Birthday Special: ਅਜੇ ਦੇਵਗਨ ਦੀਆਂ ਇਨ੍ਹਾਂ ਫਿਲਮਾਂ ਨੇ ਉਸ ਨੂੰ ਬਣਾਇਆ ਐਕਸ਼ਨ ਅਤੇ ਕਾਮੇਡੀ ਦਾ ਬਾਦਸ਼ਾਹ
ਅੱਜ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦਾ ਜਨਮਦਿਨ ਹੈ। ਉਹ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਿਹਾ ਹੈ। ਉਹ ਮੂਲ ਰੂਪ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸਨੇ ਜੁਹੂ ਦੇ ਸਿਲਵਰ ਬੀਚ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਮਿੱਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।
Download ABP Live App and Watch All Latest Videos
View In Appਅਜੇ ਦੇਵਗਨ ਦਾ ਪੂਰਾ ਪਰਿਵਾਰ ਫਿਲਮ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਉਸ ਦੇ ਪਿਤਾ ਵੀਰੂ ਦੇਵਗਨ ਇੱਕ ਸਟੰਟ ਕੋਰੀਓਗ੍ਰਾਫਰ ਅਤੇ ਐਕਸ਼ਨ ਫਿਲਮ ਡਾਇਰੈਕਟਰ ਸੀ।
ਅਜੇ ਦੀ ਮਾਂ ਵੀਨਾ ਇੱਕ ਫਿਲਮ ਨਿਰਮਾਤਾ ਹੈ ਅਤੇ ਉਸ ਦਾ ਭਰਾ ਅਨਿਲ ਦੇਵਗਨ ਇੱਕ ਫਿਲਮ ਨਿਰਮਾਤਾ ਅਤੇ ਸਕਰੀਨਾਈਟਰ ਹਨ।
ਅਜੈ ਦੇਵਗਨ ਖੁਦ ਅਦਾਕਾਰ ਹੈ ਅਤੇ ਹੁਣ ਨਿਰਮਾਤਾ ਵੀ ਹੈ। ਪ੍ਰਸ਼ੰਸਕ ਕਈ ਦਹਾਕਿਆਂ ਤੋਂ ਉਸ ਦੇ ਪ੍ਰਦਰਸ਼ਨ ਨੂੰ ਵੇਖ ਰਹੇ ਹਨ। ਇੱਥੇ ਅਸੀਂਂ ਤੁਹਾਨੂੰ ਉਸ ਦੀ ਕਾਮੇਡੀ ਅਤੇ ਐਕਸ਼ਨ ਫਿਲਮ ਬਾਰੇ ਦੱਸਣ ਜਾ ਰਹੇ ਹਾਂ, ਜੋ ਉਸ ਨੂੰ ਇੱਕ ਮਜ਼ਬੂਤ ਅਦਾਕਾਰ ਸਾਬਤ ਕਰਦੀਆਂ ਹਨ।
ਸਾਲ 1991 ਵਿਚ ਆਈ ਅਜੇ ਦੇਵਗਨ ਦੀ ਫਿਲਮ 'ਫੂਲ ਔਰ ਕਾਂਟੇ' 'ਚ ਦੋ ਬਾਈਕ 'ਤੇ ਖੜੇ ਹੇ ਕੇ ਅਜੇਨੇ ਦਮਦਾਰ ਐਂਟਰੀ ਕੀਤੀ ਸੀ। ਇਹ ਸਟੰਟ ਉਸ ਦਾ ਪ੍ਰਤੀਕ ਬਣ ਗਿਆ। ਇਹ ਫਿਲਮ ਇੱਕ ਸੁਪਰਹਿੱਟ ਸਾਬਤ ਹੋਈ।
ਸਾਲ 1992 ਵਿਚ ਆਏ ਅਜੇ ਦੇਵਗਨ ਅਤੇ ਕਰਿਸ਼ਮਾ ਕਪੂਰ ਸਟਾਰਰ ਫਿਲਮ 'ਜਿਗਰ' ਵਿਚ ਲੜਾਈ ਦਾ ਸੀਨ ਦੇਖਣ ਨੂੰ ਮਿਲਿਆ। ਅਜੇ ਨੇ ਇਸ ਪ੍ਰੇਮ ਕਹਾਣੀ ਵਿਚ ਕਈ ਖ਼ਤਰਨਾਕ ਸਟੰਟ ਕੀਤੇ।
ਅਜੇ ਦੇਵਗਨ ਨੇ ਸਾਲ 1999 ਵਿਚ ਰਿਲੀਜ਼ ਹੋਈ ਫਿਲਮ 'ਕੱਚੇ ਧਾਗੇ' ਵਿਚ ਕਈ ਜ਼ਬਰਦਸਤ ਐਕਸ਼ਨ ਸੀਨ ਕੀਤੇ ਸੀ। ਉਨ੍ਹਾਂ ਚੋਂ ਸਭ ਤੋਂ ਪ੍ਰਸਿੱਧ ਚਲਦੀ ਰੇਲ ਗੱਡੀ ਦੇ ਪਿੱਛੇ ਦੌੜਨਾ ਅਤੇ ਉਸ ਉੱਤੇ ਚੜ੍ਹਨਾ ਸੀ।
ਸਾਲ 2006 ਵਿੱਚ ਅਜੇ ਦੇਵਗਨ ਨੇ ਪਹਿਲੀ ਬਾਰ ਕਾਮੇਡੀ ਫਿਲਮ ਬਣਾਈ। ਇਸ ਫਿਲਮ ਦਾ ਨਾਂ ਸੀ 'ਗੋਲਮਾਲ: ਫਨ ਅਨਲਿਮਟਿਡ'। ਇਸ ਫਿਲਮ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਵਿਚ ਵੀ ਅਤੇ ਨੇ ਮੋਟਰਸਾਈਕਲਾਂ 'ਤੇ ਖੜ੍ਹੇ ਹੋ ਕੇ ਐਂਟਰੀ ਕੀਤੀ ਅਤੇ ਲੋਕਾਂ ਨੂੰ ਆਪਣੀ ਪਹਿਲੀ ਫ਼ਿਲਮ ਦੀ ਯਾਦ ਦਿਲਵਾਈ।
ਅਜੇ ਦੇਵਗਨ ਨੇ ਸਾਲ 2009 ਵਿੱਚ ਇੱਕ ਹੋਰ ਕਾਮੇਡੀ ਫਿਲਮ ਕੀਤੀ ਸੀ। ਇਸ ਫਿਲਮ ਦਾ ਨਾਂ ਸੀ 'ਆਲ ਦ ਬੈਸਟ'। ਇਸ ਵਿੱਚ ਉਹ ਅਤੇ ਸੰਜੇ ਦੱਤ ਦੀ ਕਾਮਿਕ ਟਾਈਮਿੰਗ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਅਜੇ ਅਤੇ ਸੰਜੂ ਦੀ ਇਹ ਫਿਲਮ ਸੁਪਰਹਿੱਟ ਰਹੀ।
ਸਾਲ 2011 ਵਿੱਚ ਅਜੇ ਦੇਵਗਨ ਨੇ ਇੱਕ ਡਰਾਮਾ ਐਕਸ਼ਨ ਫਿਲਮ ਕੀਤੀ ਅਤੇ ਅਜੇ ਦੇ ਕਰੀਅਰ ਵਿੱਚ ਐਕਸ਼ਨ ਫ਼ਿਲਮਾਂ ਦੀ ਸ਼ੁਰੂਆਤ ਹੋਈ। ਇਹ ਫਿਲਮ 'ਸਿੰਘਮ' ਸੀ। ਫਿਲਮ ਵਿੱਚ ਉਸਦੇ ਨਾਲ ਐਕਟਰਸ ਕਾਜਲ ਅਗਰਵਾਲ ਸੀ।
ਸਾਲ 2012 ਵਿਚ ਫਿਲਮ 'ਸਨ ਆਫ ਸਰਦਾਰ' ਆਈ। ਇਸ ਫ਼ਿਲਮ ਵਿਚ ਉਸ ਦੀ ਐਂਟਰੀ ਦੋ ਘੋੜਿਆਂ 'ਤੇ ਹੋਈ। ਫਿਲਮ ਨੂੰ ਐਕਸ਼ਨ ਦੇ ਨਾਲ ਕਾਮੇਡੀ ਦਾ ਤੜਕਾ ਲਾਇਆ ਗਿਆ ਅਤੇ ਫੈਨਸ ਨੂੰ ਅਜੇ ਦਾ ਇਹ ਅੰਦਾਜ ਵੀ ਖੂਬ ਪਸੰਦ ਆਇਆ ਤੇ ਅਜੇ ਦੀ 'ਸਲ ਆਫ਼ ਸਰਦਾਰ' ਫਿਲਮ ਸੁਪਰਹਿੱਟ ਬਣ ਗਈ।