ਜਨਮ ਦਿਨ 'ਤੇ ਵਿਸ਼ੇਸ਼: ਇਨ੍ਹਾਂ ਅਪਕਮਿੰਗ ਫ਼ਿਲਮਾਂ 'ਚ ਸੰਜੇ ਦੱਤ ਦਿਖਾਉਣਗੇ ਬਾਕਮਾਲ ਅਦਾਕਾਰੀ

ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਅੱਜ 62 ਸਾਲ ਦੇ ਹੋ ਗਏ ਹਨ। ਸੰਜੇ ਨੇ ਕਈ ਬਿਹਤਰੀਨ ਫ਼ਿਲਮਾਂ 'ਚ ਸ਼ਾਨਦਾਰ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਦੀ ਹਰ ਫਿਲਮ ਬੌਕਸ ਆਫਿਸ 'ਤੇ ਬੰਪਰ ਕਮਾਈ ਕਰਦੀ ਹੈ। ਅੱਜ ਸੰਜੇ ਦੇ ਜਨਮ ਦਿਨ ਤੇ ਅਸੀਂ ਤੁਹਾਡੇ ਲਈ ਉਨ੍ਹਾਂ ਦੀਆਂ ਕੁਝ ਅਪਕਮਿੰਗ ਫਿਲਮਾਂ ਦੀ ਲਿਸਟ ਲੈਕੇ ਆਏ ਹਾਂ।
Download ABP Live App and Watch All Latest Videos
View In App
ਪ੍ਰਿਥਵੀਰਾਜ: ਇਹ ਇਕ ਪੀਰੀਅਡ ਵਾਰ ਡਰਾਮਾ ਹੈ। ਜਿਸ 'ਚ ਅਕਸ਼ੇ ਕੁਮਾਰ, ਸੋਨੂੰ ਸੂਦ, ਸੰਜੇ ਦੱਤ ਤੇ ਮਾਨੁਸ਼ੀ ਛਿੱਲਰ ਮੁੱਖ ਭੂਮਿਕਾ 'ਚ ਹਨ। ਫਿਲਮ ਦਾ ਨਿਰਮਾਣ ਵਾਈਆਰਐਫ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫਿਲਮ ਸਾਲ 2022 'ਚ ਰਿਲੀਜ਼ ਹੋਣ ਵਾਲੀ ਹੈ।

ਸ਼ਮਸ਼ੇਰਾ: ਸੰਜੇ ਦੱਤ ਯਸ਼ਰਾਜ ਫਿਲਮਾਂ ਦੇ ਐਕਸ਼ਨ-ਐਡਵੈਂਚਰ ਸ਼ਮਸ਼ੇਰਾ 'ਚ ਕ੍ਰੂਰ ਤੇ ਨਿਰਦਈ ਵਿਲੇਨ ਦਾ ਰੋਲ ਨਿਭਾਉਣ ਜਾ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਬੈਨਰ ਦੇ ਨਾਲ ਸੰਜੇ ਦੀ ਇਹ ਪਹਿਲੀ ਫਿਲਮ ਹੈ। ਰਣਬੀਰ ਕਪੂਰ ਤੇ ਵਾਣੀ ਕਪੂਰ ਸਟਾਰਰ ਇਸ ਫਿਲਮ ਦਾ ਨਿਰਦੇਸ਼ਨ ਬ੍ਰਦਰਸ ਤੇ ਅਗਨੀਪਥ ਫੇਮ ਕਰਨ ਮਲਹੋਤਰਾ ਨੇ ਕੀਤਾ ਹੈ।
ਭੁਜ: ਭੁਜ 'ਚ ਖਲਨਾਇਕ ਸਟਾਰ ਰਣਛੋੜਦਾਸ ਸਵਾਭਾਈ ਰਾਵਰੀ ਦਾ ਕਿਰਦਾਰ ਨਿਭਾਅ ਰਹੇ ਹਨ। ਜਿੰਨ੍ਹਾਂ ਨੇ ਯੁੱਧ ਦੌਰਾਨ ਫੌਜ ਦੀ ਮਦਦ ਕੀਤੀ ਸੀ। ਮਲਟੀ-ਸਟਾਰਰ ਫਿਲਮ 'ਚ ਅਜੇ ਦੇਵਗਨ, ਸੋਨਾਕਸ਼ੀ ਸਿਨ੍ਹਾ, ਸ਼ਰਦ ਕੇਲਕਰ ਤੇ ਨੋਰਾ ਫਤੇਹੀ ਵੀ ਪ੍ਰਮੁੱਖ ਭੂਮਿਕਾ 'ਚ ਹੈ। ਫਿਲਮ ਡਿਜ਼ਨੀ-ਹੌਟਸਟਾਰ ਤੇ 13 ਅਗਸਤ ਨੂੰ ਸਟ੍ਰੀਮ ਹੋਵੇਗੀ।
ਰਾਖੀ- ਇਸ ਫਿਲਮ 'ਚ ਸੰਜੇ ਦੱਤ ਤੇ ਸ਼ਾਹਰੁਖ ਖਾਨ ਨਾਲ ਨਜ਼ਰ ਆਉਣ ਵਾਲੇ ਹਨ। ਜਲਦ ਹੀ ਫਿਲਮ ਦੇ ਐਲਾਨ ਹੋਣ ਦੀ ਉਮੀਦ ਹੈ।