Election Results 2024
(Source: ECI/ABP News/ABP Majha)
Jasmin Bhasin Hospitalised: ਸ਼ਹਿਨਾਜ਼ ਗਿੱਲ ਤੋਂ ਬਾਅਦ ਜੈਸਮੀਨ ਭਸੀਨ ਦੀ ਸਿਹਤ ਵੀ ਖਰਾਬ, ਹਸਪਤਾਲ 'ਚ ਭਰਤੀ
ਜੈਸਮੀਨ ਨੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਉਸ ਦੇ ਹੱਥ ਉੱਪਰ ਡ੍ਰਿੱਪ ਲੱਗੀ ਹੋਈ ਹੈ। ਫੋਟੋ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਪੇਟ ਦੀ ਇਨਫੈਕਸ਼ਨ।
Download ABP Live App and Watch All Latest Videos
View In Appਜੈਸਮੀਨ ਭਸੀਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਫਿਲਹਾਲ ਅਦਾਕਾਰਾ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਅਦਾਕਾਰਾ ਹਾਲ ਹੀ ਵਿੱਚ ਕਰਜਤ ਵਿੱਚ ਸੀ। ਇੱਥੇ ਉਹ ਆਪਣੇ ਬੁਆਏਫ੍ਰੈਂਡ ਅਲੀ ਗੋਨੀ ਅਤੇ ਕਰੀਬੀ ਦੋਸਤਾਂ ਨਾਲ ਸੀ। ਜੈਸਮੀਨ ਅਤੇ ਅਲੀ ਨੇ ਆਪਣੀ ਆਊਟਿੰਗ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਜੈਸਮੀਨ ਭਸੀਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਉਹ ਅਦਾਕਾਰ ਅਲੀ ਗੋਨੀ ਨਾਲ ਰਿਲੇਸ਼ਨਸ਼ਿਪ ਦੇ ਦੌਰ ਦਾ ਆਨੰਦ ਮਾਣ ਰਹੀ ਹੈ। ਦੋਵੇਂ ਲੰਬੇ ਸਮੇਂ ਤੋਂ ਦੋਸਤ ਹਨ। ਜਦੋਂ ਕਿ ਬਿੱਗ ਬੌਸ 14 ਵਿੱਚ ਉਨ੍ਹਾਂ ਨੇ ਇਸ ਦੋਸਤੀ ਨੂੰ ਪਿਆਰ ਦਾ ਨਾਮ ਦਿੱਤਾ ਸੀ।
ਜੈਸਮੀਨ ਭਸੀਨ ਬਿੱਗ ਬੌਸ 14 ਵਿੱਚ ਨਜ਼ਰ ਆਈ ਸੀ। ਅਲੀ ਗੋਨੀ ਜੈਸਮੀਨ ਦਾ ਸਮਰਥਨ ਕਰਨ ਲਈ ਆਇਆ, ਬਿੱਗ ਬੌਸ ਦੇ ਘਰ 'ਚ ਕੁਝ ਦਿਨ ਰਹਿਣ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਇਕ-ਦੂਜੇ ਨੂੰ ਪ੍ਰਪੋਜ਼ ਕੀਤਾ। ਉਦੋਂ ਤੋਂ ਦੋਵੇਂ ਰਿਲੇਸ਼ਨਸ਼ਿਪ ਵਿੱਚ ਹਨ ਅਤੇ ਬਹੁਤ ਖੁਸ਼ ਹਨ।
ਜੈਸਮੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਦਿਲ ਤੋਂ ਹੈਪੀ ਹੈ ਜੀ, ਦਿਲ ਸੇ ਦਿਲ ਤਕ ਵਰਗੇ ਸ਼ੋਅ ਲਈ ਜਾਣੀ ਜਾਂਦੀ ਹੈ। ਅਦਾਕਾਰਾ ਨਾਗਿਨ 4 ਵਿੱਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਇੰਡਸਟਰੀ 'ਚ ਵੀ ਸਰਗਰਮ ਹੈ। ਜੈਸਮੀਨ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।