Liger ਰਿਲੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਛਾਇਆ ਅਨੰਨਿਆ ਪਾਂਡੇ ਦਾ ਸਟਨਿੰਗ ਅਵਤਾਰ
Ananya Pandey Photos : ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਦੀ ਫਿਲਮ 'ਲੀਗਰ' 25 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਨੰਨਿਆ ਆਪਣੀਆਂ ਕੁਝ ਬੋਲਡ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
Download ABP Live App and Watch All Latest Videos
View In Appਸਾਊਥ ਐਕਟਰ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਦੀ ਫਿਲਮ 'ਲੀਗਰ' ਜਲਦ ਹੀ ਰਿਲੀਜ਼ ਲਈ ਤਿਆਰ ਹੈ। ਕਰਨ ਜੌਹਰ ਦੁਆਰਾ ਨਿਰਮਿਤ ਫਿਲਮ 'ਲੀਗਰ' 25 ਅਗਸਤ ਨੂੰ ਰਿਲੀਜ਼ ਹੋਵੇਗੀ।
ਇਨ੍ਹੀਂ ਦਿਨੀਂ ਵਿਜੇ ਅਤੇ ਅਨੰਨਿਆ ਆਪਣੀ ਫਿਲਮ ਲੀਗਰ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਦੋਵੇਂ ਸਿਤਾਰੇ ਦੇਸ਼ ਭਰ 'ਚ ਫਿਲਮ ਦਾ ਪ੍ਰਚਾਰ ਕਰ ਰਹੇ ਹਨ।
ਇਸ ਦੌਰਾਨ ਅਨੰਨਿਆ ਪਾਂਡੇ ਨੇ ਇੰਸਟਾਗ੍ਰਾਮ 'ਤੇ ਕੁਝ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੇਹੱਦ ਸਟਨਿੰਗ ਅਤੇ ਬੋਲਡ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਅਨੰਨਿਆ ਨੇ ਸ਼ੂਟਿੰਗ ਦੌਰਾਨ ਬਿਹਾਈਂਡ ਦਿ ਸੀਨਜ਼ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਹੈ।
ਇਹ ਤਸਵੀਰਾਂ ਕੁਝ ਸਮਾਂ ਪਹਿਲਾਂ ਹੀ ਅਨੰਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਹਾਲ ਹੀ 'ਚ ਫਿਲਮ ਲੀਗਰ ਦਾ ਨਵਾਂ ਗੀਤ 'ਅਫਤ' ਰਿਲੀਜ਼ ਹੋਇਆ ਹੈ। ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
'ਲਾਈਗਰ' ਦੇ ਆਫਤ ਗੀਤ 'ਚ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਵਿਚਾਲੇ ਕਾਫੀ ਬੋਲਡ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।