ਜਦੋਂ 'ਆਦਿਪੁਰਸ਼' ਅਦਾਕਾਰਾ ਕ੍ਰਿਤੀ ਨੂੰ ਛੱਡਣੀ ਪਈ ਸੀ ਕਰਨ ਜੌਹਰ ਦੀ ਫ਼ਿਲਮ ,ਜਾਣੋ ਕੀ ਸੀ ਵਜ੍ਹਾ
Kriti Sanon Career : ਅਦਾਕਾਰਾ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਆਦਿਪੁਰਸ਼' ਨੂੰ ਲੈ ਕੇ ਚਰਚਾ 'ਚ ਹੈ ਪਰ ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੀ ਮਾਂ ਨਾਲ ਜੁੜਿਆ ਇਕ ਬੇਹੱਦ ਹੀ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇਗਾ।
Download ABP Live App and Watch All Latest Videos
View In Appਕ੍ਰਿਤੀ ਸੈਨਨ ਨੇ ਆਪਣੇ ਛੋਟੇ ਕਰੀਅਰ ਵਿੱਚ 'ਬਰੇਲੀ ਕੀ ਬਰਫੀ' ਅਤੇ 'ਮਿਮੀ' ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਦਾ ਜਲਵਾ ਦਿਖਾਇਆ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਅਭਿਨੇਤਰੀ ਦੀ ਫਿਲਮ 'ਚ ਕੋਈ ਲਵਮੇਕਿੰਗ ਸੀਨ ਹੁੰਦਾ ਹੈ ਤਾਂ ਉਸ ਨੂੰ ਆਪਣੀ ਮਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਇੱਕ ਵਾਰ ਇਸੇ ਵਜ੍ਹਾ ਨਾਲ ਨਾਲ ਕ੍ਰਿਤੀ ਦੇ ਹੱਥਾਂ 'ਚੋਂ ਕਰਨ ਦੀ 'ਲਸਟ ਸਟੋਰੀਜ਼' 'ਚ ਚਲੀ ਗਈ ਸੀ।
ਇਸ ਗੱਲ ਦਾ ਖੁਲਾਸਾ ਖੁਦ ਕ੍ਰਿਤੀ ਸੈਨਨ ਨੇ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਕੀਤਾ ਸੀ। ਅਦਾਕਾਰਾ ਨੇ ਕਿਹਾ ਸੀ, 'ਮੈਂ ਆਪਣੀ ਮਾਂ ਦੇ ਕਾਰਨ ਕਈ ਫਿਲਮਾਂ ਨੂੰ ਠੁਕਰਾ ਦਿੱਤਾ ਸੀ। ਕਿਉਂਕਿ ਉਹ ਮੈਨੂੰ ਬੋਲਡ ਫਿਲਮਾਂ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਰਨ ਦੀ ਫਿਲਮ 'ਲਸਟ ਸਟੋਰੀਜ਼' ਲਈ ਮਨ੍ਹਾ ਕਰਨਾ ਪਿਆ ਸੀ ਕਿਉਂਕਿ ਇਸ 'ਚ ਕਾਫੀ ਬੋਲਡ ਕੰਟੈਂਟ ਸੀ।
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਰਨ ਦੀ ਫਿਲਮ 'ਲਸਟ ਸਟੋਰੀਜ਼' ਲਈ ਮਨ੍ਹਾ ਕਰਨਾ ਪਿਆ ਸੀ ਕਿਉਂਕਿ ਇਸ 'ਚ ਕਾਫੀ ਬੋਲਡ ਕੰਟੈਂਟ ਸੀ।
ਦੱਸ ਦੇਈਏ ਕਿ ਅਦਾਕਾਰਾ ਦੀ ਮਾਂ ਦਿੱਲੀ ਯੂਨੀਵਰਸਿਟੀ ਵਿੱਚ ਫਿਜ਼ਿਕਸ ਦੀ ਪ੍ਰੋਫੈਸਰ ਹੈ। ਅਦਾਕਾਰਾ ਦਾ ਆਪਣੀ ਮਾਂ ਨਾਲ ਬਹੁਤ ਡੂੰਘਾ ਰਿਸ਼ਤਾ ਹੈ।
ਕ੍ਰਿਤੀ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਫਿਲਮ 'ਹੀਰੋਪੰਤੀ' ਨਾਲ ਕੀਤੀ ਸੀ। ਇਸ 'ਚ ਉਨ੍ਹਾਂ ਦੇ ਨਾਲ ਟਾਈਗਰ ਸ਼ਰਾਫ ਵੀ ਸਨ।