ਕੰਨਾਂ 'ਚ ਝੁਮਕੇ, ਮੱਥੇ ਬਿੰਦੀ ਲਾ ਵ੍ਹਾਈਟ ਸਾੜੀ 'ਚ ਆਲੀਆ ਭੱਟ ਦੀ ਲੁੱਕ ਨੇ ਫੈਨਸ ਨੂੰ ਬਣਾਇਆ ਦੀਵਾਨਾ
ਆਲੀਆ ਗੰਗੂਬਾਈ ਕਾਠੀਆਵਾੜੀ ਦੇ ਪ੍ਰਮੋਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ 'ਤੇ ਪ੍ਰਮੋਸ਼ਨ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਖਾਸ ਗੱਲ ਇਹ ਹੈ ਕਿ ਆਲੀਆ ਸਫੇਦ ਸਾੜੀ 'ਚ ਗੰਗੂਬਾਈ ਨੂੰ ਪ੍ਰਮੋਟ ਕਰ ਰਹੀ ਹੈ।
Download ABP Live App and Watch All Latest Videos
View In Appਆਲੀਆ ਨੇ ਫਿਰ ਤੋਂ ਵ੍ਹਾਈਟ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਲੀਆ ਦੀ ਇਸ ਸਾੜੀ 'ਤੇ ਪਿੰਕ ਕਲਰ ਦਾ ਫਲੋਰਲ ਪ੍ਰਿੰਟ ਹੈ, ਜਿਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ। ਉਸਨੇ ਆਪਣੇ ਕੰਨਾਂ ਵਿੱਚ ਝੁਮਕੇ ਅਤੇ ਵਾਲਾਂ 'ਚ ਚਿੱਟੇ ਗੁਲਾਬ ਨਾਲ ਲੁੱਕ ਨੂੰ ਕੰਪਲੀਟ ਕੀਤਾ।
ਤਸਵੀਰਾਂ 'ਚ ਆਲੀਆ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਲੁੱਕ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਲੀਆ ਨੇ ਇਹ ਤਸਵੀਰਾਂ ਧੁੱਪ 'ਚ ਕਲਿੱਕ ਕੀਤੀਆਂ ਹਨ, ਇਸ ਲਈ ਉਨ੍ਹਾਂ ਦਾ ਕੈਪਸ਼ਨ ਵੀ ਇਸ ਤਰ੍ਹਾਂ ਹੈ। ਉਸਨੇ ਗੁਲਾਬੀ ਫੁੱਲ, ਚਿੱਟੇ ਦਿਲ ਅਤੇ ਸੂਰਜ ਦੇ ਇਮੋਜੀ ਨਾਲ ਤਸਵੀਰਾਂ ਨੂੰ ਪੋਸਟ ਕੀਤਾ।
ਆਲੀਆ ਫਿਲਮ ਦੀ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੋਈ ਹੈ। ਇਸ ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ ਅਤੇ ਉਸ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ। ਆਲੀਆ ਦੇ ਬੁਆਏਫ੍ਰੈਂਡ ਰਣਬੀਰ ਕਪੂਰ ਨੇ ਵੀ ਟ੍ਰੇਲਰ ਦੀ ਤਾਰੀਫ ਵੱਖਰੇ ਤਰੀਕੇ ਨਾਲ ਕੀਤੀ ਹੈ।
ਗੰਗੂਬਾਈ ਕਾਠੀਆਵਾੜੀ ਦੀ ਗੱਲ ਕਰੀਏ ਤਾਂ ਆਲੀਆ ਦੇ ਨਾਲ ਅਜੇ ਦੇਵਗਨ ਅਤੇ ਵਿਜੇ ਰਾਜ਼ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਹੁਣ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।