Shehnaaz Gill: ਸ਼ਹਿਨਾਜ਼ ਗਿੱਲ ਨੇ ਵੈਸਟਕੋਟ ਅਤੇ ਪੇਂਟ 'ਚ ਦਿਖਾਇਆ ਆਪਣਾ ਖੂਬਸੂਰਤ ਅੰਦਾਜ਼ - ਦੇਖੋ ਵਾਇਰਲ ਤਸਵੀਰਾਂ
ਸ਼ਹਿਨਾਜ਼ ਗਿੱਲ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਸ 'ਚ ਉਹ ਵੈਸਟਕੋਟ ਅਤੇ ਪੇਂਟ 'ਚ ਆਪਣਾ ਗਲੈਮਰਸ ਲੁੱਕ ਦਿਖਾ ਰਹੀ ਹੈ।
Download ABP Live App and Watch All Latest Videos
View In Appਸ਼ਹਿਨਾਜ਼ ਗਿੱਲ ਨੇ ਆਪਣੇ ਵਿਲੱਖਣ ਪਹਿਰਾਵੇ ਨਾਲ ਨੇਟੀਜ਼ਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਦਾਕਾਰਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਸ਼ਹਿਨਾਜ਼ ਨੇ ਕਰੀਬ 11 ਘੰਟੇ ਪਹਿਲਾਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਤੇ ਸਾਢੇ 6 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
ਸ਼ਹਿਨਾਜ਼ ਗਿੱਲ ਨੂੰ ਹਾਲ ਹੀ 'ਚ ਸਲਮਾਨ ਖਾਨ ਦੇ ਸਾਲੇ ਦੇ ਜਨਮਦਿਨ ਦੀ ਪਾਰਟੀ 'ਚ ਦੇਖਿਆ ਗਿਆ ਸੀ। ਇਸ ਪਾਰਟੀ 'ਚ ਪਲਕ ਤਿਵਾਰੀ, ਸਲਮਾਨ ਖਾਨ, ਕੰਗਨਾ ਰਣੌਤ ਅਤੇ ਹੋਰਾਂ ਨੇ ਸ਼ਿਰਕਤ ਕੀਤੀ।
ਸ਼ਹਿਨਾਜ਼ ਗਿੱਲ ਨੂੰ 'ਬਿੱਗ ਬੌਸ 13' ਤੋਂ ਪ੍ਰਸਿੱਧੀ ਮਿਲੀ। ਦਰਸ਼ਕ ਉਸ ਦੇ ਮਜ਼ਾਕੀਆ ਅੰਦਾਜ਼ ਦੇ ਦੀਵਾਨਾ ਹੋ ਗਏ। ਸਿਧਾਰਥ ਸ਼ੁਕਲਾ ਨਾਲ ਉਸ ਦੀ ਕੈਮਿਸਟਰੀ ਨੇ ਲੱਖਾਂ ਦਿਲ ਜਿੱਤ ਲਏ।
ਸਲਮਾਨ ਖਾਨ ਅਕਸਰ ਉਸ ਨੂੰ 'ਪੰਜਾਬ ਦੀ ਕੈਟਰੀਨਾ ਕੈਫ' ਕਹਿ ਕੇ ਬੁਲਾਉਂਦੇ ਸਨ ਪਰ ਕੁਝ ਨੇਟਿਜ਼ਨਾਂ ਨੇ ਇਸ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ 'ਸਭ ਤੋਂ ਸਸਤੀ ਕੈਟਰੀਨਾ ਕੈਫ' ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਸ਼ਹਿਨਾਜ਼ ਵੈਂਕਟੇਸ਼ ਡੱਗੂਬਾਤੀ ਅਤੇ ਪੂਜਾ ਹੇਗੜੇ ਨਾਲ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ।