Bollywood: ਪਹਿਲੇ ਅਸਫਲ ਰਿਸ਼ਤੇ ਤੋਂ ਬਾਅਦ ਪਿਆਰ ਨੇ ਫਿਰ ਦਸਤਕ ਦਿੱਤੀ ਬਾਲੀਵੁੱਡ ਦੀਆਂ ਇਨ੍ਹਾਂ ਸੁੰਦਰੀਆਂ ਦੀ ਜ਼ਿੰਦਗੀ 'ਚ, ਵੇਖੋ ਸੂਚੀ
ਬਾਲੀਵੁੱਡ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਦਾ ਪਹਿਲਾ ਰਿਸ਼ਤਾ ਜਾਂ ਵਿਆਹ ਸਫਲ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੂੰ ਬੁਰੇ ਅਨੁਭਵ 'ਚੋਂ ਲੰਘ ਕੇ ਰਿਸ਼ਤਾ ਤੋੜਨਾ ਪਿਆ। ਹਾਲਾਂਕਿ ਹੁਣ ਉਹ ਪਿਆਰ ਨੂੰ ਇੱਕ ਹੋਰ ਮੌਕਾ ਦੇ ਕੇ ਖੁਸ਼ ਹਨ।
Download ABP Live App and Watch All Latest Videos
View In Appਕਰੀਨਾ ਕਪੂਰ: ਕਰੀਨਾ ਕਪੂਰ ਨੇ 2012 ਵਿੱਚ ਸੈਫ ਅਲੀ ਖਾਨ ਨਾਲ ਵਿਆਹ ਕੀਤਾ ਸੀ। ਸੈਫ ਨੂੰ ਡੇਟ ਕਰਨ ਤੋਂ ਪਹਿਲਾਂ ਕਰੀਨਾ ਸ਼ਾਹਿਦ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਸੀ ਪਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਮਲਾਇਕਾ ਅਰੋੜਾ: ਮਲਾਇਕਾ ਨੇ ਪਹਿਲਾਂ ਅਰਬਾਜ਼ ਖਾਨ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ 19 ਸਾਲ ਬਾਅਦ 2017 ਵਿੱਚ ਟੁੱਟ ਗਿਆ ਅਤੇ ਉਨ੍ਹਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਮਲਾਇਕਾ ਦੀ ਜ਼ਿੰਦਗੀ 'ਚ ਅਰਜੁਨ ਕਪੂਰ ਆਇਆ ਅਤੇ ਦੋਵੇਂ ਲਗਭਗ ਚਾਰ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ ਅਤੇ ਖੁਸ਼ ਹਨ।
ਦੀਆ ਮਿਰਜ਼ਾ: ਦੀਆ ਨੇ ਪਹਿਲਾਂ ਫਿਲਮ ਨਿਰਮਾਤਾ ਸਾਹਿਲ ਸਿੰਘਾ ਨਾਲ ਵਿਆਹ ਕੀਤਾ ਸੀ ਪਰ ਫਿਰ ਪੰਜ ਸਾਲ ਦੇ ਰਿਸ਼ਤੇ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਦੀਆ ਨੇ ਮੁੰਬਈ ਦੇ ਬਿਜ਼ਨੈੱਸਮੈਨ ਵੈਭਵ ਰੇਖੀ ਨਾਲ ਵਿਆਹ ਕਰ ਲਿਆ। ਦੋਵਾਂ ਨੇ ਇਸ ਸਾਲ 15 ਫਰਵਰੀ ਨੂੰ ਵਿਆਹ ਕੀਤਾ ਸੀ। ਹਾਲ ਹੀ 'ਚ ਦੀਆ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਨੂੰ ਲੈ ਕੇ ਸੁਰਖੀਆਂ 'ਚ ਹੈ।
ਦੀਪਿਕਾ ਪਾਦੁਕੋਣ: ਦੀਪਿਕਾ ਨੇ ਨਵੰਬਰ 2018 ਵਿੱਚ ਰਣਵੀਰ ਸਿੰਘ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਵਿਆਹ ਤੋਂ ਪਹਿਲਾਂ ਛੇ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਤੋਂ ਪਹਿਲਾਂ ਦੀਪਿਕਾ ਰਣਬੀਰ ਕਪੂਰ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਪਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।
ਬਿਪਾਸ਼ਾ ਬਾਸੂ: ਬਿਪਾਸ਼ਾ ਲਗਭਗ 9 ਸਾਲਾਂ ਤੱਕ ਜੌਨ ਅਬ੍ਰਾਹਮ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਪਰ ਫਿਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਬ੍ਰੇਕਅੱਪ ਤੋਂ ਬਾਅਦ ਬਿਪਾਸ਼ਾ ਨੇ ਟੀਵੀ ਸਟਾਰ ਕਰਨ ਸਿੰਘ ਗਰੋਵਰ ਨਾਲ ਵਿਆਹ ਕਰ ਲਿਆ।