Extra-Marital Affairs: ਵਿਆਹ ਤੋਂ ਬਾਅਦ ਜਦੋਂ ਬਹਿਕੇ ਸਿਤਾਰਿਆਂ ਦੇ ਕਦਮ ਤਾਂ ਹੋਏ ਹੰਗਾਮੇ, ਇਨ੍ਹਾਂ ਸਿਤਾਰਿਆਂ ਦੇ ਰਹੇ ਵਿਆਹ ਮਗਰੋਂ ਅਫੇਅਰ
ਦਰਅਸਲ ਹਾਲ ਹੀ ਵਿੱਚ ਐਕਟਰਸ ਨਿਸ਼ਾ ਰਾਵਲ ਨੇ ਆਪਣੇ ਪਤੀ ਅਤੇ ਐਕਟਰ ਕਰਨ ਮਹਿਰਾ 'ਤੇ Extra-Marital Affairs ਅਤੇ ਘਰੇਲੂ ਹਿੰਸਾ ਵਰਗੇ ਗੰਭੀਰ ਦੋਸ਼ ਲਗਾਏ ਹਨ।
Download ABP Live App and Watch All Latest Videos
View In Appਅਰਬਾਜ਼ ਖ਼ਾਨ ਤੋਂ ਅਭਿਨੇਤਰੀ ਮਲਾਇਕਾ ਅਰੋੜਾ ਦੇ ਤਲਾਕ ਤੋਂ ਪਹਿਲਾਂ ਹੀ ਅਰਜੁਨ ਕਪੂਰ ਨਾਲ ਉਸ ਦੇ ਸਬੰਧਾਂ ਨੂੰ ਲੈ ਕੇ ਕਾਫ਼ੀ ਖ਼ਬਰਾਂ ਆਈਆਂ ਸੀ। ਹਾਲਾਂਕਿ, ਤਲਾਕ ਤੋਂ ਤੁਰੰਤ ਬਾਅਦ ਮਲਾਇਕਾ ਅਤੇ ਅਰਜੁਨ ਨੇ ਆਪਣੇ ਸਬੰਧਾਂ ਦੀ ਪੁਸ਼ਟੀ ਕੀਤੀ ਸੀ।
ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਦਾ ਨਾਂ ਸ਼ਾਦੀਸ਼ੁਦਾ ਫਿਲਮ ਨਿਰਮਾਤਾ ਵਿਕਰਮ ਭੱਟ ਨਾਲ ਵੀ ਜੁੜਿਆ ਸੀ। ਸੁਸ਼ਮਿਤਾ ਦਾ ਅਜੇ ਵਿਆਹ ਨਹੀਂ ਹੋਇਆ ਹੈ ਪਰ ਉਹ ਆਪਣੇ ਬੁਆਏਫਰੈਂਡ ਰੋਹਮਨ ਸ਼ਾਲ ਅਤੇ ਦੋਵੇਂ ਬੇਟੀਆਂ ਨਾਲ ਇੱਕ ਛੱਤ ਹੇਠ ਰਹਿੰਦੀ ਹੈ।
ਪ੍ਰਿਅੰਕਾ ਅਤੇ ਅਕਸ਼ੈ ਕੁਮਾਰ ਦੇ ਰਿਸ਼ਤੇ ਦੀਆਂ ਕਹਾਣੀਆਂ ਵੀ ਮਨੋਰੰਜਨ ਦੀ ਦੁਨੀਆ ਦੀਆਂ ਸੁਰਖੀਆਂ ਵਿਚ ਰਹੀਆਂ। ਟਵਿੰਕਲ ਖੰਨਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਵੀ ਅਕਸ਼ੈ ਪ੍ਰਿਅੰਕਾ ਪ੍ਰਤੀ ਬਹੁਤ ਜ਼ਿਆਦਾ ਆਕਰਸ਼ਤ ਸੀ ਅਤੇ ਉਸ ਨਾਲ Extra-Marital Affairs 'ਚ ਵੀ ਰਹੇ।
ਬੀ ਟਾਊਨ ਦੇ ਮਾਮਲੇ ਦਾ ਜ਼ਿਕਰ ਹੋਵੇ ਅਤੇ ਰੇਖਾ-ਅਮਿਤਾਭ ਦਾ ਨਾਂ ਨਾ ਆਵੇ ਇਹ ਤਾਂ ਮੁਮਕਿਨ ਹੀ ਨਹੀਂ। ਸਾਰੀਆਂ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਜਯਾ ਬੱਚਨ ਨਾਲ ਵਿਆਹ ਤੋਂ ਬਾਅਦ ਵੀ ਅਮਿਤਾਭ ਬੱਚਨ ਰੇਖਾ ਨੂੰ ਆਪਣੇ ਦਿਲੋਂ ਨਹੀਂ ਕੱਢ ਸਕੇ।
ਅਕਸ਼ੈ ਕੁਮਾਰ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਦਾ ਨਾਂ ਸੁਪਰਸਟਾਰ ਸ਼ਾਹਰੁਖ ਖ਼ਾਨ ਨਾਲ ਵੀ ਜੁੜਿਆ। ਉਨ੍ਹਾਂ ਦਿਨਾਂ ਵਿਚ ਪ੍ਰਿਯੰਕਾ ਮਿਸ ਵਰਲਡ ਦੇ ਸਫਰ ਤਕ ਫਿਲਮਾਂ ਵਿਚ ਆਪਣੇ ਕਰੀਅਰ ਨੂੰ ਚਮਕਾ ਰਹੀ ਸੀ ਅਤੇ ਸ਼ਾਹਰੁਖ ਖ਼ਾਨ ਗੌਰੀ ਨਾਲ ਵਿਆਹੁਤਾ ਜ਼ਿੰਦਗੀ ਦਾ ਅਨੰਦ ਲੈ ਰਹੇ ਸੀ। ਇਸ ਦੇ ਬਾਵਜੂਦ ਸ਼ਾਹਰੁਖ ਖ਼ਾਨ ਪ੍ਰਿਯੰਕਾ ਦੀ ਖੂਬਸੂਰਤੀ ਅਤੇ ਪ੍ਰਤਿਭਾ ਦੇ ਦੀਵਾਨੇ ਸੀ।