ਬਲੈਕ ਸਾੜ੍ਹੀ 'ਚ ਮੋਨਾਲੀਸਾ ਲੱਗ ਰਹੀ ਖੂਬਸੂਰਤ, ਖੁੱਲੀ ਜੁਲਫ਼ੇ ਤੇ ਕਾਤਲਾਨਾ ਨਿਗਾਹੇ ਦੇਖ ਫ਼ੈਨਜ ਨੇ ਕਿਹਾ- ਰੂਪ ਦੀ ਮੂਰਤ
ਭੋਜਪੁਰੀ ਅਭਿਨੇਤਰੀ ਮੋਨਾਲੀਸਾ ਕਿਸੇ ਪਛਾਣ ਦੀ ਮੋਹਤਾਜ ਨਹੀਂ। ਉਸ ਨੇ ਆਪਣੀ ਮਿਹਨਤ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ। ਇਹੀ ਕਾਰਨ ਹੈ ਕਿ ਉਹ ਬਿਹਾਰ ਤੇ ਯੂਪੀ ਤੋਂ ਲੈ ਕੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
Download ABP Live App and Watch All Latest Videos
View In Appਮੋਨਾਲੀਸਾ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਕਿ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਇਸ ਦੇ ਨਾਲ ਹੀ ਮੋਨਾਲੀਸਾ ਵੀ ਆਪਣੇ ਪ੍ਰਸ਼ੰਸਕਾਂ ਦਾ ਇੰਟਰਟੇਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।
ਹਾਲ ਹੀ 'ਚ ਮੋਨਾਲੀਸਾ ਨੇ ਬਲੈਕ ਸਾੜੀ 'ਚ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਇਕ ਤੋਂ ਵਧ ਕੇ ਇਕ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤੁਸੀਂ ਦੱਸੋ ਕਿ ਹੁਸਨ ਦੇ ਜਲਬੇ ਦੇਖ ਕੇ ਕੋਈ ਪਾਗਲ ਕਿਉਂ ਨਾ ਬਣ ਜਾਵੇ।
ਮੋਨਾਲੀਸਾ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੰਨੇ ਘੱਟ ਸਮੇਂ ਵਿੱਚ 10 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫ਼ੈਨਜ 'ਚ ਅਦਾਕਾਰਾ ਦਾ ਕਿੰਨਾ ਕ੍ਰੇਜ਼ ਹੈ।
ਜੇਕਰ ਮੋਨਾਲੀਸਾ ਦੇ ਕਰੀਅਰ ਦੀ ਗੱਲ ਕਰੀਏ ਤਾਂ ਮੋਹਤਰਮਾ ਨੇ ਬੀ ਗ੍ਰੇਡ ਫਿਲਮਾਂ ਨਾਲ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਜਦੋਂ ਕੁਝ ਗੱਲ ਨਹੀਂ ਬਣੀ ਤਾਂ ਉਸਨੇ ਭੋਜਪੁਰੀ ਫਿਲਮ ਇੰਡਸਟਰੀ ਵੱਲ ਰੁਖ ਕਰ ਲਿਆ।
ਮੋਨਾਲੀਸਾ ਨੂੰ ਭੋਜਪੁਰੀ ਫਿਲਮ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਸਨੇ ਆਪਣੇ ਕਰੀਅਰ ਵਿੱਚ ਇੱਕ ਤੋਂ ਵੱਧ ਫਿਲਮਾਂ ਦਿੱਤੀਆਂ ਅਤੇ ਸਾਰੇ ਸੁਪਰਸਟਾਰ ਅਦਾਕਾਰਾਂ ਨਾਲ ਕੰਮ ਕੀਤਾ।
ਫਿਲਮਾਂ 'ਚ ਮੋਨਾਲੀਸਾ ਦੇ ਫਲਰਟ ਕਰਨ ਵਾਲੇ ਅੰਦਾਜ਼ ਨੂੰ ਉਨ੍ਹਾਂ ਦੇ ਫ਼ੈਨਜ ਨੇ ਕਾਫੀ ਪਸੰਦ ਕੀਤਾ ਸੀ। ਹਾਲਾਂਕਿ ਮੋਹਤਰਮਾ ਹੁਣ ਭੋਜਪੁਰੀ ਫਿਲਮਾਂ 'ਚ ਨਜ਼ਰ ਨਹੀਂ ਆਉਂਦੀ ਪਰ ਫਿਰ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਘੱਟ ਨਹੀਂ ਹੋਈ ਹੈ। ਹਾਲਾਂਕਿ, ਜਦੋਂ ਵੀ ਉਸ ਨੂੰ ਭੋਜਪੁਰੀ ਸਮਾਜ ਨੂੰ ਇੰਟਰਟੇਨ ਕਰਨ ਦਾ ਮੌਕਾ ਮਿਲਦਾ ਹੈ, ਉਹ ਜ਼ਰੂਰ ਕਰਦੀ ਹੈ।
ਮੋਨਾਲੀਸਾ ਹੁਣ ਛੋਟੇ ਪਰਦੇ 'ਤੇ ਸਰਗਰਮ ਹੈ। ਸਟਾਰ ਪਲੱਸ ਦੇ ਸ਼ੋਅ ਨਜ਼ਰ 'ਚ ਡੈਣ ਦੀ ਭੂਮਿਕਾ 'ਚ ਲੋਕਾਂ ਨੇ ਉਸ ਨੂੰ ਕਾਫੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਮੋਹਤਰਮਾ ਨੇ ਹੁਣ ਓਟੀਟੀ ਵੱਲ ਵੀ ਰੁਖ਼ ਕਰ ਲਿਆ ਹੈ।