Neha Malik Desi Look : ਦੀਵਾਲੀ ਦੇ ਮੌਕੇ 'ਤੇ ਨੇਹਾ ਮਲਿਕ ਨੇ ਕੈਰੀ ਕੀਤਾ ਨਵਾਬੀ ਲੁੱਕ, ਲਹਿੰਗੇ 'ਚ ਬਿਖੇਰਾ ਹੁਸਨ ਦਾ ਜਲਵਾ
ਦੀਵਾਲੀ ਦੇ ਮੌਕੇ 'ਤੇ ਨੇਹਾ ਮਲਿਕ ਇਕ ਵਾਰ ਫਿਰ ਦੇਸੀ ਲੁੱਕ 'ਚ ਨਜ਼ਰ ਆਈ ਹੈ। ਅਦਾਕਾਰਾ ਨੇ ਸੰਤਰੀ ਲੁੱਕ 'ਚ ਆਪਣੀਆਂ ਕਈ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ। .
Download ABP Live App and Watch All Latest Videos
View In AppNeha Malik Latest Photos : ਭੋਜਪੁਰੀ ਹਸੀਨਾ ਨੇਹਾ ਮਲਿਕ (Neha Malik) ਹਰ ਰੋਜ਼ ਆਪਣੀਆਂ ਹੌਟ ਤਸਵੀਰਾਂ ਨਾਲ ਇੰਟਰਨੈੱਟ 'ਤੇ ਛਾਈ ਰਹਿੰਦੀ ਹੈ ਪਰ ਦੀਵਾਲੀ ਦੇ ਮੌਕੇ 'ਤੇ ਅਦਾਕਾਰਾ ਇਕ ਵਾਰ ਫਿਰ ਤੋਂ ਰਵਾਇਤੀ ਲੁੱਕ 'ਚ ਨਜ਼ਰ ਆਈ ਹੈ। ਹਾਲ ਹੀ 'ਚ ਉਸ ਨੇ ਸੰਤਰੀ ਲਹਿੰਗੇ 'ਚ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਨੇਹਾ ਮਲਿਕ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਤਸਵੀਰਾਂ 'ਚ ਅਦਾਕਾਰਾ ਨੇ ਸੰਤਰੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਜੋ ਕਿ ਉਸ ਨੂੰ ਕਾਫੀ ਸੂਟ ਵੀ ਹੈ। ਇਸ ਲਹਿੰਗਾ 'ਚ ਉਸ ਨੇ ਕੈਮਰੇ ਲਈ ਕਈ ਪੋਜ਼ ਵੀ ਦਿੱਤੇ ਹਨ।
ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਖਾਸ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਦੀਵਾਲੀ ਦਾ ਮਤਲਬ ਹੈ ਦੇਸੀ ਫੈਸ਼ਨ ਦਾ ਵਕਤ।
ਹਰ ਤਸਵੀਰ 'ਚ ਅਦਾਕਾਰਾ ਦੇ ਵੱਖ-ਵੱਖ ਅਤੇ ਕਾਤਲਾਨਾ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਜੋ ਫ਼ੈਨਜ ਦੇ ਦਿਲਾਂ 'ਤੇ ਛੁਰੀਆਂ ਚਲਾ ਰਹੇ ਹਨ।
ਆਪਣੇ ਲੁੱਕ ਨੂੰ ਪੂਰਾ ਕਰਨ ਲਈ ਨੇਹਾ ਮਲਿਕ ਨੇ ਲਹਿੰਗੇ ਨਾਲ ਡਿਜ਼ਾਈਨਰ ਬਲਾਊਜ਼ ਪਾਇਆ ਹੋਇਆ ਹੈ। ਅਦਾਕਾਰਾ ਦਾ ਹਰ ਅਦਾ ਫ਼ੈਨਜ ਦੇ ਦਿਲਾਂ ਨੂੰ ਧੜਕ ਰਿਹਾ ਹੈ।
ਨੇਹਾ ਮਲਿਕ ਦੀ ਇਹ ਮਿਲੀਅਨ ਡਾਲਰ ਮੁਸਕਾਨ ਉਸਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ। ਇਹੀ ਵਜ੍ਹਾ ਹੈ ਕਿ ਤਸਵੀਰਾਂ ਨੂੰ ਹੁਣ ਤੱਕ ਹਜ਼ਾਰਾਂ ਲਾਈਕਸ ਮਿਲ ਚੁੱਕੇ ਹਨ।