Russo Brothers ਲਈ ਰੱਖੀ ਪਾਰਟੀ 'ਚ ਇਸ ਅੰਦਾਜ਼ 'ਚ ਪਹੁੰਚੀ ਅਨੰਨਿਆ ਪਾਂਡੇ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ
ਹਾਲੀਵੁੱਡ ਫਿਲਮ ਨਿਰਮਾਤਾ-ਭਰਾ-ਭੈਣ ਦੀ ਜੋੜੀ, ਦਿ ਰੂਸੋ ਬ੍ਰਦਰਜ਼ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਦਿ ਗ੍ਰੇ ਮੈਨ' ਦੇ ਪ੍ਰਚਾਰ ਦੌਰੇ ਲਈ ਭਾਰਤ ਵਿੱਚ ਹਨ।ਇਸ ਦੌਰਾਨ ਮੁੰਬਈ 'ਚ ਇਸ ਜੋੜੀ ਲਈ ਇਕ ਪਾਰਟੀ ਰੱਖੀ ਗਈ, ਜਿਸ 'ਚ ਬਾਲੀਵੁੱਡ ਦੇ ਕਈ ਸੈਲੇਬਸ ਨਜ਼ਰ ਆਏ। ਇਸ ਦੌਰਾਨ ਅਨੰਨਿਆ ਪਾਂਡੇ ਵੀ ਨਜ਼ਰ ਆਈ।
Download ABP Live App and Watch All Latest Videos
View In Appਇਸ ਦੌਰਾਨ ਮੁੰਬਈ 'ਚ ਇਸ ਜੋੜੀ ਲਈ ਇਕ ਪਾਰਟੀ ਰੱਖੀ ਗਈ, ਜਿਸ 'ਚ ਬਾਲੀਵੁੱਡ ਦੇ ਕਈ ਸੈਲੇਬਸ ਨਜ਼ਰ ਆਏ। ਇਸ ਦੌਰਾਨ ਅਨੰਨਿਆ ਪਾਂਡੇ ਵੀ ਨਜ਼ਰ ਆਈ।
ਅਨੰਨਿਆ ਪਾਂਡੇ ਇਸ ਦੌਰਾਨ ਰੈੱਡ ਐਂਡ ਵ੍ਹਾਈਟ ਆਊਟਫਿਟ 'ਚ ਨਜ਼ਰ ਆਈ। ਅਨੰਨਿਆ ਇਸ ਡਰੈੱਸ 'ਚ ਬੇਹੱਦ ਖੂਬਸੂਰਤ ਅਤੇ ਆਰਾਮਦਾਇਕ ਲੱਗ ਰਹੀ ਸੀ।
ਅਨੰਨਿਆ ਪਾਂਡੇ ਨੇ ਇਸ ਸ਼ਾਰਟ ਅਤੇ ਕ੍ਰੌਪ ਟਾਪ ਡਰੈੱਸ ਦੇ ਨਾਲ ਰੈੱਡ ਕਲਰ ਦੀ ਹੀਲ ਪਹਿਨੀ ਸੀ, ਜੋ ਉਸ ਨੂੰ ਕਾਫੀ ਪਸੰਦ ਆਈ।
ਇਸ ਦੌਰਾਨ ਅਨੰਨਿਆ ਪਾਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆਈ।
ਅਨੰਨਿਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਲੀਗਰ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ।
ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਟ੍ਰੇਲਰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ।
ਦੱਸ ਦੇਈਏ ਕਿ ਇਹ ਫਿਲਮ ਅਨੰਨਿਆ ਦੀ ਪਹਿਲੀ ਸਾਊਥ ਫਿਲਮ ਹੈ, ਜਿਸ 'ਚ ਉਹ ਵਿਜੇ ਦੇਵਰਕੋਂਡਾ ਨਾਲ ਨਜ਼ਰ ਆਵੇਗੀ।