ਕੰਗਨਾ ਰਣੌਤ ਏਅਰਪੋਰਟ 'ਤੇ ਆਈ ਨਜ਼ਰ, ਅਦਾਕਾਰਾ ਦਾ 8 ਲੱਖ ਦਾ ਪਰਸ ਬਣਿਆ ਖਿੱਚ ਦਾ ਕੇਂਦਰ
ਹਾਲ ਹੀ 'ਚ ਕੰਗਨਾ ਰਣੌਤ ਨੂੰ ਮੀਡੀਆ ਨੇ ਏਅਰਪੋਰਟ 'ਤੇ ਦੇਖਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੰਗਨਾ ਰਣੌਤ ਨੇ ਏਅਰਪੋਰਟ ਲਈ ਸਾਦਾ ਲੁੱਕ ਅਪਣਾਇਆ।
Download ABP Live App and Watch All Latest Videos
View In Appਕੰਗਨਾ ਰਣੌਤ ਨੇ ਏਅਰਪੋਰਟ 'ਤੇ ਸਫੇਦ ਰੰਗ ਦਾ ਅਨਾਰਕਲੀ ਸੂਟ ਪਾਇਆ ਸੀ ਪਰ ਇਸ ਦੌਰਾਨ ਲੋਕਾਂ ਦਾ ਧਿਆਨ ਉਸ ਦੇ ਕੱਪੜਿਆਂ 'ਤੇ ਨਹੀਂ ਸਗੋਂ ਉਸ ਦੇ ਬੈਗ 'ਤੇ ਸੀ।
ਕੰਗਨਾ ਰਣੌਤ ਦਾ ਏਅਰਪੋਰਟ ਲੁੱਕ ਇੰਨਾ ਸਾਦਾ ਨਹੀਂ ਹੈ ਜਿੰਨਾ ਤੁਸੀਂ ਸੋਚਦੇ ਹੋ। ਇਸ ਲੁੱਕ ਨੂੰ ਲਗਜ਼ਰੀ ਟਚ ਦੇਣ ਲਈ ਕੰਗਨਾ ਰਣੌਤ ਨੇ ਕਰੀਬ 8 ਲੱਖ ਰੁਪਏ ਦੇ ਇੱਕ ਨਹੀਂ ਸਗੋਂ ਦੋ ਬੈਗ ਕੈਰੀ ਕੀਤੇ ਹਨ।
ਜੀ ਹਾਂ, ਇਨ੍ਹਾਂ ਤਸਵੀਰਾਂ 'ਚ ਕੰਗਨਾ ਰਣੌਤ 793,820 ਰੁਪਏ ਦੀ ਕੀਮਤ ਦੇ ਲਗਜ਼ਰੀ ਬ੍ਰਾਂਡ ਲੁਈ ਵਿਟਨ ਦਾ ਬੈਗ ਲੈ ਕੇ ਨਜ਼ਰ ਆਈ ਹੈ।
ਕੰਗਨਾ ਰਣੌਤ ਦੇ ਇਸ ਲਗਜ਼ਰੀ ਬੈਗ ਦੀ ਕੀਮਤ ਸੁਣ ਕੇ ਉਨ੍ਹਾਂ ਦੇ ਚਹੇਤਿਆਂ ਦੇ ਹੋਸ਼ ਉੱਡ ਗਏ ਹਨ। ਬੇਸ਼ੱਕ ਅਦਾਕਾਰਾ ਆਪਣਾ ਸਟਾਈਲ ਸਾਧਾਰਨ ਰੱਖਦੀ ਹੈ ਪਰ ਉਹ ਇਨ੍ਹਾਂ ਲੁੱਕਸ 'ਚ ਆਪਣੀ ਲਗਜ਼ਰੀ ਲਾਈਫਸਟਾਈਲ ਨੂੰ ਨਹੀਂ ਲੁਕਾਉਂਦੀ।
ਅਭਿਨੇਤਰੀ ਘੁੰਗਰਾਲੇ ਵਾਲਾਂ ਦੇ ਨਾਲ ਬਿਨਾਂ ਮੇਕਅਪ ਲੁੱਕ ਵਿੱਚ ਵੀ ਬਹੁਤ ਗਲੈਮਰਸ ਲੱਗ ਰਹੀ ਸੀ।
ਕੀ ਤੁਸੀਂ ਜਾਣਦੇ ਹੋ ਕਿ ਕੰਗਨਾ ਰਣੌਤ ਕੋਲ ਬਾਲੀਵੁੱਡ ਹਸਤੀਆਂ ਵਿੱਚੋਂ ਸਭ ਤੋਂ ਮਹਿੰਗੀ ਵੈਨਿਟੀ ਵੈਨ ਹੈ, ਜਿਸ ਨੂੰ ਉਹ ਅਕਸਰ ਆਪਣੀ ਹਰ ਫਿਲਮ ਦੇ ਸ਼ੂਟਿੰਗ ਸੈੱਟ 'ਤੇ ਵਰਤਦੀ ਹੈ।