Aditi Rao Hydari B’day: 17 ਸਾਲ ਦੀ ਉਮਰ 'ਚ ਪਿਆਰ ਅਤੇ 25 ਸਾਲ ਦੀ ਉਮਰ 'ਚ ਹੋ ਗਿਆ ਸੀ ਤਲਾਕ, ਵੱਖਰੀ ਹੈ ਅਦਿਤੀ ਰਾਓ ਹੈਦਰੀ ਦੀ ਕਹਾਣੀ
ਅਦਿਤੀ ਰਾਓ ਹੈਦਰੀ ਦਾ ਜਨਮ 28 ਅਕਤੂਬਰ 1986 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਅਦਿਤੀ ਦੇ ਪਿਤਾ ਬੋਹਰਾ ਮੁਸਲਮਾਨ ਅਤੇ ਮਾਂ ਹਿੰਦੂ ਸੀ। ਅਦਿਤੀ ਮੁਹੰਮਦ ਸਾਲੇਹ ਅਕਬਰ ਹੈਦਰੀ ਅਤੇ ਜੇ. ਰਾਮੇਸ਼ਵਰ ਰਾਓ ਦੇ ਪਰਿਵਾਰ ਨਾਲ ਸਬੰਧਤ ਹੈ।
Download ABP Live App and Watch All Latest Videos
View In Appਅਦਿਤੀ ਸ਼ੁਰੂ ਤੋਂ ਹੀ ਡਾਂਸ ਦੀ ਸ਼ੌਕੀਨ ਹੈ ਅਤੇ ਉਸਨੇ ਭਰਤਨਾਟਿਅਮ ਡਾਂਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ 11 ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ ਅਤੇ ਲੀਲਾ ਸੈਮਸਨ ਦੇ ਡਾਂਸ ਗਰੁੱਪ ਦਾ ਹਿੱਸਾ ਰਹੀ ਹੈ।
ਡਾਂਸ ਦੌਰਾਨ ਉਹ ਕਈ ਵਿਦੇਸ਼ਾਂ ਦੀ ਸੈਰ ਕਰਦੀ ਸੀ ਅਤੇ ਇਸ ਦੌਰਾਨ ਉਸ ਦੀ ਮਨੋਰੰਜਨ ਜਗਤ ਦੇ ਕੁਝ ਲੋਕਾਂ ਨਾਲ ਜਾਣ-ਪਛਾਣ ਵੀ ਹੋਈ। ਅਦਿਤੀ ਨੂੰ ਸ਼ੁਰੂਆਤ 'ਚ ਉਸਦੀ ਲੁੱਕ ਨੂੰ ਦੇਖਦੇ ਹੋਏ ਮਾਡਲਿੰਗ ਅਸਾਈਨਮੈਂਟ ਮਿਲਣ ਲਗੇ ਸੀ।
2004 'ਚ ਅਦਿਤੀ ਨੇ ਆਪਣਾ ਪਹਿਲਾ ਐਕਟਿੰਗ ਪ੍ਰੋਜੈਕਟ 'ਸ਼੍ਰੀਨਗਰਮ' ਕੀਤਾ ਸੀ। ਇਸ ਵਿੱਚ ਉਸਨੇ 19ਵੀਂ ਸਦੀ ਦੀ ਦੇਵਦਾਸੀ ਦੀ ਭੂਮਿਕਾ ਨਿਭਾਈ ਸੀ। ਇਸ ਤਾਮਿਲ ਫਿਲਮ ਨੂੰ ਤਿੰਨ ਨੈਸ਼ਨਲ ਐਵਾਰਡ ਮਿਲੇ ਸਨ ਅਤੇ ਇੱਥੋਂ ਹੀ ਅਦਿਤੀ ਦਾ ਨਾਂ ਐਕਟਿੰਗ ਦੀ ਦੁਨੀਆ 'ਚ ਲਾਈਮਲਾਈਟ 'ਚ ਆਇਆ ਸੀ।
ਦੱਖਣ ਦੀਆਂ ਕਈ ਫਿਲਮਾਂ ਕਰਨ ਤੋਂ ਬਾਅਦ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਉਨ੍ਹਾਂ ਨੂੰ 2009 'ਚ 'ਦਿੱਲੀ 6' 'ਚ ਲਿਆ। ਫਿਲਮ 'ਚ ਕੰਮ ਕਰਕੇ ਉਸ ਨੂੰ ਬਾਲੀਵੁੱਡ 'ਚ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ।
ਅਦਿਤੀ ਨੇ 'ਧੋਬੀ ਘਾਟ', 'ਯੇ ਸਾਲੀ ਜ਼ਿੰਦਗੀ', 'ਰਾਕ ਸਟਾਰ', 'ਲੰਡਨ, ਪੈਰਿਸ, ਨਿਊਯਾਰਕ', 'ਮਰਡਰ 3', 'ਵਜ਼ੀਰ', 'ਫਿਤੂਰ', 'ਪਦਮਾਵਤ' ਵਰਗੀਆਂ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ।
ਅਦਿਤੀ ਦੀ ਲਵ ਲਾਈਫ ਨੂੰ ਲੈ ਕੇ ਕਾਫੀ ਖਬਰਾਂ ਆ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਉਸ ਨੂੰ ਵਕੀਲ ਸਤਿਆਦੀਪ ਮਿਸ਼ਰਾ ਨਾਲ ਪਿਆਰ ਹੋ ਗਿਆ ਸੀ। ਉਸਨੇ 21 ਸਾਲ ਦੀ ਉਮਰ ਵਿੱਚ ਸੱਤਿਆਦੀਪ ਨਾਲ ਵਿਆਹ ਕਰਵਾ ਲਿਆ ਸੀ।
ਅਦਿਤੀ ਅਤੇ ਸਤਿਆਦੀਪ ਦਾ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ ਅਤੇ ਜਲਦੀ ਹੀ ਦੋਹਾਂ ਵਿਚਾਲੇ ਵਿਵਾਦ ਡੂੰਘਾ ਹੋਣ ਲੱਗਾ। ਖਬਰਾਂ ਮੁਤਾਬਕ ਅਦਿਤੀ ਨੇ 25 ਸਾਲ ਦੀ ਉਮਰ 'ਚ ਸਤਿਆਦੀਪ ਤੋਂ ਤਲਾਕ ਲੈ ਲਿਆ ਸੀ। ਅਦਿਤੀ ਜਦੋਂ ਫਿਲਮਾਂ 'ਚ ਆਈ ਤਾਂ ਉਸ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ।