Mika Singh Birthday: ਮੀਕਾ ਸਿੰਘ ਦਾ ਵਿਵਾਦਾਂ ਨਾਲ ਰਿਹਾ ਡੂੰਘਾ ਰਿਸ਼ਤਾ, ਜਾਣੋ ਕਿਹੜੀਆਂ ਗੱਲਾਂ ਨਾਲ ਮੱਚਿਆ ਸੀ ਬਵਾਲ

ਉਨ੍ਹਾਂ ਦੀ ਆਵਾਜ਼ ਦਾ ਜਾਦੂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲਦਾ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੇ ਹਨ। ਬਰਥ੍ਡੇ ਸਪੈਸ਼ਲ 'ਚ ਅਸੀਂ ਤੁਹਾਨੂੰ ਮੀਕਾ ਸਿੰਘ ਦੇ ਉਨ੍ਹਾਂ ਵਿਵਾਦਾਂ ਤੋਂ ਜਾਣੂ ਕਰਵਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇਗਾ।
Download ABP Live App and Watch All Latest Videos
View In App
ਮੀਕਾ ਸਿੰਘ ਨੇ ਇੱਕ ਪਾਰਟੀ 'ਚ ਰਾਖੀ ਸਾਵੰਤ ਨੂੰ ਜਨਤਕ ਤੌਰ 'ਤੇ ਕਿੱਸ ਕੀਤਾ ਸੀ। ਇਸ ਘਟਨਾ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਹਾਲਾਂਕਿ ਬਾਅਦ 'ਚ ਮਾਮਲਾ ਸ਼ਾਂਤ ਹੋ ਗਿਆ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਮੀਤ ਬ੍ਰੋਸ ਨੇ 'ਏ ਭਾਈ ਤੁਨੇ ਪੱਪੀ ਕਿਉ ਲੀ' ਗੀਤ ਰਿਲੀਜ਼ ਕੀਤਾ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਮੀਕਾ ਦੇ ਨਾਂ 'ਤੇ ਹਿੱਟ ਐਂਡ ਰਨ ਦਾ ਕੇਸ ਵੀ ਦਰਜ ਹੈ। ਦੱਸਿਆ ਜਾਂਦਾ ਹੈ ਕਿ ਮੀਕਾ ਸਿੰਘ ਨੇ ਇੱਕ ਆਟੋ ਰਿਕਸ਼ਾ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇੱਕ ਯਾਤਰੀ ਜ਼ਖਮੀ ਹੋ ਗਿਆ।
ਮੀਕਾ ਸਿੰਘ ਨੂੰ 2018 ਦੌਰਾਨ ਯੂਏਈ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਅਸਲ 'ਚ ਬ੍ਰਾਜ਼ੀਲ ਦੀ ਇਕ ਲੜਕੀ ਨੇ ਮੀਕਾ ਖਿਲਾਫ ਕਥਿਤ ਤੌਰ 'ਤੇ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਸੀ।
2015 ਦੌਰਾਨ ਮੀਕਾ ਸਿੰਘ ਦਿੱਲੀ ਵਿੱਚ ਆਯੋਜਿਤ ਇੱਕ ਸੰਗੀਤ ਸਮਾਗਮ ਵਿੱਚ ਮੌਜੂਦ ਸਨ। ਉੱਥੇ ਉਸ ਨੇ ਸਟੇਜ 'ਤੇ ਹੀ ਇੱਕ ਡਾਕਟਰ ਨੂੰ ਥੱਪੜ ਮਾਰਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਜ਼ਿਕਰਯੋਗ ਹੈ ਕਿ ਸਾਲ 2013 ਦੌਰਾਨ ਵੀ ਮੀਕਾ ਸਿੰਘ ਵਿਵਾਦਾਂ 'ਚ ਘਿਰ ਗਏ ਸਨ। ਦੱਸਿਆ ਜਾਂਦਾ ਹੈ ਕਿ ਉਸ ਕੋਲ ਕਥਿਤ ਤੌਰ 'ਤੇ 12 ਹਜ਼ਾਰ ਡਾਲਰ ਅਤੇ 3 ਲੱਖ ਰੁਪਏ ਨਕਦ ਸਨ, ਜੋ ਕਿ ਤੈਅ ਸੀਮਾ ਤੋਂ ਕਿਤੇ ਵੱਧ ਸਨ। ਇਸ ਮਾਮਲੇ ਵਿਚ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ।