ਭੋਜਪੁਰੀ ਅਦਾਕਾਰਾ ਨਮਰਤਾ ਮੱਲਾ ਨੇ ਸ਼ੇਅਰ ਕੀਤੀ ਆਪਣੇ ਨਵੇਂ ਗੀਤ ਦੀ ਝਲਕ, ਲਾਲ ਡਰੈੱਸ 'ਚ ਲੱਗ ਰਹੀ ਹੈ ਕਮਾਲ
ਭੋਜਪੁਰੀ ਅਦਾਕਾਰਾ ਅਤੇ ਡਾਂਸਰ ਨਮਰਤਾ ਮੱਲਾ ਹੁਣ ਸਾਊਥ 'ਚ ਵੀ ਆਪਣੇ ਡਾਂਸ ਦਾ ਜਾਦੂ ਬਿਖੇਰਨ ਲਈ ਤਿਆਰ ਹੈ।
Download ABP Live App and Watch All Latest Videos
View In Appਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਉਸ ਨੇ ਆਪਣੇ ਫ਼ੈਨਜ ਨੂੰ ਦੱਸਿਆ ਕਿ ਉਹ ਜਲਦੀ ਹੀ ਤੇਲਗੂ ਫਿਲਮ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ।
ਉਸਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਸਨੇ ਦੱਸਿਆ ਕਿ ਇਹ ਉਸਦਾ ਆਉਣ ਵਾਲਾ ਗੀਤ ਹੈ ,ਜੋ ਉਸ ਨੇ ਤੇਲਗੂ ਫ਼ਿਲਮ ਸਾਈ ਕਰੋੜਪਤੀ ਦੇ ਇੱਕ ਆਈਟਮ ਗੀਤ ਵਿੱਚ ਨਜ਼ਰ ਆਵੇਗੀ।
ਇਸ ਗੀਤ ਦਾ ਟਾਈਟਲ ਗ੍ਰੀਨ ਟੀ ਹੈ। ਉਸ ਨੇ ਗੀਤ ਦਾ ਫਸਟ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਹ ਲਾਲ ਰੰਗ ਦੇ ਬੇਹੱਦ ਖੂਬਸੂਰਤ ਪਹਿਰਾਵੇ 'ਚ ਨਜ਼ਰ ਆ ਰਹੀ ਹੈ।
ਇਸ ਲਾਲ ਡਰੈੱਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਉਸ ਦੇ ਫ਼ੈਨਜ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਨਮਰਤਾ ਦੇ ਪਹਿਰਾਵੇ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਉਹ ਇਸ ਗੀਤ 'ਚ ਬੇਲੀ ਡਾਂਸ ਕਰਦੀ ਨਜ਼ਰ ਆਵੇਗੀ।
ਇੱਥੇ ਦੱਸ ਦੇਈਏ ਕਿ ਨਮਰਤਾ ਇੱਕ ਖੂਬਸੂਰਤ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਵਧੀਆ ਡਾਂਸਰ ਵੀ ਹੈ।