Bigg Boss ਨੇ ਬਣਾਤੀ ਜੋੜੀ: ਬਿੱਗ ਬੌਸ 'ਚ ਇਨ੍ਹਾਂ ਸਿਤਾਰਿਆਂ ਦਾ ਪਿਆਰ ਚੜਿਆ ਪਰਵਾਨ, ਕਿਸੇ ਨੇ ਕਰਵਾਇਆ ਵਿਆਹ ਤੇ ਕੋਈ ਕਰ ਰਿਹਾ ਡੇਟਿੰਗ
ਟੀਵੀ ਦੇ ਸਭ ਤੋਂ ਵੱਡੇ ਤੇ ਵਿਵਾਦਤ ਰਿਐਲਿਟੀ ਸ਼ੋਅ ਬਿੱਗ ਬੌਸ ਅਕਸਰ ਸੈਲੇਬਸ ਦੀ ਬੁਰੀ ਤੇ ਗਲਤ ਛਵੀ ਸਾਹਮਣੇ ਲਿਆਉਂਦਾ ਹੈ। ਪਰ ਕਈ ਸਿਤਾਰਿਆਂ ਲਈ ਇਹ ਸ਼ੋਅ ਬਹੁਤ ਹੀ ਲੱਕੀ ਰਿਹਾ ਹੈ। ਕਿਉਂਕਿ ਇਸ ਸ਼ੋਅ 'ਚ ਉਨ੍ਹਾਂ ਨੂੰ ਉਹ ਸ਼ਖਸ ਮਿਲਿਆ ਜਿਸ ਦੇ ਨਾਲ ਉਹ ਆਪਣੀ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ।
Download ABP Live App and Watch All Latest Videos
View In Appਏਜਾਜ ਖਾਨ-ਪਵਿੱਤਰ ਪੂਨੀਆ- ਬਿੱਗ ਬੈਸ 14 'ਚ ਹਿੱਸਾ ਲੈਣ ਵਾਲੇ ਏਜਾਜ ਖਾਨ ਤੇ ਪਵਿੱਤਰਾ ਪੂਨਿਆ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ।
ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ- ਇਨ੍ਹਾਂ ਦੋਵਾਂ ਨੂੰ ਵੀ ਨੌਵੇਂ ਸੀਜ਼ਨ 'ਚ ਇਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਫਿਰ ਸ਼ੋਅ ਖਤਮ ਹੋਣ ਤੋਂ ਬਾਅਦ ਦੋਵਾਂ ਨੇ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ।
ਸੁਯਸ਼ ਰਾਏ-ਕਿਸ਼ਵਰ ਮਰਚੈਂਟ- ਦੋਵਾਂ ਦੀ ਮੁਲਾਕਾਤ ਬਿੱਗ ਬੌਸ 9 ਦੇ ਸੈੱਟ 'ਤੇ ਹੋਈ ਸੀ ਤੇ ਪਿਆਰ 'ਚ ਪੈਣ ਤੋਂ ਬਾਅਦ ਦੋਵਾਂ ਨੇ ਇਕ ਦੂਜੇ ਦੇ ਨਾਲ ਵਿਆਹ ਕਰਵਾ ਲਿਆ। ਹੁਣ ਛੇਤੀ ਹੀ ਦੋਵਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।
ਵਿਕ੍ਰਾਂਤ ਸਿੰਘ ਰਾਜਪੂਤ-ਮੋਨਾਲਿਸਾ- ਸ਼ੋਅ ਦੌਰਾਨ ਮੋਨਾਲਿਸਾ ਤੇ ਮਨੂ ਪੰਜਾਬੀ ਦੇ ਇਕ-ਦੂਜੇ ਨੂੰ ਡੇਟ ਕਰਨ ਦੀਆਂ ਅਫਵਾਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਪਰ ਮੋਨਾਲਿਸਾ ਨੇ ਕਦੇ ਇਸ ਨੂੰ ਕਨਫਰਮ ਨਹੀਂ ਕੀਤਾ ਤੇ ਫਿਰ ਉਨ੍ਹਾਂ ਸ਼ੋਅ ਆਪਣੇ ਮੰਗੇਤਰ ਵਿਕ੍ਰਾਂਤ ਸਿੰਘ ਰਾਜਪੂਤ ਨਾਲ ਵਿਆਹ ਕਰ ਲਿਆ ਸੀ।
ਕੀਥ ਸਿਕੇਰਾ-ਰੋਸ਼ੇਲ ਰਾਵ- ਇਹ ਦੋਵੇਂ ਸ਼ੋਅ 'ਚ ਐਂਟਰੀ ਲੈਣ ਤੋਂ ਪਹਿਲਾਂ ਹੀ ਡੇਟਿੰਗ ਕਰ ਰਹੇ ਸਨ, ਪਰ ਸ਼ੋਏ 'ਚ ਉਨ੍ਹਾਂ ਦਾ ਪਿਆਰ ਤੇ ਰਿਸ਼ਤਾ ਹੋਰ ਵੀ ਮਜਬੂਤ ਬਣਿਆ।
ਆਸਿਮ ਰਿਆਜ-ਹਿਮਾਂਸ਼ੀ ਖੁਰਾਨਾ- ਬਿੱਗ ਬੌਸ 13 ਦੀ ਇਹ ਜੋੜੀ ਦਰਸ਼ਕਾਂ ਦੀ ਫੇਵਰੇਟ ਸੀ। ਦੋਵਾਂ ਦੀ ਕੈਮਿਸਟਰੀ ਵੀ ਜ਼ਬਰਦਸਤ ਸੀ।
ਪੁਨੀਸ਼ ਸ਼ਰਮਾ-ਬੰਦਗੀ ਕਾਲਰਾ- ਇਨ੍ਹਾਂ ਦੋਵਾਂ ਦੇ ਵਿਚ ਦੀ ਕੈਮਿਸਟਰੀ ਬਿੱਗ ਬੌਸ 11 ਦੀ ਹਾਈਲਾਈਟ ਸੀ।
ਰਾਹੁਲ ਵੈਧ-ਦਿਸ਼ਾ ਪਰਮਾਰ- ਬਿੱਗ ਬੌਸ 14 'ਚ ਰਾਹੁਲ ਵੈਧ ਨੂੰ ਦਿਸ਼ਾ ਪਰਮਾਰ ਲਈ ਆਪਣੇ ਪਿਆਰ ਦਾ ਅਹਿਸਾਸ ਹੋਇਆ। ਫਿਰ ਉਨ੍ਹਾਂ ਨੈਸ਼ਨਲ ਟੈਲੀਵਿਜ਼ਨ ਤੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਹਾਲ ਹੀ 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ।
ਅਭਿਨਵ ਸ਼ੁਕਲਾ- ਰੁਬੀਨਾ ਦਿਲੈਕ- ਬਿੱਗ ਬੌਸ ਸੀਜ਼ਨ 14 'ਚ ਰੁਬਿਨਾ ਤੇ ਅਭਿਨਵ ਨੇ ਖੁਲਾਸਾ ਕੀਤਾ ਸੀ ਕਿ ਉਹ ਦੋਵੇਂ ਤਲਾਕ ਲੈਣ ਦੀ ਸੋਚ ਰਹੇ ਸਨ। ਪਰ ਇਸ ਸ਼ੋਅ ਨੇ ਉਨ੍ਹਾਂ ਦੇ ਪਿਆਰ ਨੂੰ ਫਿਰ ਤੋਂ ਮਜਬੂਤ ਬਣਾ ਦਿੱਤਾ ਹੈ।