕੀ ਸੀ, ਧਰਮ ਪਾਜੀ ਨੇ ਆਪਣੀ ਕਾਰ ਰੁਕਵਾ ਦਿੱਤੀ ਅਤੇ ਹੋਟਲ ਪਹੁੰਚੇ। ਹੋਟਲ ਪਹੁੰਚਦੇ ਸਾਰ ਉਨ੍ਹਾਂ ਨੇ ਗੁਪਤਾ ਜੀ ਕੋਲੋਂ ਮੁਆਫੀ ਮੰਗੀ ਅਤੇ ਉਨ੍ਹਾਂ ਨੂੰ ਪੁਰਾਣਾ ਬਿੱਲ ਅਦਾ ਕੀਤਾ, ਪਰ ਗੁਪਤਾ ਜੀ ਨੇ ਧਰਮਿੰਦਰ ਤੋਂ ਪੈਸੇ ਨਹੀਂ ਲਏ। ਸਗੋਂ ਹੋਟਲ ਮਾਲਕ ਨੇ ਧਰਮਿੰਦਰ ਬਹੁਤ ਚੰਗੀ ਖਾਤਰਦਾਰੀ ਕੀਤੀ।
ਇਹ ਕਿੱਸਾ ਧਰਮਿੰਦਰ ਅਕਸਰ ਆਪਣੇ ਇੰਟਰਵਿਊਜ਼ 'ਚ ਸੁਣਾਉਂਦੇ ਰਹਿੰਦੇ ਹਨ। ਕਾਬਿਲੇਗ਼ੌਰ ਹੈ ਕਿ ਧਰਮਿੰਦਰ ਬੇਹਤਰੀਨ ਐਕਟਰ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਵੀ ਰਹੇ ਹਨ। ਉਨ੍ਹਾਂ ਦੀ ਚੰਗਾਈ ਤੇ ਇਮਾਨਦਾਰੀ ਦੇ ਕਿੱਸੇ ਅੱਜ ਵੀ ਮਸ਼ਹੂਰ ਹਨ।