ਗ੍ਰੀਨ ਨੈੱਟ ਸਾੜ੍ਹੀ...ਗਲੇ 'ਚ ਹਾਰ, ਦਿਵਾਲੀ 'ਤੇ ਕਾਫੀ ਖੂਬਸੂਰਤ ਲੱਗ ਰਹੀ ਸੀ ਅਨੁਸ਼ਕਾ ਸ਼ਰਮਾ, ਦੇਖੋ ਤਸਵੀਰਾਂ
Anushka Sharma Diwali Look: ਦਿਵਾਲੀ 'ਤੇ ਅਨੁਸ਼ਕਾ ਸ਼ਰਮਾ ਨੇ ਗ੍ਰੀਨ ਨੈੱਟ ਵਾਲੀ ਸਾੜੀ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In AppAnushka Sharma Diwali Look In Saree: ਬਾਲੀਵੁੱਡ 'ਚ ਦਿਵਾਲੀ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ। ਹੁਣ ਅਨੁਸ਼ਕਾ ਸ਼ਰਮਾ ਦੇ ਦਿਵਾਲੀ ਲੁੱਕ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਖੂਬਸੂਰਤ ਲੱਗ ਰਹੀ ਹੈ।
ਦੀਵਾਲੀ ਲੁੱਕ 'ਚ ਅਨੁਸ਼ਕਾ ਨੇ ਗ੍ਰੀਨ ਨੈੱਟ ਕਲਰ ਦੀ ਸਾੜ੍ਹੀ ਪਹਿਨੀ ਹੋਈ ਹੈ, ਨਾਲ ਹੀ ਗਲੇ 'ਚ ਹਾਰ ਵੀ ਪਾਇਆ ਹੋਇਆ ਹੈ।
ਦੇਖਿਆ ਜਾ ਸਕਦਾ ਹੈ ਕਿ ਇਹ ਸਾੜੀ ਅਨੁਸ਼ਕਾ ਦੇ ਨਾਲ ਚੰਗੀ ਜਚ ਰਹੀ ਹੈ ਅਤੇ ਉਹ ਇਸ ਲੁੱਕ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
ਖਾਸ ਗੱਲ ਇਹ ਹੈ ਕਿ ਅਨੁਸ਼ਕਾ ਸ਼ਰਮਾ ਇਸ ਸਾਲ ਇਕੱਲੀ ਦੀਵਾਲੀ ਮਨਾ ਰਹੀ ਹੈ, ਕਿਉਂਕਿ ਉਸ ਦੇ ਪਤੀ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਦੌਰੇ 'ਤੇ ਆਸਟ੍ਰੇਲੀਆ 'ਚ ਹਨ।
ਅਨੁਸ਼ਕਾ ਨੇ ਉਸ ਮੈਚ ਨੂੰ ਆਪਣੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਮੈਚ ਦੱਸਿਆ ਸੀ।
ਬੀਤੇ ਦਿਨ ਵਿਰਾਟ ਕੋਹਲੀ ਨੇ ਪਾਕਿਸਤਾਨ ਦੇ ਖਿਲਾਫ ਮੈਚ 'ਚ ਬੇਹੱਦ ਜ਼ਬਰਦਸਤ ਪਾਰੀ ਖੇਡੀ ਅਤੇ ਭਾਰਤ ਨੇ ਜਿੱਤ ਦਰਜ ਕੀਤੀ, ਜਿਸ ਤੋਂ ਬਾਅਦ ਅਨੁਸ਼ਕਾ ਨੇ ਵਿਰਾਟ ਦੇ ਨਾਂ 'ਤੇ ਇਕ ਬੇਹੱਦ ਭਾਵੁਕ ਪੋਸਟ ਲਿਖੀ।