Avneet Kaur: ਅਵਨੀਤ ਕੌਰ ਨੇ ਬਿਖੇਰਿਆ ਆਪਣੇ ਸਟਾਈਲ ਦਾ ਜਲਵਾ, ਸ਼ਾਰਟ ਡਰੈੱਸ 'ਚ ਫੋਟੋ ਪੋਸਟ ਕਰਕੇ ਵਧਾਇਆ ਪਾਰਾ
ਹਾਲ ਹੀ 'ਚ ਅਵਨੀਤ ਨੇ ਸ਼ਾਰਟ ਡਰੈੱਸ 'ਚ ਆਪਣੇ ਸਟਾਈਲ ਦਾ ਜਲਵਾ ਬਿਖੇਰਿਆ ਹੈ। ਇਨ੍ਹਾਂ ਤਸਵੀਰਾਂ 'ਚ ਅਵਨੀਤ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਅਵਨੀਤ ਦੀਆਂ ਇਨ੍ਹਾਂ ਤਸਵੀਰਾਂ ਨਾਲ ਇੰਸਟਾਗ੍ਰਾਮ ਦਾ ਪਾਰਾ ਵੀ ਚੜ੍ਹ ਗਿਆ ਹੈ। ਪ੍ਰਸ਼ੰਸਕਾਂ ਨੇ ਵੀ ਅਵਨੀਤ ਦੀ ਖੂਬ ਤਾਰੀਫ ਕੀਤੀ ਹੈ। ਅਵਨੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਵਨੀਤ ਦੇ ਇੰਸਟਾਗ੍ਰਾਮ 'ਤੇ 32 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।
31 ਅਕਤੂਬਰ 2001 ਨੂੰ ਜਲੰਧਰ ਪੰਜਾਬ ਵਿੱਚ ਜਨਮੀ ਅਵਨੀਤ ਕੌਰ ਨੇ ਮਹਿਜ਼ 21 ਸਾਲਾਂ ਵਿੱਚ ਪ੍ਰਸਿੱਧੀ ਦਾ ਵੱਡਾ ਮੁਕਾਮ ਹਾਸਲ ਕੀਤਾ ਹੈ।
ਅਵਨੀਤ ਨੇ ਜ਼ੀ ਟੀਵੀ ਦੇ ਡਾਂਸ ਸ਼ੋਅ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਸ਼ੋਅ 'ਚ ਅਵਨੀਤ ਸੈਮੀਫਾਈਨਲ 'ਚ ਹੀ ਬਾਹਰ ਹੋ ਗਏ ਸੀ।
ਪਰ ਇਸ ਸ਼ੋਅ ਰਾਹੀਂ ਅਵਨੀਤ ਨੇ ਆਪਣੀ ਪਛਾਣ ਬਣਾ ਲਈ ਸੀ। ਇਸ ਤੋਂ ਬਾਅਦ ਅਵਨੀਤ ਨੇ ਲਾਈਫ ਓਕੇ ਸੀਰੀਅਲ 'ਮੇਰੀ ਮਾਂ' ਨਾਲ ਟੀਵੀ ਦੀ ਦੁਨੀਆ ਵਿੱਚ ਕਦਮ ਰੱਖਿਆ ਅਤੇ ਜਲਦੀ ਹੀ ਟੀਵੀ ਦੀ ਦੁਨੀਆ ਦਾ ਚਮਕਦਾ ਸਿਤਾਰਾ ਬਣ ਗਈ।
ਅਵਨੀਤ ਝਲਕ ਦਿਖਲਾ ਜਾ 5, ਸਾਵਿਤਰੀ, ਏਕ ਮੁਠੀ ਆਸਮ, ਹਮਾਰੀ ਸਿਸਟਰ ਦੀਦੀ, ਚੰਦਰ ਨੰਦਨੀ, ਅਲਾਦੀਨ - ਨਾਮ ਤੋ ਸੁਨਾ ਹੋਗਾ ਵਰਗੇ ਕਈ ਟੀਵੀ ਸ਼ੋਅ ਵਿੱਚ ਨਜ਼ਰ ਆ ਚੁੱਕੀ ਹੈ।
ਅਵਨੀਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਮਸ਼ਹੂਰ ਹੈ। ਅਵਨੀਤ ਨੂੰ ਇੰਸਟਾਗ੍ਰਾਮ 'ਤੇ 32 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ।