Anushka Sharma House : 34 ਕਰੋੜ ਦੇ ਇਸ ਆਲੀਸ਼ਾਨ ਫਲੈਟ 'ਚ ਪਤੀ ਅਤੇ ਬੇਟੀ ਨਾਲ ਰਹਿੰਦੀ ਹੈ ਅਨੁਸ਼ਕਾ ਸ਼ਰਮਾ, ਵੇਖੋ ਘਰ ਦੇ ਅੰਦਰ ਦੀਆਂ ਤਸਵੀਰਾਂ
Anushka Sharma House : ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਫਿਲਮ 'ਚੱਕਦਾ ਐਕਸਪ੍ਰੈਸ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰੇਗੀ ਪਰ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਉਸਦੀ ਪ੍ਰੋਫੈਸ਼ਨਲ ਲਾਈਫ ਦੀ ਨਹੀਂ ਬਲਕਿ ਉਸਦੇ ਘਰ ਦੀ ਇੱਕ ਝਲਕ ਦਿਖਾਉਣ ਜਾ ਰਹੇ ਹਾਂ।
Download ABP Live App and Watch All Latest Videos
View In Appਅਨੁਸ਼ਕਾ ਸ਼ਰਮਾ ਆਪਣੇ ਪਤੀ ਕ੍ਰਿਕੇਟਰ ਵਿਰਾਟ ਕੋਹਲੀ ਨਾਲ ਮੁੰਬਈ ਵਿੱਚ ਸਮੁੰਦਰ ਦੇ ਕਿਨਾਰੇ ਲਗਜ਼ਰੀ ਫਲੈਟ ਵਿੱਚ ਰਹਿੰਦੀ ਹੈ
ਅਦਾਕਾਰਾ ਅਕਸਰ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਆਪਣੇ ਆਲੀਸ਼ਾਨ ਘਰ ਦੀ ਝਲਕ ਦਿਖਾਉਂਦੀ ਰਹਿੰਦੀ ਹੈ। ਅਨੁਸ਼ਕਾ ਦਾ ਇਹ ਘਰ ਓਮਕਾਰ-1973 ਬਿਲਡਿੰਗ ਦੀ 35ਵੀਂ ਮੰਜ਼ਿਲ 'ਤੇ ਹੈ।
ਅਨੁਸ਼ਕਾ-ਵਿਰਾਟ ਦਾ ਇਹ ਖੂਬਸੂਰਤ ਘਰ 5 ਬੈੱਡਰੂਮ ਦਾ ਹੈ। ਜਿਸ ਨੂੰ ਉਸ ਨੇ ਵਾਈਟ ਥੀਮ 'ਤੇ ਤਿਆਰ ਕਰਵਾਇਆ ਹੈ।
ਘਰ ਨੂੰ ਵਧੀਆ ਅਤੇ ਅਮੀਰ ਬਣਾਉਣ ਲਈ ਲੱਕੜ ਦੇ ਫਲੋਰਿੰਗ ਦੀ ਵਰਤੋਂ ਵੀ ਕੀਤੀ ਗਈ ਹੈ, ਜੋ ਘਰ ਨੂੰ ਖੂਬਸੂਰਤ ਬਣਾ ਰਿਹਾ ਹੈ।
ਇਸ ਤੋਂ ਇਲਾਵਾ ਜੋੜੇ ਦੇ ਘਰ ਦੀ ਬਾਲਕੋਨੀ ਵੀ ਬਹੁਤ ਵੱਡੀ ਹੈ। ਜਿੱਥੇ ਅਨੁਸ਼ਕਾ ਨੇ ਕਈ ਤਰ੍ਹਾਂ ਦੇ ਬੂਟੇ ਅਤੇ ਪੌਦੇ ਲਗਾਏ ਹਨ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਰਾਟ-ਅਨੁਸ਼ਕਾ ਦੇ ਇਸ ਘਰ ਦੀ ਕੀਮਤ ਕਰੀਬ 34 ਕਰੋੜ ਹੈ।