Akshara Singh ਤੋਂ ਇਸ ਗੱਲ 'ਚ ਪਿੱਛੇ ਰਹਿ ਗਈ Monalisa , ਅਭਿਨੇਤਰੀ ਦੇ ਫ਼ੈਨਜ ਨੂੰ ਲੱਗਾ ਵੱਡਾ ਝਟਕਾ
Bhojpuri News : ਮੋਨਾਲੀਸਾ ਅਤੇ ਅਕਸ਼ਰਾ ਸਿੰਘ ਭੋਜਪੁਰੀ ਜਗਤ ਦੀਆਂ ਦੋ ਬਿਹਤਰੀਨ ਅਭਿਨੇਤਰੀਆਂ ਹਨ। ਦੋਵਾਂ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਸਾਲਾਂ ਤੱਕ ਕੰਮ ਕਰਕੇ ਕਾਫੀ ਨਾਮਣਾ ਖੱਟਿਆ ਹੈ।
Download ABP Live App and Watch All Latest Videos
View In Appਅਜਿਹੇ 'ਚ ਇਹ ਦੋਵੇਂ ਅਭਿਨੇਤਰੀਆਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀਆਂ ਹਨ। ਦੋਵਾਂ ਦੇ ਇੰਟਰਨੈੱਟ 'ਤੇ ਲੱਖਾਂ ਪ੍ਰਸ਼ੰਸਕ ਹਨ ,ਜੋ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੇਖਣਾ ਪਸੰਦ ਕਰਦੇ ਹਨ।
ਭੋਜਪੁਰੀ ਸਿਨੇਮਾ ਤੋਂ ਦੂਰੀ ਬਣਾ ਕੇ ਮੋਨਾਲੀਸਾ ਨੇ ਛੋਟੇ ਪਰਦੇ 'ਤੇ ਐਂਟਰੀ ਕਰਕੇ ਧਮਾਲ ਮਚਾ ਦਿੱਤੀ ਹੈ।
ਮੋਨਾਲੀਸਾ ਨੇ ਛੋਟੇ ਪਰਦੇ 'ਤੇ ਬਿੱਗ ਬੌਸ, ਨੱਚ ਬਲੀਏ, ਸਮਾਰਟ ਜੋੜੀ ਵਰਗੇ ਕਈ ਰਿਐਲਿਟੀ ਸ਼ੋਅਜ਼ 'ਚ ਆਪਣਾ ਦਮਖਮ ਦਿਖਾਇਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਮੋਨਾਲੀਸਾ ਦੇ 5.2 ਮਿਲੀਅਨ ਫਾਲੋਅਰਜ਼ ਹਨ। ਮੋਨਾਲੀਸਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।
ਗੱਲ ਕਰੀਏ ਅਕਸ਼ਰਾ ਸਿੰਘ ਦੀ ਤਾਂ ਅਭਿਨੇਤਰੀ ਭੋਜਪੁਰੀ ਸਿਨੇਮਾ ਵਿੱਚ ਰਹਿ ਕੇ ਉਸ ਇੰਡਸਟਰੀ ਨੂੰ ਅੱਗੇ ਲਿਜਾਣਾ ਚਾਹੁੰਦੀ ਹੈ।
ਫਾਲੋਅਰਸ ਦੇ ਮਾਮਲੇ 'ਚ ਅਕਸ਼ਰਾ ਸਿੰਘ ਇਸ ਰੇਸ 'ਚ ਮੋਨਾਲੀਸਾ ਨੂੰ ਟੱਕਰ ਦਿੰਦੇ ਹੋਏ ਅੱਗੇ ਨਿਕਲ ਗਈ ਹੈ।
ਇੰਸਟਾ ਰੇਸ 'ਚ ਮੋਨਾਲੀਸਾ ਨੂੰ ਪਛਾੜਦਿਆਂ ਅਕਸ਼ਰਾ ਸਿੰਘ ਦੇ ਇੰਸਟਾਗ੍ਰਾਮ 'ਤੇ 5.3 ਮਿਲੀਅਨ ਫਾਲੋਅਰਜ਼ ਹੋ ਗਏ ਹਨ।
ਇਸ ਖਬਰ ਨੂੰ ਸੁਣ ਕੇ ਜਿੱਥੇ ਅਕਸ਼ਰਾ ਸਿੰਘ ਦੇ ਫ਼ੈਨਜ ਖੁਸ਼ੀ ਨਾਲ ਨੱਚਦੇ ਨਜ਼ਰ ਆ ਰਹੇ ਹਨ, ਉੱਥੇ ਹੀ ਮੋਨਾਲੀਸਾ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ।