Ajay Devgan: ਅਜੇ ਦੇਵਗਨ ਦੇ ਇੰਡਸਟਰੀ 'ਚ 32 ਸਾਲ ਹੋਏ ਪੂਰੇ, ਸੁਪਰਸਟਾਰ ਨੇ ਦੱਸਿਆ ਲੋਕਾਂ ਦੇ 'ਸੁੱਟੇ ਹੋਏ ਪੈਸੇ' ਨਾਲ ਕੀਤਾ ਇਹ ਕੰਮ
ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਨੇ ਇੰਡਸਟਰੀ 'ਚ 32 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਸਪੁਰਸਟਾਰ ਨੇ ਆਪਣੀ ਪਹਿਲੀ ਫਿਲਮ 'ਫੂਲ ਔਰ ਕਾਂਟੇ' ਦੀ ਸਕ੍ਰੀਨਿੰਗ ਦੇ ਆਪਣੇ ਤਜਰਬੇ ਸਾਂਝੇ ਕੀਤੇ।
Download ABP Live App and Watch All Latest Videos
View In Appਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਫੂਲ ਔਰ ਕਾਂਟੇ' ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਦੇ ਨਾਲ ਹੀ ਅਦਾਕਾਰ ਨੇ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੀ ਪਹਿਲੀ ਫ਼ਿਲਮ ਦੀ ਸਕ੍ਰੀਨਿੰਗ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਅਜੇ ਕਹਿੰਦੇ ਹਨ ਕਿ 'ਜਦੋਂ ਮੈਂ ਆਪਣੀ ਫਿਲਮ ਦੀ ਸਕ੍ਰੀਨਿੰਗ 'ਤੇ ਜਾਂਦਾ ਹਾਂ ਅਤੇ ਪਹਿਲੀ ਕਤਾਰ 'ਚ ਬੈਠਦਾ ਹਾਂ। 'ਕਾਲਜ ਕੀ ਲੜਕੀ' ਗੀਤ ਸ਼ੁਰੂ ਹੋਇਆ ਤਾਂ ਲੋਕਾਂ ਨੇ ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ।
ਮੈਂ ਉਹ ਪੈਸੇ ਲੈ ਕੇ ਫਰੇਮ ਕਰਵਾ ਲਿਆ। ਇਹ ਮੇਰੇ ਲਈ ਖਾਸ ਪਲ ਸੀ।
ਤੁਹਾਨੂੰ ਦੱਸ ਦੇਈਏ ਕਿ ਅਜੇ ਦੇਵਗਨ ਦੀ ਪਹਿਲੀ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ ਸੀ।
ਅਜੇ ਦੇਵਗਨ ਨੇ ਹਾਲ ਹੀ 'ਚ ਆਪਣੀ ਮਚ ਅਵੇਟਿਡ ਫਿਲਮ 'ਸਿੰਘਮ ਅਗੇਨ' ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸ਼ੇਰ ਵਾਂਗ ਗਰਜਦੇ ਨਜ਼ਰ ਆ ਰਹੇ ਹਨ।