ਇਨ੍ਹਾਂ ਸਿਤਾਰਿਆਂ ਨੇ ਪਰਿਵਾਰ ਖਿਲਾਫ ਜਾ ਕੇ ਚੁਣਿਆ ਪਿਆਰ ਦਾ ਰਾਹ, ਜਾਣੋ ਇਨ੍ਹਾਂ ਦਾ ਤਜਰਬਾ
ਟੀਵੀ ਦੀ ਖੂਬਸੂਰਤ ਅਦਾਕਾਰਾ ਰਕਸ਼ੰਦਾ ਖ਼ਾਨ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਸਚਿਨ ਤਿਆਗੀ ਨਾਲ ਪਿਆਰ ਕਰ ਬੈਠੀ। ਦੋਵਾਂ ਨੇ ਇੱਕ-ਦੂਜੇ ਨੂੰ ਕਈ ਸਾਲਾਂ ਤਕ ਡੇਟ ਕੀਤਾ। ਫਿਰ ਰਿਸ਼ਤੇ ਨੂੰ ਨਾਂ ਦੇਣ ਲਈ ਵਿਆਹ ਕਰਾਉਣ ਬਾਰੇ ਸੋਚਿਆ, ਪਰ ਰਕਸ਼ੰਦਾ ਦੇ ਪਰਿਵਾਰ ਨੇ ਇਸ ਵਿਆਹ ਦਾ ਵਿਰੋਧ ਕੀਤਾ। ਦੱਸ ਦੇਈਏ ਕਿ ਵਿਆਹ ਲਈ ਦੋਵਾਂ ਨੇ ਪਰਿਵਾਰ ਨੂੰ ਲੰਬੇ ਸਮੇਂ ਤਕ ਮਨਾਇਆ ਸੀ ਤੇ ਫਿਰ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ।
Download ABP Live App and Watch All Latest Videos
View In Appਕਸ਼ਮੀਰਾ ਸ਼ਾਹ ਤੇ ਕ੍ਰਿਸ਼ਨ ਅਭਿਸ਼ੇਕ ਦੀ ਪ੍ਰੇਮ ਕਹਾਣੀ ਵੀ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘੀ। ਕਸ਼ਮੀਰਾ ਦਾ ਪਹਿਲਾਂ ਵਿਆਹ ਹੋਇਆ ਸੀ ਤੇ ਤਲਾਕ ਹੋ ਗਿਆ ਸੀ। ਇਸ ਦੇ ਨਾਲ ਹੀ ਕਸ਼ਮੀਰਾ ਕ੍ਰਿਸ਼ਨਾ ਨਾਲੋਂ ਉਮਰ ਵਿੱਚ ਬਹੁਤ ਵੱਡੀ ਸੀ। ਇਹ ਜਾਣਨ ਤੋਂ ਬਾਅਦ ਕ੍ਰਿਸ਼ਨ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਰਿਐਲਿਟੀ ਸ਼ੋਅ ਨੱਚ ਬੱਲੀਏ ਵਿੱਚ ਨਜ਼ਰ ਆਏ ਜਿੱਥੇ ਕ੍ਰਿਸ਼ਣਾ ਨੇ ਕਸ਼ਮੀਰਾ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ। ਫਿਰ ਦੋਵਾਂ ਨੇ ਸਾਰਿਆਂ ਨੂੰ ਦੱਸੇ ਬਗੈਰ ਵਿਆਹ ਕਰਵਾ ਲਿਆ ਤੇ ਇਸ ਨੂੰ ਕਾਫੀ ਅਰਸਾ ਹਰ ਕਿਸੇ ਤੋਂ ਲੁਕਾ ਕੇ ਰੱਖਿਆ।
ਕਰਨ ਸਿੰਘ ਗਰੋਵਰ ਤੇ ਬਿਪਾਸ਼ਾ ਬਾਸੂ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਨ ਲੱਗੇ ਤੇ ਸਾਲ 2016 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਕਰਨ ਨੇ ਬਿਪਾਸ਼ਾ ਤੋਂ ਪਹਿਲਾਂ ਦੋ ਵਿਆਹ ਕੀਤੇ ਸੀ ਪਰ ਉਹ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲੇ ਤੇ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਦੇ ਨਾਲ ਹੀ ਬਿਪਾਸ਼ਾ ਕਰਨ ਤੋਂ ਪਹਿਲਾਂ ਜੌਨ ਅਬ੍ਰਾਹਮ ਤੇ ਦੀਨੂ ਮੋਰੀਆ ਨਾਲ ਵੀ ਰਿਸ਼ਤੇ 'ਚ ਰਹੀ ਸੀ। ਇਹੀ ਕਾਰਨ ਸੀ, ਕਰਨ ਦੇ ਪਰਿਵਾਰ ਵਾਲਿਆਂ ਨੇ ਦੋਹਾਂ ਵਿਚਕਾਰ ਇਸ ਸਬੰਧ ਨੂੰ ਸਵੀਕਾਰ ਨਹੀਂ ਕੀਤਾ। ਦੂਜੇ ਪਾਸੇ ਕਰਨ ਦੇ ਦੋ ਵਿਆਹ ਵੀ ਬਿਪਾਸ਼ਾ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ। ਪਰ ਦੋਵਾਂ ਨੇ ਇੱਕ ਦੂਜੇ ਦੇ ਨਾਲ ਆਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਤੇ ਇੱਕ ਦਿਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੇ ਪਿਆਰ ਦੇ ਸਾਹਮਣੇ ਹਾਂ ਕਹਿ ਦਿੱਤਾ।
ਅਰਚਨਾ ਪੂਰਨ ਸਿੰਘ ਤੇ ਪਰਮੀਤ ਸੇਠੀ ਦੀ ਪ੍ਰੇਮ ਕਹਾਣੀ ਵੀ ਬਹੁਤ ਦਿਲਚਸਪ ਰਹੀ ਹੈ। ਇੱਥੋਂ ਤਕ ਕਿ ਪਰਮੀਤ ਦੇ ਪਰਿਵਾਰਕ ਮੈਂਬਰ ਵੀ ਅਰਚਨਾ ਨੂੰ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਉਹ ਫਿਲਮਾਂ ਵਿੱਚ ਕੰਮ ਕਰਦੀ ਸੀ। ਅਜਿਹੀ ਸਥਿਤੀ ਵਿੱਚ ਪਰਮੀਤ ਨੂੰ ਆਪਣੇ ਪਰਿਵਾਰ ਨੂੰ ਯਕੀਨ ਦਿਵਾਉਣ ਲਈ ਸਖ਼ਤ ਮਿਹਨਤ ਕਰਨੀ ਪਈ। ਜਦੋਂ ਪਰਿਵਾਰ ਸਹਿਮਤ ਨਹੀਂ ਹੋਇਆ, ਤਾਂ ਦੋਵਾਂ ਨੇ ਮੰਦਰ ਵਿੱਚ ਸਭ ਨੂੰ ਦੱਸੇ ਬਗੈਰ ਵਿਆਹ ਕਰਵਾ ਲਿਆ ਤੇ 4 ਸਾਲ ਆਪਣੇ ਵਿਆਹ ਨੂੰ ਸਭ ਤੋਂ ਲੁਕੋ ਕੇ ਰੱਖਿਆ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਟੀਵੀ ਦੀ ਮਸ਼ਹੂਰ ਵੈਮਪ ਸੁਧਾ ਚੰਦਰਨ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਸੁਧਾ ਨੂੰ ਉਸ ਦੀ ਇੱਕ ਫਿਲਮ ਦੇ ਸਹਿਯੋਗੀ ਨਿਰਦੇਸ਼ਕ ਰਵੀ ਡੋਂਗ ਨਾਲ ਪਿਆਰ ਹੋ ਗਿਆ। ਦੋਵੇਂ ਆਪਣੀ ਪਹਿਲੀ ਮੁਲਾਕਾਤ ਵਿੱਚ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ। ਦੋਹਾਂ ਨੇ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਡੇਟ ਕੀਤੀ, ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਸੁਧਾ ਨੇ ਰਵੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਸ ਦੀ ਮਾਂ ਨੂੰ ਰਵੀ ਪਸੰਦ ਨਹੀਂ ਕਰਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਦੋਵਾਂ ਦਾ ਵਿਆਹ ਹੋਵੇ ਪਰ ਰਵੀ ਦੇ ਪਿਆਰ ਵਿਚ ਪਾਗਲ ਸੁਧਾ ਨੇ ਉਸ ਦੀ ਇੱਕ ਨਾ ਸੁਣੀ ਤੇ ਰਵੀ ਨਾਲ ਵਿਆਹ ਕਰਵਾ ਲਿਆ। ਕਾਫੀ ਸਮੇਂ ਬਾਅਦ ਸੁਧਾ ਦੀ ਮਾਂ ਨੇ ਵੀ ਦੋਵਾਂ ਦੇ ਰਿਸ਼ਤੇ ਨੂੰ ਅਪਣਾਇਆ ਸੀ।