ਬੌਲੀਵੁੱਡ ਅਦਾਕਾਰਾ ਜ਼ਰੀਨ ਖਾਨ ਦੀ ਪੰਜਾਬੀ ਗਾਣੇ 'ਚ ਐਂਟਰੀ, ਜੋਰਡਨ ਸੰਧੂ ਨਾਲ ਦਿਖੇਗੀ
ਬੌਲੀਵੁੱਡ ਅਦਾਕਾਰਾ ਜ਼ਰੀਨ ਖਾਨ ਹਿੰਦੀ, ਸਾਊਥ ਤੇ ਪੰਜਾਬੀ ਫ਼ਿਲਮਾਂ ਵਿੱਚ ਕਰ ਕਰਨ ਤੋਂ ਬਾਅਦ ਹੁਣ ਇੱਕ ਸਿੰਗਲ ਪੰਜਾਬੀ ਗਾਣੇ ਵਿੱਚ ਵੀ ਨਜ਼ਰ ਆਉਣ ਵਾਲੀ ਹੈ। ਆਪਣੇ ਇਸ ਸਿੰਗਲ ਟਰੈਕ ਵਿੱਚ ਜ਼ਰੀਨ ਖਾਨ ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਦੇ ਨਾਲ ਦਿਖੇਗੀ।
Download ABP Live App and Watch All Latest Videos
View In Appਜੋਰਡਨ ਸੰਧੂ ਦੇ ਇਸ ਗੀਤ ਦਾ ਨਾਮ ਹੈ 'ਦੋ ਵਾਰੀ ਜੱਟ' ਜਿਸ 'ਚ ਖੂਬਸੂਰਤ ਅਦਾਕਾਰਾ ਜ਼ਰੀਨ ਖਾਨ ਦੀ ਫ਼ੀਚਰਿੰਗ ਹੋਵੇਗੀ। ਜ਼ਰੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕਾਲੇ ਰੰਗ ਦਾ ਸੂਟ ਪਾਈ, ਜੋਰਡਨ ਸੰਧੂ ਦੇ ਨਾਲ ਨਜ਼ਰ ਆਈ।
ਜੋਰਡਨ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਜ਼ਰੀਨ ਨੇ ਲਿਖਿਆ ਗਾਣਾ 'ਦੋ ਵਾਰੀ ਜੱਟ' ਇਸ 10 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। ਜੋਰਡਨ ਦੀ ਤਾਰੀਫ ਕਰਦੇ ਹੋਏ ਜ਼ਰੀਨ ਨੇ ਕਿਹਾ ਕਿ ਤੁਹਾਡੇ ਨਾਲ ਸ਼ੂਟ ਕਰਨ ਵਾਲੇ ਪਲ ਕਾਫੀ ਅਮੇਜ਼ਿੰਗ ਸੀ। Thank you for everything. ਇਸ ਦੇ ਨਾਲ ਹੀ ਜ਼ਰੀਨ ਨੇ ਪ੍ਰੋਡੂਸਰ ਭਾਨਾ ਐਲਏ ਦਾ ਵੀ ਸ਼ੁਕਰੀਆ ਕੀਤਾ।
ਜ਼ਰੀਨ ਖਾਨ ਇਸ ਗਾਣੇ ਤੋਂ ਪਹਿਲਾ 2 ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਇਹ ਦੋਵੇ ਫ਼ਿਲਮਾਂ ਸੁਪਰਸਟਾਰ ਗਿੱਪੀ ਗਰੇਵਾਲ ਦੇ ਨਾਲ ਰਹੀਆਂ। ਜ਼ਰੀਨ ਦੀ ਡੈਬਿਊ ਪੰਜਾਬੀ ਫਿਲਮ ਸੀ 'ਜੱਟ ਜੇਮਸ ਬਾਂਡ' ਤੇ ਇਸ ਫਿਲਮ ਦਾ ਰੀਮੇਕ 'ਡਾਕਾ' ਜ਼ਰੀਨ ਦੀ ਦੂਸਰੀ ਫਿਲਮ ਸੀ।
ਜ਼ਰੀਨ ਦਾ ਇੰਟਰੈਸਟ ਲੱਗਦਾ ਹੈ ਕਿ ਹੁਣ ਪੰਜਾਬੀ ਗਾਣਿਆਂ ਦੇ ਵੱਲ ਹੈ ਕਿਉਕਿ ਜ਼ਰੀਨ ਨੇ ਕੁਝ ਸਮਾਂ ਪਹਿਲਾ ਰਿਆਲਟੀ ਸ਼ੋਅਜ਼ ਕਿੰਗ ਕਹੇ ਜਾਣ ਵਾਲੇ ਪ੍ਰਿੰਸ ਨਰੂਲਾ ਨਾਲ ਵੀ ਇਕ ਸ਼ੂਟ ਵੇਲੇ ਦੀ ਤਸਵੀਰ ਸ਼ੇਅਰ ਕੀਤੀ ਸੀ। ਇਹ ਤਸਵੀਰ ਇਕ ਗਾਣੇ ਦੇ ਸ਼ੂਟ ਵੇਲੇ ਦੀ ਤਸਵੀਰ ਲੱਗ ਰਹੀ ਹੈ।
ਜ਼ਰੀਨ ਨੂੰ ਪੰਜਾਬੀ ਫ਼ਿਲਮਾਂ 'ਚ ਬਤੌਰ ਹੈਰੋਇਨ ਪੰਜਾਬੀ ਔਡੀਅੰਸ ਨੇ ਅਸੈਪਟ ਕਰ ਲਿਆ ਸੀ, ਹੁਣ ਦੇਖਣਾ ਹੋਵੇਗਾ ਕਿ ਜ਼ਰੀਨ ਦੀ ਪੰਜਾਬੀ ਗਾਣਿਆਂ ਵਿਚ ਫ਼ੀਚਰਿੰਗ ਨੂੰ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ।