Anushka-Virat ਤੋਂ ਲੈ ਕੇ ਹਾਰਦਿਕ-ਨਤਾਸ਼ਾ ਤੱਕ... ਇਹ ਨੇ ਉਹ ਜੋੜੇ ਜੋ ਆਨੰਦ ਲੈ ਰਹੇ ਨੇ ਹੈਪੀ ਮੈਰਿਡ ਲਾਈਫ ਦਾ, ਦੇਖੋ ਤਸਵੀਰਾਂ
ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਆਪਣੇ ਪ੍ਰਸ਼ੰਸਕਾਂ ਲਈ ਰਾਜਾ ਅਤੇ ਰਾਣੀ ਹਨ ਅਤੇ ਉਹ ਸੱਚਮੁੱਚ ਇਸ ਖਿਤਾਬ ਦੇ ਹੱਕਦਾਰ ਹਨ। ਦੋਵਾਂ ਦਾ ਇੱਕ ਦੂਜੇ ਨਾਲ ਬਹੁਤ ਵਧੀਆ ਰਿਸ਼ਤਾ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਟਿੰਸਲ ਟਾਊਨ ਦਾ ਸਭ ਤੋਂ ਤਾਕਤਵਰ ਜੋੜਾ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨੇ ਹਾਲ ਹੀ 'ਚ ਕ੍ਰਿਕਟਰ ਕੇ.ਐੱਲ ਰਾਹੁਲ ਨਾਲ ਵਿਆਹ ਕੀਤਾ ਹੈ। ਦੋਵੇਂ ਨੇ ਕੁਝ ਸਾਲ ਇੱਕ ਦੂਜੇ ਨੇ ਡੇਟ ਕੀਤਾ ਸੀ ਤੇ ਇਸੇ ਸਾਲ ਦੋਵਾਂ ਨੇ ਵਿਆਹ ਕਰਵਾ ਲਿਆ। ਫੈਨਜ਼ ਵੀ ਉਨ੍ਹਾਂ ਦੀ ਬਾਂਡਿੰਗ ਨੂੰ ਕਾਫੀ ਪਸੰਦ ਕਰਦੇ ਹਨ।
ਕ੍ਰਿਕਟਰ ਹਰਭਜਨ ਸਿੰਘ ਨੇ ਵੀ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਕੀਤਾ ਹੈ। ਉਹ ਆਪਣੀ ਪਿਆਰੀ ਪਤਨੀ ਗੀਤਾ ਬਸਰਾ ਦੀ ਬਹੁਤ ਪਿਆਰ ਕਰਦੇ ਨੇ। ਗੀਤਾ ਨੇ ਵੀ ਹਰਭਜਨ ਨਾਲ ਸੈਟਲ ਹੋਣ ਲਈ ਆਪਣਾ ਐਕਟਿੰਗ ਕਰੀਅਰ ਛੱਡ ਦਿੱਤਾ। ਜੋ ਕਿ ਅੱਜ ਦੀ ਪੀੜ੍ਹੀ ਦੀ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ। ਦੋਵੇਂ ਹੈਪਲੀ ਦੋ ਬੱਚਿਆਂ ਦੇ ਮਾਪੇ ਨੇ।
ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਆਪਣੇ ਰਿਸ਼ਤੇ ਨੂੰ ਮੀਡੀਆ ਦੀ ਚਮਕ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ। ਜੋੜੇ ਦੀ ਇੱਕ ਦੂਜੇ ਨਾਲ ਬਹੁਤ ਚੰਗੀ ਸਮਝ ਅਤੇ ਬੰਧਨ ਹੈ। ਵਰਤਮਾਨ ਵਿੱਚ, ਯੁਵਰਾਜ ਅਤੇ ਹੇਜ਼ਲ ਆਪਣੇ ਪਿਆਰੇ ਪੁੱਤਰ ਓਰੀਅਨ ਦਾ ਪਾਲਣ-ਪੋਸ਼ਣ ਕਰ ਰਹੇ ਨੇ।
ਜ਼ਹੀਰ ਖਾਨ ਅਤੇ ਸਾਗਰਿਕਾ ਦੀ ਜੋੜੀ ਵੀ ਬਹੁਤ ਪਿਆਰੀ ਹੈ। ਜਦੋਂ ਕਿ ਹੈਪੀ ਮੈਰਿਡ ਜੋੜੇ ਦੀ ਗੱਲ ਆਉਂਦੀ ਹੈ, ਤਾਂ ਉਹ ਅਸਲ ਵਿੱਚ ਆਈਡਲ ਜੋੜੀ ਹੈ।
ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਚ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ 'ਤੇ ਦੁਬਾਰਾ ਵਿਆਹ ਕਰਵਾ ਲਿਆ। ਇਹ ਜੋੜਾ ਇੱਕ ਦੂਜੇ ਨਾਲ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਅਤੇ ਉਹ ਅਕਸਰ ਹੀ ਇੱਕ ਦੂਜੇ ਲਈ ਪਿਆਰ ਭਰੇ ਸੁਨੇਹੇ ਸੋਸ਼ਲ ਮੀਡੀਆ ਉੱਤੇ ਪਾਉਂਦੇ ਰਹਿੰਦੇ ਹਨ।