Kangana Ranaut: ਕੰਗਨਾ ਰਣੌਤ ਛੱਡੇਗੀ ਐਕਟਿੰਗ ਕਰੀਅਰ, ਹੁਣ ਇਸ ਕਾਰੋਬਾਰ 'ਚ ਆਜ਼ਮਾਏਗੀ ਕਿਸਮਤ, ਖੁਦ ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਨੂੰ ਉਸ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ। ਹੁਣ ਜਾਵੇਦ ਅਖਤਰ ਤੋਂ ਬਾਅਦ ਕੰਗਨਾ ਨੇ ਵੀ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਦੇ ਨਾਲ ਨਾਲ ਗੱਲਾਂ-ਗੱਲਾਂ 'ਚ ਕੰਗਨਾ ਨੇ ਐਕਟਿੰਗ ਕਰੀਅਰ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ।
Download ABP Live App and Watch All Latest Videos
View In Appਉਸ ਨੇ ਹਾਲ ਹੀ 'ਚ ਟਵਿੱਟਰ 'ਤੇ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਫਿਲਮ ਦੀ ਤਿੱਖੀ ਆਲੋਚਨਾ ਕੀਤੀ ਹੈ। ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਹਾਲ ਹੀ 'ਚ ਕੰਗਨਾ ਦੀ ਫਿਲਮ ਤੇਜਸ ਦੇਖੀ ਤੇ ਟਵੀਟ ਕੀਤਾ।
ਸ ਨੇ ਕਿਹਾ ਕਿ ਮੈਂ ਜ਼ੀ5 'ਤੇ ਤੇਜਸ ਦੇਖੀ, ਫਿਲਮ ਮੈਨੂੰ ਬਹੁਤ ਵਧੀਆ ਲੱਗੀ, ਸਮਝ ਨਹੀਂ ਲੱਗੀ ਕਿ ਇਹ ਫਿਲਮ ਆਖਰ ਚੱਲੀ ਕਿਉਂ ਨਹੀਂ। ਇਸ ਦੇ ਜਵਾਬ 'ਚ ਕੰਗਨਾ ਨੇ ਕਿਹਾ ਕਿ 'ਪੈਸੇ ਦੇਕੇ ਮੇਰੀਆਂ ਫਿਲਮਾਂ ਖਿਲਾਫ ਪ੍ਰਚਾਰ ਕਰਵਾਇਆ ਜਾ ਰਿਹਾ ਹੈ।
ਮੈਂ ਆਪਣੀ ਹਰ ਫਿਲਮ ਲਈ ਸਖਤ ਮੇਹਨਤ ਕਰਦੀ ਹਾਂ, ਪਰ ਸਾਡੇ ਦੇਸ਼ ਦੀ ਜਨਤਾ ਨੂੰ ਉਹ ਫਿਲਮਾਂ ਪਸੰਦ ਹਨ, ਜਿਨ੍ਹਾਂ 'ਚ ਔਰਤਾਂ ਦੀ ਕੁੱਟਮਾਰ ਹੁੰਦੀ ਹੈ। ਇਨ੍ਹਾਂ ਫਿਲਮਾਂ 'ਚ ਔਰਤਾਂ ਨੂੰ ਮਰਦ ਵੱਲੋਂ ਸੈਕਸ ਕਰਨ ਦੀ ਵਸਤੂ ਸਮਝਿਆ ਜਾਂਦਾ ਹੈ, ਔਰਤਾਂ ਤੋਂ ਆਪਣੀ ਜੁੱਤੀ ਚਟਵਾਈ ਜਾਂਦੀ ਹੈ।
ਅਜਿਹੀਆਂ ਫਿਲਮਾਂ ਸਾਡੇ ਦੇਸ਼ 'ਚ ਵਧੀਆ ਬਿਜ਼ਨਸ ਕਰ ਰਹੀਆਂ ਹਨ। ਅਜਿਹੇ 'ਚ ਮੇਰਾ ਦਿਲ ਦੁਖਦਾ ਹੈ, ਜਦੋਂ ਉਨ੍ਹਾਂ ਫਿਲਮਾਂ ਨੂੰ ਨਕਾਰਿਆ ਜਾਂਦਾ ਹੈ, ਜਿਨ੍ਹਾਂ ਵਿੱਚ ਔਰਤਾਂ ਨੂੰ ਪਾਵਰਫੁੱਲ ਦਿਖਾਇਆ ਜਾਂਦਾ ਹੈ। ਹੁਣ ਮੈਂ ਸ਼ਾਇਦ ਫਿਲਮਾਂ ਛੱਡ ਦਿਆਂਗੀ ਤੇ ਆਪਣੀ ਜ਼ਿੰਦਗੀ ਉਸ ਕੰਮ 'ਚ ਲਗਾਵਾਂਗੀ, ਜਿਸ ਵਿੱਚ ਮੈਨੂੰ ਦਿਲੋਂ ਮਜ਼ਾ ਆਵੇਗਾ।'
ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਹ ਵੀ ਖੁਲਾਸਾ ਕੀਤਾ ਕਿ ਹੁਣ ਉਹ ਐਕਟਿੰਗ ਨੂੰ ਅਲਵਿਦਾ ਕਹਿਣ ਜਾ ਰਹੀ ਹੈ। ਉਹ ਹੁਣ ਬਿਜ਼ਨਸਵੂਮੈਨ ਬਣਨ ਜਾ ਰਹੀ ਹੈ। ਉਹ ਆਪਣਾ ਰੈਸਟੋਰੈਂਟ ਖੋਲ੍ਹੇਗੀ ਤੇ ਉੱਥੇ ਹੀ ਮੇਹਨਤ ਕਰੇਗੀ।
ਕਾਬਿਲੇਗ਼ੌਰ ਹੈ ਕਿ ਕੰਗਨਾ ਰਣੌਤ ਦਾ ਫਿਲਮੀ ਕਰੀਅਰ ਪਿਛਲੇ ਕੁੱਝ ਸਮੇਂ ਤੋਂ ਠੀਕ ਨਹੀਂ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਕੰਗਨਾ ਦੀਆ ਕਈ ਫਿਲਮਾਂ ਲਗਾਤਾਰ ਫਲੌਪ ਹੋਈਆਂ ਹਨ। ਹੁਣ ਕੰਗਨਾ ਨੇ ਸ਼ਾਇਦ ਇਸੇ ਨੂੰ ਦੇਖਦੇ ਹੋਏ ਐਕਟਿੰਗ ਛੱਡਣ ਦਾ ਮਨ ਬਣਾ ਲਿਆ ਹੈ।