Sara Janhvi Pics: ਬੈਸਟ ਫ੍ਰੈਂਡ ਸਾਰਾ ਅਲੀ ਖਾਨ ਅਤੇ ਜਾਨ੍ਹਵੀ ਕਪੂਰ ਦਾ 'ਕੌਫੀ ਵਿਦ ਕਰਨ' 'ਚ ਦਿਖੇਗਾ ਜਾਦੂ, ਦੇਖੋ ਗਲੈਮਰਸ ਤਸਵੀਰਾਂ
ਸਾਰਾ ਅਲੀ ਖਾਨ ਅਤੇ ਜਾਹਨਵੀ ਕਪੂਰ ਬਾਲੀਵੁੱਡ ਦੀਆਂ ਬੈਸਟਫ੍ਰੈਂਡਸ ਹਨ। ਦੋਵਾਂ ਨੂੰ ਅਕਸਰ ਇਕੱਠੇ ਹੈਂਗਆਊਟ ਕਰਦੇ ਦੇਖਿਆ ਜਾਂਦਾ ਹੈ। ਫੈਨਜ਼ ਨੂੰ ਸਾਰਾ ਅਤੇ ਜਾਹਨਵੀ ਦਾ ਮਜ਼ੇਦਾਰ ਅੰਦਾਜ਼ ਵੀ ਕਾਫੀ ਪਸੰਦ ਹੈ।
Download ABP Live App and Watch All Latest Videos
View In Appਸਾਰਾ ਅਤੇ ਜਾਹਨਵੀ ਜਲਦੀ ਹੀ ਕਰਨ ਜੌਹਰ ਦੇ ਚੈਟ ਸ਼ੋਅ ਕੌਫੀ ਵਿਦ ਕਰਨ ਵਿੱਚ ਨਜ਼ਰ ਆਉਣ ਵਾਲੀਆਂ ਹਨ। ਸ਼ੋਅ ਦਾ ਪ੍ਰੋਮੋ ਸਾਹਮਣੇ ਆ ਗਿਆ ਹੈ।
ਸ਼ੋਅ 'ਚ ਸਾਰਾ ਅਤੇ ਜਾਹਨਵੀ ਦਾ ਲੁੱਕ ਕਾਫੀ ਗਲੈਮਰਸ ਹੈ। ਉਹਨਾਂ ਦੇ ਇਸ ਲੁੱਕ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਸਾਰਾ ਬਲੈਕ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਜਾਹਨਵੀ ਥਾਈ ਹਾਈ ਸਲਿਟ ਗਾਊਨ 'ਚ ਨਜ਼ਰ ਆ ਰਹੀ ਹੈ। ਉਹਨਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਨੇ ਦਿਲ ਥਾਮ ਲਿਆ ।
ਜਾਹਨਵੀ ਅਤੇ ਸਾਰਾ ਨੇ ਵੱਖ-ਵੱਖ ਪੋਜ਼ 'ਚ ਫੋਟੋਆਂ ਕਲਿੱਕ ਕਰਵਾਈਆਂ । ਉਹਨਾਂ ਦਾ ਕਾਤਲਾਨਾ ਅੰਦਾਜ਼ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ।
ਸਾਰਾ ਅਲੀ ਖਾਨ ਕੌਫੀ ਵਿਦ ਕਰਨ 'ਚ ਕਈ ਖੁਲਾਸੇ ਕਰਦੀ ਨਜ਼ਰ ਆਉਣ ਵਾਲੀ ਹੈ। ਪ੍ਰੋਮੋ 'ਚ ਉਹਨਾਂ ਨੇ ਦੱਸਿਆ ਕਿ ਉਹ ਵਿਜੇ ਦੇਵਰਕੋਂਡਾ ਨੂੰ ਡੇਟ ਕਰਨਾ ਚਾਹੁੰਦੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਕਪੂਰ ਦੀ ਫਿਲਮ ਗੁੱਡ ਲੱਕ ਜੈਰੀ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।