Amitabh Bachchan ਦੇ ਪਰਸਨਲ ਸਿਕਊਰਟੀ ਗਾਰਡ ਸ਼ਿੰਦੇ ਦੀ ਤਨਖਾਹ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਹਾਕਿਆਂ ਤੋਂ ਹਿੰਦੀ ਸਿਨੇਮਾ ਉੱਤੇ ਰਾਜ ਕਰ ਰਹੇ ਹਨ। ਉਨ੍ਹਾਂ ਦੇ ਅਭਿਨੈ ਕਰਕੇ ਹੀ ਸਿਰਫ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਫੈਨ ਫੌਲੋਇੰਗ ਕਾਫੀ ਜ਼ਿਆਦਾ ਹੈ।
Download ABP Live App and Watch All Latest Videos
View In Appਹਜ਼ਾਰਾਂ ਲੋਕ ਅਮਿਤਾਭ ਬੱਚਨ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ, ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਇਸ ਭੀੜ ਤੋਂ ਬਚਾਉਣ ਲਈ ਤੇ ਹਰ ਖਤਰੇ ਵਿੱਚ ਇੱਕ ਵਿਅਕਤੀ ਹਮੇਸ਼ਾਂ ਪਰਛਾਵੇਂ ਵਾਂਗ ਉਨ੍ਹਾਂ ਦੇ ਦੁਆਲੇ ਹੁੰਦਾ ਹੈ। ਇਸ ਵਿਅਕਤੀ ਦਾ ਨਾਂ ਜਿਤੇਂਦਰ ਸ਼ਿੰਦੇ ਹੈ।
ਜਿਤੇਂਦਰ ਅਮਿਤਾਭ ਬੱਚਨ ਦਾ ਪਰਸਨਲ ਸਿਕਊਰਟੀ ਗਾਰਡ ਹੈ। ਜਿਤੇਂਦਰ ਸ਼ਿੰਦੇ ਹਮੇਸ਼ਾ ਅਮਿਤਾਭ ਬੱਚਨ ਦੇ ਨਾਲ ਦਿਖਾਈ ਦਿੰਦੇ ਹਨ। ਇਹ ਫਿਲਮ ਦੀ ਸ਼ੂਟਿੰਗ ਹੋਵੇ ਜਾਂ ਕੇਬੀਸੀ ਵਰਗੇ ਸ਼ੋਅ ਦੀ ਸ਼ੂਟਿੰਗ ਦੇਸ਼ ਤੇ ਵਿਦੇਸ਼ ਵਿੱਚ ਕਿਤੇ ਵੀ ਜਾਣਾ ਜਾਂ ਜਨਤਕ ਰੂਪ ਵਿੱਚ ਪੇਸ਼ ਹੋਣ ਦਾ ਮੌਕੇ ਦੌਰਾਨ ਵੀ ਅਮਿਤਾਭ ਤੱਕ ਪਹੁੰਚਣ ਲਈ ਕਿਸੇ ਨੂੰ ਉਨ੍ਹਾਂ ਤੋਂ ਹੋ ਕੇ ਲੰਘਣਾ ਪੈਂਦਾ ਹੈ।
ਜਿਤੇਂਦਰ ਸ਼ਿੰਦੇ ਦੀ ਦੇਸ਼ ਅਤੇ ਵਿਦੇਸ਼ਾਂ ਵਿੱਚ ਅਮਿਤਾਭ ਬੱਚਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਸ਼ਿੰਦੇ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੂੰ ਅਮਿਤਾਭ ਦੁਆਰਾ ਵੱਡੀ ਤਨਖਾਹ ਦਿੱਤੀ ਜਾਂਦੀ ਹੈ।
ਇਹ ਪੈਸਾ ਕਿਸੇ ਵੱਡੀ ਕੰਪਨੀ ਦੇ ਸੀਈਓ ਨਾਲੋਂ ਜ਼ਿਆਦਾ ਹੈ। ਜਿਤੇਂਦਰ ਸ਼ਿੰਦੇ ਨੂੰ ਬਿੱਗ ਬੀ ਦੀ ਸੁਰੱਖਿਆ ਲਈ 1.5 ਕਰੋੜ ਰੁਪਏ ਸਾਲਾਨਾ ਤਨਖਾਹ ਮਿਲਦੀ ਹੈ।
ਜਿਤੇਂਦਰ ਸ਼ਿੰਦੇ ਦੀ ਆਪਣੀ ਸੁਰੱਖਿਆ ਏਜੰਸੀ ਹੈ ਪਰ ਜਦੋਂ ਸੁਪਰਹੀਰੋ ਦੀ ਗੱਲ ਆਉਂਦੀ ਹੈ, ਤਾਂ ਉਹ ਖੁਦ ਇਸਦਾ ਖਿਆਲ ਰੱਖਦੇ ਹਨ। ਅਮਿਤਾਭ ਤੋਂ ਇਲਾਵਾ ਉਸ ਦੀ ਕੰਪਨੀ ਅਮਰੀਕੀ ਅਭਿਨੇਤਾ ਤੇ ਨਿਰਮਾਤਾ ਏਲੀਜ਼ਾ ਵੁੱਡ ਦੀ ਭਾਰਤ ਵਿੱਚ ਆਉਣ ਵੇਲੇ ਸੁਰੱਖਿਆ ਵੀ ਕਰਦੀ ਹੈ।
ਗੱਲ ਕਰੀਏ ਅਮਿਤਾਭ ਬੱਚਨ ਦੀ ਤਾਂ ਉਹ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ, ਜਿਸ 'ਚ ਉਨ੍ਹਾਂ ਨਾਲ ਰਣਬੀਰ ਕਪੂਰ ਤੇ ਆਲੀਆ ਭੱਟ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਉਹ ਅਜੇ ਦੇਵਗਨ ਦੀ ਫਿਲਮ 'ਮਈ ਡੇ' ਤੇ 'ਝੁੰਡ' 'ਚ ਨਜ਼ਰ ਆਉਣਗੇ।