Arjun Malaika Pics: ਅਰਜੁਨ ਕਪੂਰ-ਮਲਾਇਕਾ ਅਰੋੜਾ ਬਾਲੀਵੁੱਡ ਦੇ 'ਮੋਸਟ ਸਟਾਈਲਿਸ਼ ਕਪਲ', ਲੇਡੀ ਲਵ ਦਾ ਹੱਥ ਫੜੀ ਨਜ਼ਰ ਆਏ ਅਦਾਕਾਰ
ਸ਼ੁੱਕਰਵਾਰ ਰਾਤ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਇੱਕ-ਦੂਜੇ ਦਾ ਹੱਥ ਫੜ ਕੇ ਐਵਾਰਡ ਫੰਕਸ਼ਨ ਵਿੱਚ ਗਏ। ਇਸ ਦੌਰਾਨ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਮਲਾਇਕਾ ਅਤੇ ਅਰਜੁਨ ਦੀ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫੰਕਸ਼ਨ 'ਚ ਅਰਜੁਨ ਅਤੇ ਮਲਾਇਕਾ ਦੋਵੇਂ ਨੀਲੇ ਰੰਗ ਦੇ ਆਊਟਫਿਟਸ 'ਚ ਨਜ਼ਰ ਆਏ। ਮਲਾਇਕਾ ਫਾਰਮਲ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਫੰਕਸ਼ਨ 'ਚ ਮਲਾਇਕਾ ਅਤੇ ਅਰਜੁਨ ਨੂੰ ਐਵਾਰਡ ਮਿਲਿਆ। ਪਹਿਲੀ ਵਾਰ ਇਸ ਜੋੜੀ ਨੂੰ ਇਕੱਠੇ ਕੋਈ ਐਵਾਰਡ ਮਿਲਿਆ ਹੈ। ਮਲਾਇਕਾ ਅਤੇ ਅਰਜੁਨ ਨੂੰ ਮੋਸਟ ਸਟਾਈਲਿਸ਼ ਕਪਲ ਦੀ ਟਰਾਫੀ ਦਿੱਤੀ ਗਈ।
ਐਵਾਰਡ ਜਿੱਤਣ ਤੋਂ ਬਾਅਦ ਅਰਜੁਨ ਨੇ ਭਾਸ਼ਣ ਦਿੱਤਾ ਅਤੇ ਮਲਾਇਕਾ ਦਾ ਧੰਨਵਾਦ ਵੀ ਕੀਤਾ। ਦਰਸ਼ਕ ਇਸ ਜੋੜੀ ਨੂੰ ਚੀਅਰ ਕਰਦੇ ਨਜ਼ਰ ਆਏ।
ਅਰਜੁਨ ਅਤੇ ਮਲਾਇਕਾ ਹਾਲ ਹੀ ਵਿੱਚ ਪੈਰਿਸ ਵਿੱਚ ਛੁੱਟੀਆਂ ਮਨਾਉਣ ਗਏ ਸਨ। ਜਿੱਥੇ ਦੋਵਾਂ ਨੇ ਅਰਜੁਨ ਦਾ ਜਨਮਦਿਨ ਇਕੱਠੇ ਸੈਲੀਬ੍ਰੇਟ ਕੀਤਾ ਸੀ।
ਮਲਾਇਕਾ-ਅਰਜੁਨ ਦੀਆਂ ਪੈਰਿਸ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਰੋਮਾਂਟਿਕ ਤਸਵੀਰਾਂ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਜਲਦ ਹੀ 'ਏਕ ਵਿਲੇਨ ਰਿਟਰਨਸ' 'ਚ ਨਜ਼ਰ ਆਉਣਗੇ। ਉਹ ਇਨ੍ਹੀਂ ਦਿਨੀਂ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ।