Bipasha Basu ਨੇ ਫ਼ਿਰ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਗੋਲਡਨ ਡਰੈੱਸ 'ਚ ਫਲਾਂਟ ਕੀਤਾ ਬੇਬੀ ਬੰਪ
Bipasha Basu Photos : ਬਿਪਾਸ਼ਾ ਬਾਸੂ ਨੇ ਫਿਰ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਉਹ ਗੋਲਡਨ ਕਲਰ ਦੀ ਡਰੈੱਸ 'ਚ ਟੇਬਲ 'ਤੇ ਬੈਠੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਬੇਬੀ ਬੰਪ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਉਸ ਨੇ ਇਕ ਵਾਰ ਫਿਰ ਪ੍ਰੈਗਨੈਂਸੀ ਫੋਟੋਸ਼ੂਟ ਕਰਵਾਇਆ ਹੈ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਬਿਪਾਸ਼ਾ ਬਾਸੂ ਦਾ ਵਿਆਹ ਅਭਿਨੇਤਾ ਕਰਨ ਗਰੋਵਰ ਨਾਲ ਹੋਇਆ ਸੀ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ।
ਇਸ ਦੇ ਨਾਲ ਹੀ ਜਦੋਂ ਤੋਂ ਜੋੜੇ ਨੂੰ ਗਰਭ ਅਵਸਥਾ ਦੀ ਖੁਸ਼ਖਬਰੀ ਮਿਲੀ ਹੈ। ਉਨ੍ਹਾਂ ਦਾ ਪਿਆਰ ਹੋਰ ਵੀ ਵਧਦਾ ਨਜ਼ਰ ਆ ਰਿਹਾ ਹੈ। ਕਰਨ ਬਿਪਾਸ਼ਾ ਦਾ ਪਹਿਲਾਂ ਨਾਲੋਂ ਜ਼ਿਆਦਾ ਖਿਆਲ ਰੱਖ ਰਹੇ ਹਨ।
ਇਸ ਦੇ ਨਾਲ ਹੀ ਬਿਪਾਸ਼ਾ ਇਕ ਵਾਰ ਫਿਰ ਗੋਲਡਨ ਡਰੈੱਸ 'ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਬਿਪਾਸ਼ਾ ਕਾਫੀ ਸੈਕਸੀ ਲੱਗ ਰਹੀ ਹੈ।
ਇਸ ਤੋਂ ਪਹਿਲਾਂ ਵੀ ਉਹ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੀ ਹੈ। ਜਿਸ 'ਚ ਉਹ ਬਲੈਕ ਕਲਰ ਦੀ ਡਰੈੱਸ 'ਚ ਨਜ਼ਰ ਆਈ ਸੀ।
image 7
ਬਿਪਾਸ਼ਾ ਬਾਸੂ ਨੇ ਆਪਣੇ ਪਤੀ ਕਰਨ ਦੇ ਨਾਲ ਪ੍ਰੈਗਨੈਂਸੀ ਫੋਟੋਸ਼ੂਟ ਵੀ ਕਰਵਾਇਆ ਹੈ। ਜਿਸ ਵਿੱਚ ਦੋਨੋਂ ਸਫੇਦ ਸ਼ਰਟ ਵਿੱਚ ਟਵਿਨਿੰਗ ਕਰਦੇ ਨਜ਼ਰ ਆਏ ਸਨ। ਫ਼ੈਨਜ ਨੇ ਵੀ ਦੋਵਾਂ ਦੀਆਂ ਤਸਵੀਰਾਂ 'ਤੇ ਖੂਬ ਪਿਆਰ ਦੀ ਵਰਖਾ ਕੀਤੀ ਹੈ।
ਇਸ ਤੋਂ ਪਹਿਲਾਂ ਦੋਹਾਂ ਨੇ ਬੇਬੀ ਦੇ ਸਵਾਗਤ ਤੋਂ ਪਹਿਲਾਂ ਬੇਬੀ ਸ਼ਾਵਰ ਵੀ ਮਨਾਇਆ ਸੀ। ਇਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ ਹਨ।