Anant-Radhika Pre Wedding: ਰਿਹਾਨਾ ਦੇ ਕੰਸਰਟ 'ਚ ਦੀਪਿਕਾ-ਰਣਵੀਰ ਨੇ ਢਾਇਆ ਕਹਿਰ, ਜੋੜੇ ਦੀ ਕੈਮਿਸਟ੍ਰੀ ਨੇ ਜਿੱਤਿਆ ਦਿਲ
ਭਾਰਤ 'ਚ ਰਿਹਾਨਾ ਦੇ ਪਹਿਲੇ ਕੰਸਰਟ ਲਈ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਕਾਫੀ ਉਤਸ਼ਾਹਿਤ ਨਜ਼ਰ ਆਏ। ਹਾਲ ਹੀ 'ਚ ਇਸ ਜੋੜੇ ਨੇ ਆਪਣੇ ਲੁੱਕ ਦੀ ਇਕ ਝਲਕ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
Download ABP Live App and Watch All Latest Videos
View In Appਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਤਾ-ਪਿਤਾ ਬਣਨ ਵਾਲਾ ਜੋੜਾ ਇਕ-ਦੂਜੇ ਨਾਲ ਪਿਆਰੀ ਮੁਸਕਰਾਹਟ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਦੀਪਿਕਾ ਪਾਦੁਕੋਣ ਨੇ ਰਿਹਾਨਾ ਦੇ ਕੰਸਰਟ ਲਈ ਕਾਲੇ ਰੰਗ ਦੀ ਡੀਪਨੇਕ ਫਰੌਕ ਡਰੈੱਸ ਪਹਿਨੀ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਅਦਾਕਾਰਾ ਨੇ ਆਪਣੇ ਬੇਬੀ ਬੰਪ ਨੂੰ ਫਲਾਉਂਟ ਨਹੀਂ ਕੀਤਾ।
ਦੀਪਿਕਾ ਪਾਦੁਕੋਣ ਨੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ, ਹਾਫ ਟਾਈ ਵਾਲਾਂ ਅਤੇ ਗਲੋਸੀ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਇਸ ਦੌਰਾਨ ਰਣਵੀਰ ਸਿੰਘ ਸਫੇਦ ਸੂਟ-ਬੂਟ 'ਚ ਨਜ਼ਰ ਆਏ।
ਦੱਸ ਦੇਈਏ ਕਿ ਬੀਤੀ ਰਾਤ ਇਹ ਜੋੜਾ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਜਾਮਨਗਰ ਪਹੁੰਚਿਆ ਸੀ।
ਮੁੰਬਈ ਏਅਰਪੋਰਟ 'ਤੇ ਪ੍ਰਸ਼ੰਸਕਾਂ ਨੇ ਜੋੜੇ ਨੂੰ ਫੁੱਲ ਅਤੇ ਕੇਕ ਦੇ ਕੇ ਮਾਤਾ-ਪਿਤਾ ਬਣਨ ਦੀ ਵਧਾਈ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਸ ਸਾਲ ਸਤੰਬਰ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।