Vidya Balan Inside Home: ਲੱਕੜ ਦੇ ਫਲੋਰਿੰਗ.. ਮਾਡਰਨ ਫਰਨੀਚਰ ਅਤੇ ਬਾਲਕੋਨੀ ਤੋਂ ਸਮੁੰਦਰ ਦਾ ਦ੍ਰਿਸ਼, ਅੰਦਰੋਂ ਅਜਿਹਾ ਦਿਖਾਈ ਦਿੰਦਾ ਹੈ ਵਿਦਿਆ ਬਾਲਨ ਦਾ ਘਰ
ਵਿਦਿਆ ਬਾਲਨ ਦਾ ਵਿਆਹ ਸਿਧਾਰਥ ਰਾਏ ਕਪੂਰ ਨਾਲ ਹੋਇਆ ਹੈ। ਦੋਵੇਂ ਮੁੰਬਈ ਵਿੱਚ ਇੱਕ ਲਗਜ਼ਰੀ ਅਤੇ ਬਹੁਤ ਹੀ ਖੂਬਸੂਰਤ ਘਰ ਵਿੱਚ ਰਹਿੰਦੇ ਹਨ।
Download ABP Live App and Watch All Latest Videos
View In Appਇਹ ਅਦਾਕਾਰਾ ਦੇ ਘਰ ਦਾ ਲਿਵਿੰਗ ਰੂਮ ਹੈ। ਜਿੱਥੇ ਇੱਕ ਵੱਡਾ ਫਲੈਟ ਸਕਰੀਨ ਟੀਵੀ ਲਗਾਇਆ ਗਿਆ ਹੈ ਅਤੇ ਇਸਦੇ ਹੇਠਾਂ ਬੈਠਣ ਦੀ ਜਗ੍ਹਾ ਬਣਾਈ ਗਈ ਹੈ।
ਇਹ ਲਿਵਿੰਗ ਰੂਮ ਦਾ ਦੂਜਾ ਹਿੱਸਾ ਹੈ। ਜਿੱਥੇ ਚਿੱਟੇ ਰੰਗ ਦੇ ਸੋਫੇ ਰੱਖੇ ਗਏ ਹਨ। ਤਸਵੀਰ 'ਚ ਤੁਸੀਂ ਅਭਿਨੇਤਰੀ ਦੇ ਡਾਇਨਿੰਗ ਏਰੀਆ ਦੀ ਝਲਕ ਵੀ ਦੇਖ ਸਕਦੇ ਹੋ।
ਅਦਾਕਾਰਾ ਨੇ ਆਪਣੇ ਘਰ ਦੀਆਂ ਕੰਧਾਂ ਨੂੰ ਆਧੁਨਿਕ ਫਰਨੀਚਰ ਦੇ ਨਾਲ ਵਿਸ਼ੇਸ਼ ਵਾਲਪੇਪਰ ਨਾਲ ਸਜਾਇਆ ਹੈ। ਇਸ ਤਸਵੀਰ 'ਚ ਅਦਾਕਾਰਾ ਇੱਟ ਦੇ ਡਿਜ਼ਾਈਨ ਵਾਲੀ ਕੰਧ ਦੇ ਸਾਹਮਣੇ ਪੋਜ਼ ਦੇ ਰਹੀ ਹੈ।
ਇਹ ਘਰ ਵਿੱਚ ਵਿਦਿਆ ਦੀ ਪਸੰਦੀਦਾ ਜਗ੍ਹਾ ਹੈ। ਜਿੱਥੇ ਉਸ ਨੇ ਆਰਾਮਦਾਇਕ ਕੁਰਸੀ ਰੱਖੀ ਹੋਈ ਹੈ। ਅਕਸਰ ਅਦਾਕਾਰਾ ਇੱਥੇ ਬੈਠ ਕੇ ਆਰਾਮ ਦੇ ਪਲ ਬਿਤਾਉਂਦੀ ਹੈ।
ਘਰ ਦੀ ਬਾਲਕੋਨੀ ਦੀ ਗੱਲ ਕਰੀਏ ਤਾਂ ਇਹ ਵੀ ਬਹੁਤ ਵੱਡੀ ਹੈ। ਜਿੱਥੋਂ ਸਮੁੰਦਰ ਅਤੇ ਮੁੰਬਈ ਸ਼ਹਿਰ ਦਾ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ।
ਦੱਸ ਦੇਈਏ ਕਿ ਵਿਦਿਆ ਬਾਲਨ ਦੀ ਫਿਲਮ 'ਨਿਆਤ' ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ।