Salman Khan: ਸਲਮਾਨ ਖਾਨ ਨੂੰ ਫਿਰ ਹੋਇਆ ਪਿਆਰ! ਆਪਣੇ ਤੋਂ 24 ਸਾਲ ਛੋਟੀ ਅਭਿਨੇਤਰੀ ਨੂੰ ਕਰ ਰਹੇ ਡੇਟ, 2 ਫਿਲਮਾਂ ‘ਚ ਕੀਤਾ ਸਾਇਨ
ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਉਹ ਪ੍ਰੋਫੈਸ਼ਨਲ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ।
Download ABP Live App and Watch All Latest Videos
View In Appਕਦੇ ਲਵ ਲਾਈਫ ਕਦੇ ਵਿਆਹ ਅਭਿਨੇਤਾ ਕਈ ਕਾਰਨਾਂ ਕਰਕੇ ਸੁਰਖੀਆਂ ਦਾ ਹਿੱਸਾ ਹੈ। ਫਿਲਮੀ ਹਲਕਿਆਂ 'ਚ ਚਰਚਾ ਹੈ ਕਿ ਸਲਮਾਨ ਨੂੰ ਆਪਣਾ ਨਵਾਂ ਸਾਥੀ ਮਿਲ ਗਿਆ ਹੈ ਅਤੇ ਉਹ ਇਨ੍ਹੀਂ ਦਿਨੀਂ ਉਸ ਨਾਲ ਰਿਲੇਸ਼ਨਸ਼ਿਪ 'ਚ ਹਨ।
ਜ਼ਿਆਦਾਤਰ ਲੋਕ ਜਾਣਦੇ ਹਨ ਕਿ ਸਲਮਾਨ ਦਾ ਅਭਿਨੇਤਰੀਆਂ ਨਾਲ ਅਫੇਅਰ ਰਿਹਾ ਹੈ ਅਤੇ ਉਨ੍ਹਾਂ ਦਾ ਰਿਸ਼ਤਾ ਬਹੁਤ ਬੁਰੀ ਤਰ੍ਹਾਂ ਖਤਮ ਹੋਇਆ ਸੀ। ਪਰ ਖਬਰਾਂ ਮੁਤਾਬਕ ਹੁਣ ਸਲਮਾਨ ਭਾਈ ਨੂੰ ਇਕ ਵਾਰ ਫਿਰ ਪਿਆਰ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਪੂਜਾ ਹੇਗੜੇ ਨੂੰ ਡੇਟ ਕਰ ਰਹੇ ਹਨ। ਇੰਨਾ ਹੀ ਨਹੀਂ ਪੂਜਾ ਸਲਮਾਨ ਦੀ ਫਿਲਮ 'ਕਿਸੀ ਕਾ ਭਾਈ ਕਿਸ ਕੀ ਜਾਨ' 'ਚ ਵੀ ਕੰਮ ਕਰ ਰਹੀ ਹੈ।
ਇਸ ਦੇ ਨਾਲ ਨਾਲ ਹਾਲ ਹੀ ਸਲਮਾਨ ਖਾਨ ਨੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਸੈੱਟ ‘ਤੇ ਪੂਜਾ ਦਾ ਜਨਮਦਿਨ ਵੀ ਮਨਾਇਆ ਸੀ। ਜਿਸ ਦੀਆਂ ਤਸਵੀਰਾਂ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸੀ।
ਦਰਅਸਲ, ਉਮੈਰ ਸੰਧੂ ਦੇ ਇੱਕ ਟਵੀਟ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ। ਉਮੈਰ ਦਾ ਕਹਿਣਾ ਹੈ ਕਿ ਸਲਮਾਨ ਅਤੇ ਪੂਜਾ ਰਿਲੇਸ਼ਨਸ਼ਿਪ ਵਿੱਚ ਹਨ।
ਉਮੈਰ ਨੇ ਆਪਣੇ ਟਵੀਟ 'ਚ ਲਿਖਿਆ- ਬ੍ਰੇਕਿੰਗ ਨਿਊਜ਼... ਸ਼ਹਿਰ 'ਚ ਇਕ ਨਵਾਂ ਜੋੜਾ ਸਾਹਮਣੇ ਆਇਆ ਹੈ। ਮੇਗਾ ਸਟਾਰ ਸਲਮਾਨ ਖਾਨ ਨੂੰ ਪੂਜਾ ਹੇਗੜੇ ਨਾਲ ਪਿਆਰ ਹੋ ਗਿਆ ਹੈ। ਸਲਮਾਨ ਦੇ ਪ੍ਰੋਡਕਸ਼ਨ ਹਾਊਸ ਨੇ ਵੀ ਪੂਜਾ ਨੂੰ ਆਪਣੀਆਂ ਦੋ ਫਿਲਮਾਂ ਲਈ ਸਾਈਨ ਕੀਤਾ ਹੈ। ਇਹ ਦੋਵੇਂ ਇਨ੍ਹੀਂ ਦਿਨੀਂ ਇਕੱਠੇ ਸਮਾਂ ਬਤੀਤ ਕਰ ਰਹੇ ਹਨ ਅਤੇ ਸਲਮਾਨ ਦੇ ਕਰੀਬੀ ਦੋਸਤ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਵਰਕਫਰੰਟ 'ਤੇ, ਸਲਮਾਨ ਕੋਲ ਇਸ ਸਮੇਂ 'ਕਿਸ ਕਾ ਭਾਈ ਕਿਸੀ ਕੀ ਜਾਨ', ਕਿੱਕ 2, ਸੂਰਜ ਬੜਜਾਤਿਆ ਨਾਲ ਇੱਕ ਫਿਲਮ ਅਤੇ 'ਨੋ ਐਂਟਰੀ' ਦਾ ਸੀਕਵਲ ਹੈ। ਇਸ ਤੋਂ ਇਲਾਵਾ ਉਹ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 'ਚ ਵੀ ਕੈਮਿਓ ਰੋਲ ਕਰਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪੂਜਾ ਹੇਗੜੇ ਸਲਮਾਨ ਦੇ ਨਾਲ 'ਕਿਸੀ ਕਾ ਭਾਈ ਕਿਸ ਕੀ ਜਾਨ' ਅਤੇ ਰਣਵੀਰ ਸਿੰਘ ਦੀ ਸਰਕਸ ਨੂੰ ਲੈ ਕੇ ਚਰਚਾ 'ਚ ਹੈ।