Aishwarya Rai: ਐਸ਼ਵਰਿਆ ਰਾਏ ਆਪਣੇ ਲੁੱਕ ਨੂੰ ਲੈ ਬੁਰੀ ਤਰ੍ਹਾਂ ਹੋਈ ਟ੍ਰੋਲ, ਅਮਿਤਾਭ ਬੱਚਨ ਦੀ ਨੂੰਹ ਨੇ ਇੰਝ ਕਰਵਾਈ ਬੋਲਤੀ ਬੰਦ
ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ ਜੋ ਅਭਿਨੇਤਰੀ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਇਸ ਸਭ ਦੇ ਵਿਚਕਾਰ ਐਸ਼ਵਰਿਆ ਨੂੰ ਹਾਲ ਹੀ 'ਚ 77ਵੇਂ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਦੇਖਿਆ ਗਿਆ।
Download ABP Live App and Watch All Latest Videos
View In Appਇਸ ਦੌਰਾਨ ਬਾਲੀਵੁੱਡ ਦੀਵਾ ਆਪਣੀ ਸ਼ਾਨਦਾਰ ਫੈਸ਼ਨ ਸੈਂਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਸਫਲ ਰਹੀ। ਐਸ਼ਵਰਿਆ ਕਾਨਸ 'ਚ ਆਪਣੇ ਪਹਿਰਾਵੇ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਹਾਲਾਂਕਿ, ਇਸ ਵਾਰ ਉਸ ਦੀ ਰੈੱਡ-ਕਾਰਪੇਟ ਮੌਜੂਦਗੀ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ ਅਤੇ ਕੁਝ ਨੇਟੀਜ਼ਨਾਂ ਨੇ ਉਸ ਦੇ ਕਾਨਸ ਲੁੱਕ ਨੂੰ ਟ੍ਰੋਲ ਵੀ ਕੀਤਾ ਹੈ। ਹੁਣ ਐਸ਼ਵਰਿਆ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਦੱਸ ਦੇਈਏ ਕਿ ਕਾਨਸ ਦੇ ਪਹਿਲੇ ਦਿਨ ਐਸ਼ਵਰਿਆ ਰਾਏ ਨੇ ਪਫ ਸਲੀਵਜ਼ ਆਊਟਫਿਟ ਦੇ ਨਾਲ ਬਲੈਕ ਅਤੇ ਗੋਲਡਨ ਗਾਊਨ ਪਾ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੂਜੇ ਦਿਨ ਅਭਿਨੇਤਰੀ ਨੇ ਨੀਲੇ ਅਤੇ ਚਾਂਦੀ ਦੇ ਚਮਕਦਾਰ ਪਹਿਰਾਵੇ ਵਿੱਚ ਆਪਣੀ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ।
ਹਾਲਾਂਕਿ, ਕਾਨਸ 2024 ਦੇ ਦੋਵੇਂ ਦਿਨ ਕੁਝ ਲੋਕਾਂ ਅਤੇ ਕੁਝ ਆਲੋਚਕਾਂ ਨੂੰ ਐਸ਼ਵਰਿਆ ਦਾ ਲੁੱਕ ਪਸੰਦ ਨਹੀਂ ਆਇਆ ਅਤੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇੱਥੇ ਤੱਕ ਕੀ ਅਭਿਨੇਤਰੀ ਦੇ ਸਟਾਈਲਿਸਟ ਅਤੇ ਡਿਜ਼ਾਈਨ ਨੂੰ ਬਦਲਣ ਦੀ ਮੰਗ ਵੀ ਹੋ ਰਹੀ ਹੈ।
ਵੋਗ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਐਸ਼ਵਰਿਆ ਨੇ ਕਾਨਸ ਦੇ ਪਹਿਲੇ ਦਿਨ ਆਪਣੇ ਲੁੱਕ ਬਾਰੇ ਗੱਲ ਕੀਤੀ। ਐਸ਼ਵਰਿਆ ਨੇ ਦੱਸਿਆ ਕਿ ਡਿਜ਼ਾਈਨ ਬਣਾਉਣ ਪਿੱਛੇ ਉਸ ਦੇ ਕਰੀਬੀ ਦੋਸਤ ਸ਼ੇਨ ਅਤੇ ਫਾਲਗੁਨੀ ਪੀਕੌਕ ਦਾ ਦਿਮਾਗ ਸੀ। ਇਸ ਪਹਿਰਾਵੇ ਦਾ ਮਕਸਦ ਸੁਨਹਿਰੀ ਚਮਕ ਦਿਖਾਉਣਾ ਸੀ।
ਐਸ਼ਵਰਿਆ ਰਾਏ ਬੱਚਨ ਨੇ ਆਪਣੇ ਪਹਿਰਾਵੇ ਨੂੰ ਜਾਦੂਈ ਦੱਸਿਆ ਅਤੇ ਇਹ ਵੀ ਕਿਹਾ ਕਿ ਉਹ ਇੱਕ ਤਾਜ਼ਾ ਅਤੇ ਸੁੰਦਰ ਮੇਕਅੱਪ ਲੁੱਕ ਚਾਹੁੰਦੀ ਸੀ ਜੋ ਕਿ ਕਾਫੀ ਸ਼ਲਾਘਾਯੋਗ ਸੀ। ਐਸ਼ਵਰਿਆ ਨੇ 2002 ਵਿੱਚ ਕਾਨਸ ਵਿੱਚ ਪੀਲੀ ਸਾੜੀ ਵਿੱਚ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹ ਲਗਾਤਾਰ ਕਾਨਸ ਵਿੱਚ ਸ਼ਾਮਲ ਹੋ ਰਹੀ ਹੈ। ਉਨ੍ਹਾਂ ਨੇ ਗਲੋਬਲ ਪਲੇਟਫਾਰਮ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ।